ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ ) (ਸਮਾਜ ਵੀਕਲੀ): ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ , ਪੀ ਏ ਸੀ ਮੈਂਬਰ ਅਤੇ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਮਰਜੀਤ ਸਿੰਘ ਥਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਉਵੇਂ ਉਵੇਂ ਹੀ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ, ਉਹਨਾਂ ਕਿਹਾ ਕਿ ਬਿਜਲੀ ਦੇ ਲੰਮੇ ਲੰਮੇ ਕੱਟਾ ਤੋਂ ਆਮ ਲੋਕ ਪ੍ਰੇਸ਼ਾਨ ਹਨ , ਇੰਨੇ ਲੰਮੇ ਲੰਮੇ ਕੱਟਾ ਤੋਂ ਪ੍ਰੇਸ਼ਾਨ ਲੋਕ ਆਪਣੇ ਰੋਜ਼ਮਰਾ ਦੇ ਕੰਮ ਕਰਨ ਤੋਂ ਵੀ ਤੰਗ ਹਨ , ਜਿਵੇਂ ਕਿ ਹਲਵਾਈ , ਡੇਅਰੀ ਫਾਰਮਿੰਗ , ਵੈਲਡਿੰਗ ਆਦਿ ਕੰਮਾਂ ਵਾਲੇ ਜਰਨੇਟਰ ਦੀ ਵਰਤੋਂ ਕਰਨੀ ਪੈ ਰਹੀ ਹੈ, ਇਸੇ ਤਰ੍ਹਾਂ ਬੇਕਰੀ ਉਤਪਾਦ ਅਤੇ ਦੁੱਧ ਉਤਪਾਦ ਵਾਲਿਆਂ ਲਈ ਬਹੁਤ ਪ੍ਰੇਸ਼ਾਨੀ ਵਾਲਾ ਸਮਾਂ ਹੈ ਇਹ ਉਤਪਾਦ ਇੰਨੀ ਗਰਮੀ ਦੇ ਵਿੱਚ ਫਰੋਜਨ ਤੋਂ ਬਿਨਾਂ ਨਹੀ ਰਹਿ ਸਕਦੇ ।
ਉਹਨਾਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਹ ਸਾਫ ਕਰ ਦਿੱਤਾ ਹੈ ਕਿ ਗਰਮੀ ਦੇ ਇਸ ਮੋਸਮ ਵਿੱਚ ਰਾਜ ਦੇ ਕੋਲ ਮੰਗ ਮੁਤਾਬਿਕ ਬਿਜਲੀ ਨਹੀ ਹੈ ਅਤੇ ਨਾ ਹੀ ਬਿਜਲੀ ਉਤਪਾਦਨ ਦੇ ਲਈ ਨਿਰਧਾਰਿਤ ਮਾਤਰਾ ਵਿੱਚ ਕੋਲਾ ਹੀ ਉਪਲਬਧ ਹੈ। ਦਰਅਸਲ ਗਰਮੀ ਦੇ ਇਸ ਮੋਸਮ ਵਿੱਚ ਰਾਜ ਵਿੱਚ ਬਿਜਲੀ ਦੀ ਮੰਗ 8000 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਕਣਕ ਦੀ ਕਟਾਈ ਤੋਂ ਬਾਅਦ ਹੀ ਅਗਲੇ ਮਹੀਨੇ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਉਸ ਵੇਲੇ ਬਿਜਲੀ ਦੀ ਮੰਗ ਵੱਧ ਕੇ 15000 ਮੈਗਾਵਾਟ ਤੱਕ ਪਹੁੰਚ ਜਾਵੇਗੀ। ਇਸ ਸਮੇਂ ਰਾਜ ਦੇ ਥਰਮਲ ਪਲਾਂਟਾਂ ਦੇ ਚਾਰ ਯੂਨਿਟ ਬੰਦ ਹੋ ਚੁੱਕੇ ਹਨ ਜਿਸਦੇ ਚਲਦਿਆਂ 1400 ਮੈਗਾਵਾਟ ਬਿਜਲੀ ਘੱਟ ਬਣ ਰਹੀ ਹੈ। ਇਸ ਲਈ ਆਮ ਜਨਤਾ ਦੇ ਲਈ ਇਹ ਮੁਸ਼ਕਿਲ ਦੀ ਘੜੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਹੀਦਾ ਹੈ ਕਿ ਉਹ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦ ਕੇ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਲੰਮੇ ਕੱਟਾ ਤੋਂ ਬਚਾਵੇ। ਇਸ ਮੌਕੇ ਬੀ ਸੀ ਵਿੰਗ ਦੇ ਹਲਕਾ ਪ੍ਰਧਾਨ ਜਸਬੀਰ ਸਿੰਘ ਥਿੰਦ ਭੱਦਵਾ , ਬਲਜਿੰਦਰ ਸਿੰਘ ਕੰਗ ਮੈਂਬਰ ਵਰਕਿੰਗ ਕਮੇਟੀ , ਬੀ ਸੀ ਵਿੰਗ ਪ੍ਰਧਾਨ ਸ਼ਾਹਕੋਟ ਸ਼ਹਿਰੀ ਗੁਰਨਾਮ ਸਿੰਘ ਸਾਦਾ , ਬੀ ਸੀ ਵਿੰਗ ਪ੍ਰਧਾਨ ਦੋਨਾਂ ਹਰਜਿੰਦਰ ਸਿੰਘ ਮੱਲੀਵਾਲ , ਬੀ ਸੀ ਵਿੰਗ ਪ੍ਰਧਾਨ ਮਹਿਤਪੁਰ ਬਲਜੀਤ ਸਿੰਘ ਬੱਲੀ ਥਿੰਦ , ਰਾਜਾ ਬਹੁਗਣ , ਤੇਜਪਾਲ ਸਿੰਘ ਗਿੱਲ ਆਦਿ ਮੌਜੂਦ ਸਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly