ਪ੍ਰਚਾਰ ਤੇ ਪਸਾਰ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਸੋ਼ਭਾ ਯਾਤਰਾ ਨਗਰ ਕੀਰਤਨ,
ਲਗਦੇ ਬੜੇ ਦੀਵਾਨ।
ਇੰਗਲੈਂਡ ਕਨੇਡਾ ਆਸਟਰੇਲੀਆ,
ਕਿੰਨੇ ਸਿੰਘ ਸਹਿਬਾਨ।
ਇਹਨਾਂ ਰਾਹੀਂ ਹਰ ਥਾਂ ਉਤੇ ਦੇਖੋ
ਨਿੱਤ ਪ੍ਰਚਾਰ ਹੋ ਰਿਹਾ
ਪ੍ਰਚਾਰ ਬਥੇਰਾ ਹੁੰਦਾ, ਨਹੀਂ ਪਸਾਰ ਪੂਰਾ ਹੋ ਰਿਹਾ।
ਨਵੀ ਪੀੜੀ ਕਿਓ ਸਿੱਖੀ ਤੋ ਦੂਰ ਹੋ ਰਹੀ,
  ਦੱਸੋ ਕੀ ਕਾਰਨ ?
ਸਿੱਖ ਫਲਸਫ਼ੇ ਨੂੰ ਪੜ੍ਹਨ ਵਾਲੇ ਸਭ,
ਦਿਉਂ ਉਧਾਰਣ।
ਕਿਹੜੀਆਂ ਕਮੀਆਂ  ਸਾਡੇ ਵਿੱਚ, ਨਹੀਂ ਸੁਧਾਰ ਹੋ ਰਿਹਾ।
ਪ੍ਰਚਾਰ ਬਥੇਰਾ ਹੁੰਦਾ, ਨਹੀਂ ਪਸਾਰ ਪੂਰਾ ਹੋ ਰਿਹਾ।
ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਤੇ,
ਆਪਾ ਕਦੋ ਖੜ੍ਹੇ ਆ ?
ਉਹਨਾਂ ਵਾਂਗਰ ਦੁਨੀਆਂ ਖਾਤਿਰ ਕਦੋ ਲੜੇ ਆ ?
ਕਿਤੇ ਬਾਬੇ ਨਾਨਕ ਦੀ ਬਾਣੀ ਦਾ, ਵਪਾਰ ਤਾਂ ਨਹੀਂ ਹੋ ਰਿਹਾ!
ਪ੍ਰਚਾਰ ਬਥੇਰਾ ਹੁੰਦਾ, ਨਹੀਂ  ਪਸਾਰ ਪੂਰਾ ਹੋ ਰਿਹਾ।
ਕਿਉਂ ਗੁਰੂ ਘਰਾਂ ਵਿੱਚ ਜਾਣੋ, ਅੱਜ ਕੱਲ ਡਰਦੇ ਲੋਕੀਂ।
ਗੁਰਮੀਤ ਡੁਮਾਣੇ ਵਾਲਿਆਂ ਚੌਧਰ ਰੱਖਦਾ ਫੋਕੀ
ਦੂਜਿਆਂ ਧਰਮਾਂ ਨਾਲ, ਸਾਡਾ ਤਕਰਾਰ ਤਾਂ ਨਹੀਂ ਹੋ ਰਿਹਾ।
ਪ੍ਰਚਾਰ ਬਥੇਰਾ ਹੁੰਦਾ, ਨਹੀਂ ਪਸਾਰ ਪੂਰਾ ਹੋ ਰਿਹਾ।
       ਲੇਖਕ ਗੁਰਮੀਤ ਡੁਮਾਣਾ
            ਪਿੰਡ -ਲੋਹੀਆਂ ਖਾਸ,,
                 (ਜਲੰਧਰ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡੀ ਟੀ ਐਫ ਵੱਲੋਂ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ 
Next articleਚਾਈਨਾ ਡੋਰ ਤੋਂ ਤੋਬਾ