

ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਉੱਘੇ ਸਾਹਿਤਕਾਰ ਤੇ ਨਾਮਵਰ ਸਿਖਿਆ ਸ਼ਾਸ਼ਤਰੀ ਪ੍ਰੋਫੈਸਰ ਤਰਸੇਮ ਨਰੂਲਾ ਜੀ ਦਾ ਰੂ-ਬ-ਰੂ ਅਤੇ ਸਨਮਾਨ ਸਮਾਰੋਹ 16 ਫਰਵਰੀ ਨੂੰ ਸਵੇਰੇ 10:30 ਵਜੇ, ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰੋਫੈਸਰ ਤਰਸੇਮ ਨਰੂਲਾ ਜੀ ਨੇ ਕਵਿਤਾ,ਗ਼ਜ਼ਲਾਂ ਅਤੇ ਬਾਲ ਸਾਹਿਤ ਦੀਆਂ 14 ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ।ਉਹਨਾਂ ਇਕ ਸੁਹਿਰਦ ਅਧਿਆਪਕ ਵਜੋਂ ਵੀ ਵਿਦਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ। ਸ਼੍ਰੀ ਰਾਜੀਵ ਅਰੋੜਾ, ਡਾਇਰੈਕਟਰ ਮੀਡੀਆ ਪਲਾਨਿੰਗ, ਗੁਰੂ ਕਾਸ਼ੀ ਯੂਨੀਵਰਸਟੀ ,ਤਲਵੰਡੀ ਸਾਬੋ,ਦੀ ਪ੍ਰਧਾਨਗੀ ‘ਚ ਹੋਣ ਜਾ ਰਹੇ ਇਸ ਸਮਾਗਮ ਵਿੱਚ ‘ਮੁਖ ਮਹਿਮਾਨ’ ਗੁਰਪ੍ਰੀਤ ਸਿੰਘ ਮਲੂਕਾ ,ਚੇਅਰਮੈਨ ਮਾਲਵਾ ਵੈਲਫੇਅਰ ਟਰੱਸਟ ਪੰਜਾਬ, ‘ਵਿਸ਼ੇਸ਼ ਮਹਿਮਾਨ’ ਇੰਜ.ਹਰਪਾਲ ਸਿੰਘ ਖੁਰਮੀ ਪ੍ਰਧਾਨ, ਸੀਨੀਅਰ ਸਿਟੀਜ਼ਨ ਕੌਂਸਲ ਬਠਿੰਡਾ ਅਤੇ ਉੱਘੇ ਗ਼ਜ਼ਲਗੋ ਜਨਕ ਰਾਜ ਜਨਕ ਹੋਣਗੇ।ਸਮਾਗਮ ਵਿੱਚ ਸ਼੍ਰੀ ਕੀਰਤੀ ਕਿਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਜਸਪਾਲ ਜੱਸੀ ਲੈਕਚਰਾਰ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ‘ਮੁਹੱਬਤਾਂ ਸਾਂਝੇ ਪੰਜਾਬ ਦੀਆਂ’ ਕਾਵਿ ਪੁਸਤਕ ਵੀ ਲੋਕ ਅਰਪਣ ਕੀਤੀ ਜਾਵੇਗੀ।ਪ੍ਰਵਾਸੀ ਸਾਹਿਤਕਾਰ ਬਲਿਹਾਰ ਲੇਹਲ ਅਤੇ ਅਮਨਬੀਰ ਸਿੰਘ ਧਾਮੀ ਦੇ ਵਿਸ਼ੇਸ਼ ਉੱਦਮ ਸਦਕਾ ਰਮਨਦੀਪ ਕੌਰ ਰੰਮੀ ਵੱਲੋਂ ਸੰਪਾਦਿਤ ਇਹ ਪੁਸਤਕ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਕਾਵਿ-ਸ਼ੈਲੀ ਦਾ ਸੁਮੇਲ ਹੈ । ਪੁਸਤਕ ਲੋਕ ਅਰਪਣ ਉਪਰੰਤ ਹਾਜ਼ਰ ਕਵੀਆਂ ਦਾ ਸੰਖੇਪ ਕਵੀ ਦਰਬਾਰ ਹੋਵੇਗਾ। ਇਹ ਜਾਣਕਾਰੀ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜੀਤ ਅਤੇ ਸਕੱਤਰ ਜਨਰਲ ਐਡਵੋਕੇਟ ਗੁਰਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦਿੰਦਿਆਂ ਦੱਸਿਆ ਕਿ , ਰਾਜਬੀਰ ਕੌਰ, ਮਨਜੀਤ ਸਿੰਘ ਜੀਤ, ਦਿਲਜੀਤ ਬੰਗੀ ਤਰਸੇਮ ਬੁੱਟਰ,ਇਕਬਾਲ ਪੀਟੀ, ਹਰਦਰਸ਼ਨ ਸਿੰਘ ਸੋਹਲ, ਜਗਦੀਸ਼ ਰਾਏ ਬਾਂਸਲ, ਅਵਤਾਰ ਬਾਹੀਆ, ਗੁਰਸੇਵਕ ਚੁੱਘੇ ਖੁਰਦ, ਰਮੇਸ਼ ਸੇਠੀ ਬਾਦਲ, ਆਰ.ਐਸ. ਚੌਹਾਨ, ਸੁਰਿੰਦਰ ਦਮਦਮੀ, ਪ੍ਰਿੰਸੀਪਲ ਜਸਵੀਰ ਢਿੱਲੋਂ, ਰੂਪ ਚੰਦ ਸ਼ਰਮਾ, ਜੇਸੀ ਢਿੱਲੋਂ, ਗੁਰਪ੍ਰੀਤ ਸਿੰਘ ਗਰੇਵਾਲ ਅਤੇ ਪੋਰਿੰਦਰ ਸਿੰਗਲਾ ਆਦਿ ਮੈਬਰਾਂ ਦਾ ਵਿਸੇਸ਼ ਸਹਿਯੋਗ ਹੋਵੇਗਾ।