ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ – ਡਾਕਟਰ ਰਾਹੁਲ ਰੁਪਾਲ

 ਬਰਨਾਲਾ (ਸਮਾਜ ਵੀਕਲੀ)  (ਚੰਡਿਹੋਕ) ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਤੇ ਸਨਮਾਨ ਸਮਾਰੋਹ ਲਿਖਾਰੀ ਸਭਾ ਬਰਨਾਲਾ ਅਤੇ ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਟਰੱਸਟ ਵੱਲੋਂ ਗੋਬਿੰਦ ਬਾਂਸਲ ਟਰੱਸਟ ਬਰਨਾਲਾ ਵਿਖੇ ਬੜੇ ਵਧੀਆ ਢੰਗ ਨਾਲ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਡਾਕਟਰ ਰਾਹੁਲ ਰੁਪਾਲ ਅਤੇ ਲਿਖਾਰੀ ਸਭਾ ਬਰਨਾਲਾ ਦੇ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸਵਰਨਜੀਤ ਸਿੰਘ ਸਵੀ (ਚੇਅਰਮੈਨ ਆਰਟ ਕੌਂਸਲ ਪੰਜਾਬ, ਪ੍ਰਸਿੱਧ ਸ਼ਾਇਰ ਤੇ ਆਰਟਿਸਟ) ਨੇ ਕੀਤੀ। ਡਾਕਟਰ ਸਰਬਜੀਤ ਸਿੰਘ (ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਵਨ ਹਰਚੰਦਪੁਰੀ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ ਰਜਿ:) ਨੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰਧਾਨਗੀ ਮੰਡਲ ਵਿੱਚ ਵਿਰਾਜਮਾਨ ਹੋਏ। ਡਾਕਟਰ ਰਾਹੁਲ ਰੁਪਾਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪ੍ਰੋ: ਪ੍ਰੀਤਮ ਸਿੰਘ ਰਾਹੀ ਗ਼ਜ਼ਲ ਪੁਰਸਕਾਰ 2024 ਰਣਜੀਤ ਸਿੰਘ ਧੂਰੀ ਨੂੰ, ਮੁਹਾਂਦਰਾ ਪੁਰਸਕਾਰ 2024 ਸ਼ਾਇਰਾ ਪਾਲ ਕੌਰ (ਅੰਬਾਲਾ) ਨੂੰ ਸਾਹਿਤ ਸੰਪਾਦਕ ਐਵਾਰਡ, ਸੱਤਪਾਲ ਭੀਖੀ (ਤਾਸਮਨ) ਨੂੰ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਪੁਰਸਕਾਰ ਨਵਰਾਹੀ ਘੁਗਿਆਣਵੀ ਨੂੰ ਸਰਦਾਰਨੀ ਹਰਿਲਾਭ ਕੌਰ ਪੁਰਸਕਾਰ 2024 ਮਨਦੀਪ ਕੌਰ ਭੰਮਰਾ (ਲੁਧਿਆਣਾ) ਨੂੰ, ‘ਨਵ ਪ੍ਰਤਿਭਾ ਪੁਰਸਕਾਰ 2024 ਸਿਮਰਪਾਲ ਕੌਰ (ਬਠਿੰਡਾ),ਪਰਮਿੰਦਰ ਕੌਰ ਕਲੇਰ (ਤਰਨਤਾਰਨ), ਸੁਦੇਸ਼ ਚੁੱਘ (ਰਾਮਪੁਰਾ), ਡਾਕਟਰ ਚਰਨ ਸਿੰਘ ਝਲੂਰ (ਪੱਤਰਕਾਰ) ਅਤੇ ਸੋਹਣ ਸਿੰਘ ਬੇਨੀਪਾਲ ਨੂੰ ਪ੍ਰਦਾਨ ਕੀਤੇ ਗਏ। ਸਨਮਾਨਿਤ ਸ਼ਖ਼ਸੀਅਤਾਂ ਦੀ ਜਾਣ ਪਹਿਚਾਣ ਪ੍ਰੋ: ਸਿਮਰਨਜੀਤ ਕੌਰ ਨੇ ਕਰਵਾਈ। ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਵਿੱਚ ਰਾਹੀ ਸਾਹਿਬ ਦੇ ਵਿਦਿਆਰਥੀ ਅਤੇ ਲੇਖਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਸਨਮਾਨਿਤ ਸ਼ਖ਼ਸੀਅਤਾਂ ਨੇ ਵੀ ਆਪਣੇ ਗੀਤ, ਗ਼ਜ਼ਲਾ ਅਤੇ ਰਾਹੀ ਸਾਹਿਬ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਤੇ ਪੱਤਰਕਾਰ ਵੀ ਪਹੁੰਚੇ ਜਿਵੇਂ ਕਿ ਜਗਸੀਰ ਸਿੰਘ ਸੰਧੂ, ਅਸ਼ੋਕ ਭਾਰਤੀ ਆਦਿ, ਕਵੀ ਦਰਬਾਰ ਵੀ ਹੋਇਆ ਜਿਸ ਵਿਚ ਕਵੀ ਸੱਜਣਾ ਅਤੇ ਵਿਦਵਾਨਾਂ ਨੇ ਗੀਤ, ਗ਼ਜ਼ਲਾ ਰਾਹੀਂ ਵੱਖੋ ਵੱਖਰੇ ਰੰਗ ਬਿਖੇਰੇ, ਕਵੀ ਦਰਬਾਰ ਵਿਚ ਜੰਗ ਸਿੰਘ ਫੱਟੜ, ਸੁਰਜੀਤ ਸਿੰਘ ਦਿਹੜ,ਰਾਮ ਸਰੂਪ ਸ਼ਰਮਾ, ਸੁਖਚਰਨ ਸਿੰਘ ਸਿੱਧੂ, ਅਮਰਜੀਤ ਕੌਰ ਮੋਰਿੰਡਾ,ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਬਲਵੀਰ ਸਿੰਘ ਸਰਾਂ ਫਰੀਦਕੋਟ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ, ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ  ਇਸ ਮੌਕੇ ਓਮ ਪ੍ਰਕਾਸ਼ ਗਾਸੋ,ਪਾਲ ਸਿੰਘ ਲਹਿਰੀ,ਰਾਜਿੰਦਰ ਸ਼ੌਂਕੀ, ਗੁਲਜ਼ਾਰ ਸਿੰਘ ਸ਼ੌਂਕੀ,ਰਾਮ ਸਿੰਘ ਬੀਹਲਾ, ਤੇਜਾ ਸਿੰਘ ਤਿਲਕ, ਮਾਲਵਿੰਦਰ ਸ਼ਾਇਰ, ਵੈਦ ਕੌਰ ਚੰਦ ਸ਼ਰਮਾ, ਲਖਵਿੰਦਰ ਸਿੰਘ ਠੀਕਰੀਵਾਲਾ, ਸੁਖਦੇਵ ਸਿੰਘ ਔਲਖ,ਸੁਖਰਾਜ ਸਿੰਘ ਜ਼ੀਰਾ, ਤੇਜਿੰਦਰ ਚੰਡਿਹੋਕ, ਕਰਮਜੀਤ ਸਿੰਘ ਬਿੱਲੂ, ਭੁਪਿੰਦਰ ਸਿੰਘ ਝਲੂਰ, ਨਵਦੀਪ ਸਿੰਘ ਸਿੱਧੂ, ਇਕਬਾਲ ਸਿੰਘ ਚੌਹਾਨ, ਬੱਬਲੂ ਸਿੰਘ,ਰਜਨੀਸ਼ ਕੌਰ ਬਬਲੀ, ਨਵਜੋਤ ਕੌਰ ਸਿੱਧੂ,ਮੇਜਰ ਸਿੰਘ ਗਿੱਲ, ਨਰਿੰਦਰਪਾਲ ਕੌਰ ਪਟਿਆਲਾ, ਭੋਲਾ ਸਿੰਘ ਸੰਘੇੜਾ, ਜਰਨੈਲ ਸਿੰਘ ਅੱਚਰਵਾਲ,ਐਸ ਐਸ ਗਿੱਲ, ਗੁਰਦਰਸ਼ਨ ਸਿੰਘ ਬਰਾੜ, ਡਿੰਪਲ ਕੁਮਾਰ, ਵਿਨੋਦ ਅਨੀਕੇਤ, ਪਵਨ ਪਰਿੰਦਾ , ਸੁਰਿੰਦਰ ਸ਼ਰਮਾਂ ਧੂਰੀ,ਵਤਨਬੀਰ ਜ਼ਖਮੀ (ਫ਼ਰੀਦਕੋਟ), ਹਾਕਮ ਸਿੰਘ ਨੂਰ ਆਦਿ ਕਵੀਆਂ ਨੇ ਭਾਗ ਲਿਆ ਮਹਾਂਦਰਾ (ਤ੍ਰੈਮਾਸਿਕ)।ਦਾ ਨਵਾਂ ਅੰਕ, ਅਤੇ ਰਣਜੀਤ ਸਿੰਘ ਧੂਰੀ ਦੀ ਪੁਸਤਕ ਵਿਹਾਰਕ ਅਰੁਜੀ ਬਹਿਰਾਂ ਲੋਕ ਅਰਪਣ ਕੀਤੀਆ ਗਈਆ ਤਾਲਿਫ ਪ੍ਰਕਾਸ਼ਨ ਵੱਲੋ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਖਿਚ ਦਾ ਸਬੱਬ ਬਣੀਂ ਲਿਖਾਰੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸਾਗਰ ਸਿੰਘ ਸਾਗਰ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਬਾਹਰੋਂ ਆਏ ਕਵੀ ਸੱਜਣਾ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਾ.ਅੰਬੇਡਕਰ ਚੌਕ ਜਗਰਾਉਂ ਵਿਖੇ ਬਾਮਸੇਫ ਅਤੇ ਡਾ ਬੀ ਆਰ ਅੰਬੇਡਕਰ ਵੈਲਫੇਅਰ ਟਰੱਸਟ ਨੇ ਸੰਵਿਧਾਨ ਦਿਵਸ ਮਨਾਇਆ
Next article* ਬਾਤਾਂ *