ਪੇਂਡੂ ਸਾਹਿਤ ਸਭਾ (ਸਮਾਜ ਵੀਕਲੀ) ( ਰਜਿ.)ਬਾਲਿਆਂਵਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਲਿਆਂਵਾਲੀ ਦੇ ਸਮੁੱਚੇ ਸਟਾਫ ਨੇ ਕੀਤਾ ਪੱਤੜ ਹੁਰਾਂ ਦਾ ਸਨਮਾਨ …(ਬਠਿੰਡਾ) ਪੇਂਡੂ ਸਾਹਿਤ ਸਭਾ (ਰਜਿ.) ਬਾਲਿਆਂਵਾਲੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਲਿਆਂਵਾਲੀ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਪ੍ਰਵਾਸੀ ਸ਼ਾਇਰ ਹਰਜਿੰਦਰ ਸਿੰਘ ਪੱਤੜ ਕੈਨੇਡਾ ਹੁਰਾਂ ਦਾ ਰੂ-ਬ-ਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਹਰਜਿੰਦਰ ਸਿੰਘ ਪੱਤੜ (ਕੈਨੇਡਾ) ਦੀ ਸਰੋਤਿਆਂ ਨਾਲ ਸੰਖੇਪ ਜਾਣ ਪਹਿਚਾਣ ਸਾਹਿਤ ਜਾਗ੍ਰਤੀ ਸਭਾ (ਰਜਿ.) ਬਠਿੰਡਾ ਦੇ ਪ੍ਰਧਾਨ ਅਮਰਜੀਤ ਸਿੰਘ ਜੀਤ ਵੱਲੋਂ ਕਰਵਾਈ ਗਈ। ਇਸ ਉਪਰੰਤ ਸ਼ਾਇਰ ਪੱਤੜ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ, ਆਪਣੀ ਨਿੱਜੀ ਜ਼ਿੰਦਗੀ ਅਤੇ ਕੈਨੇਡਾ ਦੀ ਜੀਵਨ ਸ਼ੈਲੀ ਬਾਰੇ ਆਪਣੇ ਤਜਰਬੇ ਤੇ ਅਹਿਮ ਨੁਕਤੇ ਸਾਂਝੇ ਕੀਤੇ । ਉਹਨਾਂ ਗੱਲਬਾਤ ਕਰਦਿਆਂ ਆਪਣੇ ਕਾਵਿ-ਸੰਗ੍ਰਹਿ ਵਿੱਚੋਂ ਖੂਬਸੂਰਤ ਕਵਿਤਾਵਾਂ ਦਾ ਪਾਠ ਵੀ ਕੀਤਾ । ਪ੍ਰਵਾਸ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੈਨੇਡਾ ਜਾਣ ਤੋਂ ਪਹਿਲਾਂ ਜੇ ਕੁੱਝ ਕਿੱਤਾ ਮੁੱਖੀ ਸਿਖਲਾਈ ਲੈ ਲਈ ਜਾਵੇ ਤਾਂ ਬਿਹਤਰ ਹੈ। ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਸਰ ਕਰ ਸਕੋਂ।ਇਸ ਮੌਕੇ ਉਹਨਾਂ ਜਿੱਥੇ ਕੈਨੇਡਾ ਦੇ ਸੋਹਣੇ ਵਾਤਾਵਰਣ ਦੀ ਗੱਲ ਕੀਤੀ ਉੱਥੇ ਓਥੋੰ ਦੀਆਂ ਤਲਖ ਹਕੀਕਤਾਂ ਬਾਰੇ ਵੀ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕੀਤੇ।ਵਿਦਿਆਰਥੀਆਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਪੱਤੜ ਹੁਰਾਂ ਵਧੀਆਂ ਢੰਗ ਨਾਲ ਦਿੱਤੇ। ਇਸ ਮੌਕੇ ਹਰਜਿੰਦਰ ਸਿੰਘ ਪੱਤੜ ਦਾ ਸਨਮਾਨ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਲੋਈ ਅਤੇ ਯਾਦਗਾਰੀ ਪੇਟਿੰਗ ਨਾਲ ਕੀਤਾ ਗਿਆ। ਪੱਤੜ ਸਾਹਿਬ ਨਾਲ ਉਹਨਾਂ ਦਾ ਭਤੀਜਾ ਸੰਦੀਪ ਸਿੰਘ ਪੱਤੜ ਵੀ ਹਾਜ਼ਰ ਸੀ। ਸਕੂਲ ਦੇ ਪ੍ਰਿੰਸੀਪਲ ਇੰਚਾਰਜ ਸੁਖਦੀਪ ਸਿੰਘ ਨੇ ਸਮੁੱਚੇ ਸਟਾਫ਼ ਵੱਲੋਂ ਪੱਤੜ ਸਾਹਿਬ ਨੂੰ ਲੋਈ ਦੇ ਕੇ ਸਨਮਾਨਿਤ ਕੀਤਾ।ਉਹਨਾਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਏਹੋ ਜਿਹੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ। ਸਕੂਲ ਦੇ ਜਿਹੜੇ ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ ਉਹਨਾਂ ਨੂੰ ਪੱਤੜ ਸਾਹਿਬ ਵੱਲੋਂ ਆਪਣੀਆਂ ਕਿਤਾਬਾਂ ਤੇ ਨਕਦ ਇਨਾਮ ਦੇ ਕੇ ਸਾਹਿਤ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਗਿਆ।ਸਭਾ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਭਾ ਦੇ ਵਿੱਤ ਸਕੱਤਰ ਮਾਸਟਰ ਦਰਸ਼ਨ ਸਿੰਘ ਸਿੱਧੂ ਨੇ ਆਏ ਮਹਿਮਾਨਾਂ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਦੀ ਸਮੁੱਚੀ ਕਾਰਵਾਈ ਮਾਸਟਰ ਜਗਨ ਨਾਥ ਵੱਲੋਂ ਬਾਖ਼ੂਬੀ ਨਿਭਾਈ ਗਈ। ਪ੍ਰੋਗਰਾਮ ਵਿੱਚ ਇਹਨਾਂ ਤੋਂ ਇਲਾਵਾ ਸਭਾ ਦੇ ਮੁੱਖ ਸਲਾਹਕਾਰ ਜੀਤ ਸਿੰਘ ਚਹਿਲ,ਪ੍ਰਚਾਰ ਸਕੱਤਰ ਗੁਰਤੇਜ ਸਿੰਘ, ਕਾਰਜਕਾਰਨੀ ਮੈਂਬਰ ਹਰਜਿੰਦਰ ਕੌਰ,ਸਭਾ ਦੇ ਪ੍ਰੈਸ ਸਕੱਤਰ ਅਤੇ ਅਜੀਤ ਅਖ਼ਬਾਰ ਦੇ ਪੱਤਰਕਾਰ ਕੁਲਦੀਪ ਮਤਵਾਲਾ ਹਾਜ਼ਰ ਸਨ।
ਅਮਰਜੀਤ ਸਿੰਘ ਜੀਤ
94172 87122
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly