13 ਹਵਾਈ ਅੱਡਿਆਂ ਦੇ ਨਾਂ ਬਦਲਣ ਸਬੰਧੀ ਪ੍ਰਸਤਾਵ ਕੇਂਦਰ ਨੂੰ ਭੇਜਿਆ: ਕਰਾਡ

ਔਰੰਗਾਬਾਦ (ਸਮਾਜ ਵੀਕਲੀ):  ਕੇਂਦਰੀ ਮੰਤਰੀ ਡਾ. ਭਾਗਵਤ ਕਰਾਡ ਨੇ ਕਿਹਾ ਕਿ ਔਰੰਗਾਬਾਦ ਸਣੇ 13 ਹਵਾਈ ਅੱਡਿਆਂ ਦੇ ਨਾਂ ਬਦਲਣ ਸਬੰਧੀ ਇਕ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਫ਼ੈਸਲਾ ਮੰਤਰੀ ਮੰਡਲ ਵੱਲੋਂ ਲਿਆ ਜਾਵੇਗਾ। ਬੀਤੇ ਦਿਨੀਂ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਪਹੁੰਚੇ ਕੇਂਦਰੀ ਵਿੱਤ ਰਾਜ ਮੰਤਰੀ ਕਰਾਡ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਔਰੰਗਾਬਾਦ ਦੇ ਹਵਾਈ ਅੱਡੇ ਦਾ ਨਾਂ ਮਰਾਠਾ ਮਹਾਰਾਜ ਛਤਰਪਤੀ ਸੰਭਾ ਜੀ ਦੇ ਨਾਂ ’ਤੇ ਰੱਖਣ ਸਬੰਧੀ ਪ੍ਰਸਤਾਵ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਮਤਾ ਬੈਨਰਜੀ ਵੱਖ-ਵੱਖ ਮੁੱਦਿਆਂ ’ਤੇ ਮੰਗੀ ਗਈ ਜਾਣਕਾਰੀ ਤੁਰੰਤ ਮੁਹੱਈਆ ਕਰਵਾਉਣ: ਧਨਖੜ
Next articleਕਰਨਾਟਕ: ਵਿਦਿਆਰਥਣਾਂ ਨੂੰ ਜੁਮੇ ਮੌਕੇ ਹਿਜਾਬ ਦੀ ਇਜਾਜ਼ਤ ਦੇਣ ਦੀ ਮੰਗ