“ਤਰੱਕੀ”

ਸੰਦੀਪ ਸਿੰਘ"ਬਖੋਪੀਰ "
(ਸਮਾਜ ਵੀਕਲੀ)

ਔਹ ਤਰੱਕੀ-ਆਹ ਤਰੱਕੀ, ਲੀਡਰਾਂ ਪਾਇਆ ਗਾਹ ਤਰੱਕੀ।
ਸ਼ਹਿਰਾਂ ਤੱਕ ਹੀ ਸੀਮਤ ਰਹਿ ਗਈ,
ਭੁੱਲੀ ਪਿੰਡ ਦੇ ਰਾਹ, ਤਰੱਕੀ।

ਲੁੱਟਾਂ -ਖੋਹਾਂ,ਧੱਕੇ-ਸ਼ਾਹੀ,ਚੁੱਪ ਬੈਠੀ ਏ, ਅਫ਼ਸਰਸ਼ਾਹੀ।
ਪੜ੍ਹੇ ਲਿਖੇ ਸਭ ਲਾਉਂਦੇ ਧਰਨੇ।
ਵੇਖੋ ਪਾਉਂਦੀ ਗਾਹ, ਤਰੱਕੀ।

ਬਾਹਰ ਜਾਣ ਦੀ,ਹੋੜ ਸ਼ੌਕੀਨਾਂ,ਕਰਜ਼ੇ ਚੁੱਕੇ, ਵੇਚ ਜ਼ਮੀਨਾਂ।
ਪਿੰਡਾਂ ਦੇ ਪਿੰਡ, ਖ਼ਾਲੀ ਹੋ ਗਏ।
ਕੈਸੀ ਗਈ ਏ, ਆ ਤਰੱਕੀ।

ਵਿਦਿਆ ਮੰਦਰ ਖਾਲੀ ਪਏ ਨੇ, ਸੈਂਟਰ ਖੁੱਲ੍ਹੇ ਕਿੰਨੇ ਜਾਅਲੀ ਪਏ ਨੇ,
ਗ਼ਰੀਬ ਦਾ ਜੀਣਾ,ਮੁਸ਼ਕਿਲ ਹੋਇਆ,
ਸੂਤੇ ਸਾਡੇ ਸ਼ਾਹ, ਤਰੱਕੀ।

ਵੱਡੇ ਹੋਰ ਵਡੇਰੇ ਹੋ ਗਏ, ਕਿੰਨੇ ਘਰੀਂ ਹਨ੍ਹੇਰੇ ਹੋ ਗਏ।
ਆਟਾ-ਦਾਲ਼ ਤੇ ਮਿਲਦਾ ਬਹੁਮਤ,
ਲੋਕਾਂ ਭਾਅ ਦਾ ,ਆ ਤਰੱਕੀ।

ਕੱਚੇ ਕੋਠੇ, ਚੋਂਦੇ ਪਏ ਨੇ,ਲੀਡਰ ਜੀ ਉਹ ਆਉਂਦੇ ਪਏ ਨੇ।
ਜਿੱਤਕੇ, ਸਭ ਦੇ ਲੈਂਟਰ ਪਾ ਦਿਊਂ,
ਕੇਰਾਂ ਦਿਓ,ਦਵਾ, ਤਰੱਕੀ।

ਨਸ਼ੇ ਨੇ ਵੇਖ ਜਵਾਨੀ ਖਾ ਲਈ, ਕਰਜ਼ੇ ਮਾਰ,ਕਿਸਾਨੀ ਖਾ ਲਈ।
ਵੱਡੇ -ਵੱਡੇ ਭਾਸ਼ਣ,ਸੁਣੀਏ,
ਜਾਪੇ ਨਿਰਾ ਇਹ,ਗਾਹ ਤਰੱਕੀ

ਸੰਦੀਪ, ਰੁਜ਼ਗਾਰ,ਕਿਸਾਨੀ ਬਚ ਜਾਏ,
ਵਿਰਸਾ, ਜਵਾਨ-ਜਵਾਨੀ ਬਚ ਜਾਏ,
ਸਾਡੇ ਲਈ ਤਾਂ ਆਹ, ਤਰੱਕੀ।

ਔਹ ਤਰੱਕੀ-ਆਹ ਤਰੱਕੀ, ਲੀਡਰਾਂ ਪਾਇਆ ਗਾਹ ਤਰੱਕੀ…………

ਸੰਦੀਪ ਸਿੰਘ “ਬਖੋਪੀਰ”
ਸੰਪਰਕ 98153 21017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸੱਸੇ” ਅੱਖ਼ਰ ਤੇ “ਸੱਸੇ” ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦਾ ਸੁਹੱਪਣ!
Next articleਸ਼ਕਤੀ, ਕਲਮ, ਕਿਤਾਬ, ਲੇਖਕ, ਪ੍ਰਸਿੱਧੀ ਅਤੇ ਗੁਮਨਾਮਤਾ!