ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਵੱਲੋਂ ਡੀ ਸੀ ਕਪੂਰਥਲਾ ਨੂੰ ਸੋਂਪਿਆ ਗਿਆ ਮੰਗ ਪੱਤਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੁਆਰਾ ਜਿਲਾ ਸਕੱਤਰ ਸੁਖਪ੍ਰੀਤ ਸਿੰਘ ਪੱਸਣ ਕਦੀਮ ਦੀ ਅਗਵਾਈ ਹੇਠ ਅੱਜ ਪੰਜਾਬ ਦੇ 9 ਜਿਲ੍ਹਿਆਂ ਵਿੱਚ ਵਿਸ਼ਾਲ ਧਰਨੇ ਦਿੱਤੇ ਗਏ।ਜਿਲ੍ਹਾ ਕਪੂਰਥਲਾ ਵਿਖੇ ਡੀਸੀ ਦਫ਼ਤਰ ਅੱਗੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ, ਜੋਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ ਨਾਂ ਤਾਂ ਅਜੇ ਤਕ ਗਿਰਫ਼ਤਾਰ ਕੀਤਾ ਹੈ ਤੇ ਨਾਂ ਹੀ 120ਬੀ ਧਾਰਾ ਤਹਿਤ ਉਸਦੀ ਗਿਰਫਤਾਰੀ ਹੋਈ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਗੜ੍ਹੇਮਾਰੀ,ਮੀਂਹ, ਹਨੇਰੀ,ਝੱਖੜ ਨਾਲ ਖੜ੍ਹੀ ਝੋਨੇ ਦੀ ਫ਼ਸਲ 121 ਪਰਮਲ,1121 ਬਾਸਮਤੀ ਤੇ ਬਹੁਤ ਸਾਰੇ ਖੇਤਰਾਂ ਵਿੱਚ ਫ਼ਸਲਾਂ ਦਾ 100% ਨੁਕਸਾਨ ਹੋ ਗਿਆ ਹੈ।ਪੰਜਾਬ ਸਰਕਾਰ ਦੇ ਹੁਕਮ ਤੋਂ ਬਾਅਦ ਵੀ ਅਜੇ ਤਕ ਗਿਰਦਾਵਰੀਆਂ ਸ਼ੁਰੂ ਨਹੀਂ ਹੋਈਆਂ।
ਗਿਰਦਾਵਰੀਆਂ ਤੁਰੰਤ ਮੁਕੰਮਲ ਕਰਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ,ਇਸੇ ਤਰ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿੱਚ ਆ ਰਹੀਆਂ ਦਿੱਕਤਾਂ ਦੂਰ ਕਰਕੇ ਨਿਰਵਿਘਨ ਖਰੀਦ ਕੀਤੀ ਜਾਵੇ, ਕੇਂਦਰ ਸਰਕਾਰ ਰੱਖੀਆਂ ਸ਼ਰਤਾਂ ਵਿੱਚ ਢਿੱਲ ਦੇਵੇ,ਡੀ ਏ ਪੀ ਖਾਦ ਦੀ ਘਾਟ ਨੂੰ ਪੂਰਾ ਕਰਕੇ ਪੰਜਾਬ ਵਿੱਚ ਖਾਦ ਦੀ ਹੋ ਰਹੀ ਬਲੈਕ ਨੂੰ ਬੰਦ ਕੀਤਾ ਜਾਵੇ, ਮਾਲਵਾ ਬੈਲਟ ਵਿੱਚ ਨਰਮੇ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਵੀ ਸਰਕਾਰ ਤੁਰੰਤ ਜਾਰੀ ਕਰੇ,ਪਿਛਲੇ ਡੇਢ ਸਾਲ ਵਿੱਚ ਡੀਜ਼ਲ ਦੇ ਰੇਟ ਵਿੱਚ 27 ਰੁਪਏ ਤੇ ਪੈਟਰੋਲ ਦੇ ਰੇਟ ਵਿੱਚ 36 ਰੁਪਏ ਵਾਧਾ ਹੋਇਆ ਹੈ, ਕਿਉਕਿ ਪੈਟਰੋਲੀਅਮ ਪਦਾਰਥਾਂ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ,ਜਿਸ ਕਾਰਨ ਤੇਲ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਮੌਕੇ
ਜਿਲਾ ਖਜਾਨਚੀ , ਹਾਕਮ ਸਿੰਘ ਸ਼ਾਹਜਹਾਨਪੁਰ, ਸੁਰਜੀਤ ਸਿੰਘ ਜੋਨ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ ਡਾ ਗੁਰਦੀਪ ਸਿੰਘ ਕਪੂਰਥਲਾ ਜੋਨ ਸਕੱਤਰ ਸੁਖਪ੍ਰੀਤ ਸਿੰਘ ਰਾਮੇ ਜੋਨ ਸਕੱਤਰ ਮਨਜੀਤ ਸਿੰਘ ਡੱਲਾ, ਮੁਖਤਿਆਰ ਸਿੰਘ ਮੁੰਡੀ ਛੰਨਾ, ਸੁਖਚੈਨ ਸਿੰਘ ਪੱਸਣ ਕਦੀਮ ,ਭਜਣ ਸਿੰਘ ਖਿਜਰਪੁਰ, ਬਲਵਿੰਦਰ ਸਿੰਘ ਭੈਣੀ, ਕੁਲਦੀਪ ਸਿੰਘ ਮੌਖੇ, ਸੁਖਦੇਵ ਸਿੰਘ ਮੌਖੇ, ਸਵਰਨ ਸਿੰਘ, ਅਮਰ ਸਿੰਘ, ਛੰਨਾ ਸ਼ੇਰ ਸਿੰਘ, ਕੇਵਲ ਸਿੰਘ ਉੱਚਾ, ਡਾ ਮਹਿੰਦਰ ਸਿੰਘ ਸਤਨਾਮ ਸਿੰਘ ਭਾਗੋਰਾਈਆਂ ਹੀਰਾ ਸਿੰਘ ਸ਼ੇਖਮਾਗਾਂ ਦਿਲਯੋਧ ਸਿੰਘ ਪਰਮਜੀਤ ਸਿੰਘ ਅਮਰਜੀਤ ਪੁਰ ਅਵਤਾਰ ਸਿੰਘ ਲਾਡਾ ਬਲਜਿੰਦਰ ਸ਼ੇਰਪੁਰ ਬਲਕਾਰ ਸਿੰਘ ਹਰਜੀਤ ਸਿੰਘ ਸ਼ੇਰਪੁਰ ਡਾ ਲਖਵਿੰਦਰ ਸਿੰਘ ਝੁਗੀਆਂ ਗੁਲਾਮ ,ਮੇਜਰ ਸਿੰਘ ਤਲਵੰਡੀ, ਡਾ ਕੁਲਜੀਤ ਸਿੰਘ ਤਲਵੰਡੀ ਚੌਧਰੀਆਂ ਆਦਿ ਕਿਸਾਨ ਹਾਜਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly