ਤਰੱਕੀਆਂ ਦੇ ਨਾਂ ਤੇ ਮਾਸਟਰ ਕਾਡਰ ਨਾਲ ਕੋਝਾ ਮਜਾਕ -ਡੀ. ਟੀ. ਐਫ਼

ਸੀਨੀਆਰਤਾ ਸੂਚੀ ਦੀ ਸੁਧਾਈ ਕਰਨ ਚ ਸਰਕਾਰ ਫੇਲ੍ਹ
ਕਪੂਰਥਲਾ,(ਸਮਾਜ ਵੀਕਲੀ) ( ਕੌੜਾ )- ਪੰਜਾਬ ਸਰਕਾਰ ਸਿੱਖਿਆ ਵਿਭਾਗ  ਵੱਲੋਂ ਕਾਹਲੀ ਵਿਚ ਕੀਤੀਆਂ ਗਈਆਂ ਤਰੱਕੀਆਂ ਮਾਸਟਰ ਕਾਡਰ ਲਈ ਕੋਝਾ ਮਜਾਕ ਸਾਬਿਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ  ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਨੇ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਸਿੱਖਿਆ ਵਿਭਾਗ  ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਦੀਆਂ ਖਾਮੀਆਂ ਨੂੰ ਦੂਰ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ।  ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ  ਵੱਲੋਂ ਇਸ ਸੰਜੀਦਾ ਮੁੱਦੇ ਤੇ ਗੈਰ ਸੰਜੀਦਗੀ ਦਿਖਾਈ ਜਾ ਰਹੀ ਹੈ ਜਿਸਦਾ  ਨਤੀਜਾ ਸਮੁੱਚੇ  ਅਧਿਆਪਕ ਵਰਗ ਨੂੰ ਭੁਗਤਣਾ ਪੈ  ਰਿਹਾ ਹੈ। ਜਿਸ ਦੀ ਮਿਸਾਲ ਹਾਲ ਹੀ ਵਿਚ ਜਾਰੀ ਕੀਤੀ ਗਈ ਪਦ ਉੱਨਤੀਆਂ ਸੂਚੀ ਤੋਂ ਸਹਿਜੇ ਹੀ ਮਿਲਦੀ ਹੈ। ਆਗੂਆਂ ਨੇ ਕਿਹਾ ਸੀਨੀਆਰਤਾ ਸੂਚੀ ਵਿਚਲੀਆਂ ਖਾਮੀਆਂ ਕਾਰਣ ਕਾਹਲੀ ਵਿਚ ਜਾਰੀ ਕੀਤੀ ਗਈ ਪਦ ਉੱਨਤੀਆਂ ਦੀ ਸੂਚੀ ਵਿਚ ਅਨੇਕਾਂ ਯੋਗ ਅਧਿਆਪਕ ਤਰੱਕੀਆਂ ਤੋਂ ਵਾਂਝੇ ਰਹਿ ਗਏ ਹਨ। ਜਥੇਬੰਦੀ ਦੇ ਆਗੂ ਜੈਮਲ ਸਿੰਘ,ਜਿਲ੍ਹਾ ਆਗੂ ਤਜਿੰਦਰ ਸਿੰਘ,  ਬਲਵਿੰਦਰ ਸਿੰਘ ਭੰਡਾਲ, ਬਲਵੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ ਔਜਲਾ, ਸੁਰਿੰਦਰ ਪਾਲ ਸਿੰਘ ,ਹਰਵੇਲ ਸਿੰਘ, ਹਰਵਿੰਦਰ ਸਿੰਘ ਵਿਰਦੀ, ਅਮਰਦੀਪ ਸਿੰਘ  ਨੇ ਕਿਹਾ ਕਿ 29 ਮਈ ਨੂੰ ਤਿੰਨ ਭਾਗਾਂ ਅਤੇ 13 ਉਪਭਾਗਾਂ ਵਿਚ ਜਾਰੀ ਕੀਤੀ ਗਈ ਸੀਨੀਅਰਤਾ ਸੂਚੀ ਵਿਚੋਂ ਆਪਣਾ ਨਾਂ ਲੱਭਣਾ ਹੀ ਅਧਿਆਪਕਾਂ ਲਈ ਸਿਰ ਦਰਦੀ ਦਾ ਕਾਰਨ ਬਣਿਆ ਰਿਹਾ। ਫਿਰ ਇਸੇ  ਅਧੂਰੀ ਸੂਚੀ ਦੇ ਅਧਾਰ ਤੇ ਜਿੰਨੀ ਕਾਹਲੀ ਵਿਚ ਲੈਫਟ ਆਊਟ ਕੇਸਾਂ ਦੀ ਮੰਗ ਕੀਤੀ ਗਈ ਉਨ੍ਹੀ ਹੀ ਕਾਹਲੀ ਵਿਚ ਪਦ ਉੱਨਤੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਜਦੋਂ  ਤਰੱਕੀਆਂ ਤੋਂ ਵਾਂਝੇ ਰਹਿ ਗਏ ਯੋਗ ਅਧਿਆਪਕਾਂ  ਵੱਲੋਂ ਇਸ ਸੂਚੀ ਤੇ ਇਤਰਾਜ਼ ਪ੍ਰਗਟਾਏ ਗਏ ਤਾਂ ਸਿੱਖਿਆ ਮੰਤਰੀ ਵੱਲੋਂ ਪਹਿਲਾਂ ਤਾਂ ਬੀਤੇ ਦਿਨ ਸਟੇਸ਼ਨ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ, ਫਿਰ ਅੱਜ ਇਸ ਸੂਚੀ ਨੂੰ ਹੀ ਰੱਦ ਕਰ ਦਿੱਤਾ ਗਿਆ। ਸਰਕਾਰ ਦੀ ਇਸ ਕਾਰਵਾਈ ਕਾਰਣ ਅਧਿਆਪਕ ਵਰਗ ਵਿਚ ਨਮੋਸ਼ੀ ਪਾਈ ਜਾ ਰਹੀ ਹੈ। ਇਸ ਸਬੰਧ ਵਿਚ ਜਥੇਬੰਦਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਛਾਣ- ਬੀਣ ਦੇ ਬਿਨਾਂ ਸਿਰ- ਪੈਰ ਤਰੱਕੀਆਂ ਕਰਨ ਵਾਲੇ ਮਹਿਕਮੇ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਸੀਨੀਆਰਤਾ ਸੂਚੀ ਵਿਚ ਸਮੇਂ ਸਿਰ ਸੁਧਾਈ ਨਾ ਕਰ ਸਕਣ ਵਾਲੇ ਅਧਿਕਾਰੀਆਂ ਖਿਲਾਫ ਵੀ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਕਾਡਰ ਵਿਚ ਹਰ ਸਾਲ ਤਰੱਕੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਹਰ ਅਧਿਆਪਕ ਨੂੰ ਸਮੇਂ ਸਿਰ ਤਰੱਕੀਆਂ ਦੇ ਮੌਕੇ ਉਪਲਬਧ ਹੋ ਸਕਣ ਉਨ੍ਹਾਂ  ਸਖ਼ਤ ਇਤਰਾਜ਼ ਕਰਦਿਆਂ ਕਿਹਾ  ਕਿ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਨਾਕਾਮੀ ਕਾਰਣ ਹਰ ਸਾਲ ਅਨੇਕਾਂ ਅਧਿਆਪਕ ਤਰੱਕੀਆਂ ਨੂੰ ਉਡੀਕਦੇ ਸੇਵਾ ਮੁਕਤ ਹੋ ਜਾਂਦੇ ਹਨ।ਇਸ ਸਮੇਂ ਪਵਨ ਕੁਮਾਰ  ,ਮਲਕੀਤ ਸਿੰਘ , ਬਲਵਿੰਦਰ ਸਿੰਘ ਭੰਡਾਲ, ਬਲਵੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ ਅਧਿਆਪਕ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਣਾ ਪਵੇਗਾ ਪੇਸ਼-ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
Next articleਨਾ ਤੋੜੀਂ ਰੁੱਖੜੇ ਤੂਤ ਦੇ…