ਅੰਬੇਡਕਰ ਭਵਨ ਵਿਖੇ 14 ਨੂੰ ਪ੍ਰੋ. (ਡਾ.) ਰਤਨ ਸਿੰਘ ਮੁੱਖ ਮਹਿਮਾਨ ਅਤੇ ਡਾ. ਚਿਰੰਜੀ ਲਾਲ ਕੰਗਣੀਵਾਲ ਹੋਣਗੇ ਵਿਸ਼ੇਸ਼ ਮਹਿਮਾਨ

ਫੋਟੋ ਕੈਪਸ਼ਨ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂ

ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 132ਵਾਂ ਜਨਮ ਦਿਨ 14 ਅਪ੍ਰੈਲ 2023 ਨੂੰ ਅੰਬੇਡਕਰ ਭਵਨ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਰਧਾ ਅਤੇ ਉਤਸ਼ਾਹ ਨਾਲ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪ੍ਰੋਫੈਸਰ (ਡਾ.) ਰਤਨ ਸਿੰਘ ਪੀ.ਐਚ.ਡੀ., ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਮਹਿਮਾਨ ਅਤੇ ਡਾ. ਚਿਰੰਜੀ ਲਾਲ ਕੰਗਣੀਵਾਲ ਵਿਸ਼ੇਸ਼ ਮਹਿਮਾਨ ਵਜੋਂ ਪਧਾਰ ਰਹੇ ਹਨ। ਪ੍ਰਸਿੱਧ ਅੰਬੇਡਕਰਵਾਦੀ ਲਾਹੌਰੀ ਰਾਮ ਬਾਲੀ, ਡਾ. ਜੀ ਸੀ ਕੌਲ, ਜਸਵਿੰਦਰ ਵਰਿਆਣਾ ਅਤੇ ਹੋਰ ਵਿਦਵਾਨ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ ਅਤੇ ਅੱਜ ਦੇ ਹਾਲਾਤ ਬਾਰੇ ਚਾਨਣਾ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਵਧੀਆ ਨਾਟਕ ‘ਲੱਛੂ ਕਬਾੜੀਆ’ ਡਾ. ਸਾਹਿਬ ਸਿੰਘ ਦੁਆਰਾ ਪੇਸ਼ ਕੀਤਾ ਜਾਵੇਗਾ ਅਤੇ ਬਾਬਾ ਸਾਹਿਬ ਦੇ ਮਿਸ਼ਨ ਨਾਲ ਸਬੰਧਤ ਗੀਤ ਜਗਤਾਰ ਵਰਿਆਣਵੀ ਅਤੇ ਪਾਰਟੀ ਪੇਸ਼ ਕਰਨਗੇ। ਭਾਰਦਵਾਜ ਨੇ ਕਿਹਾ ਕਿ ਪੁਸਤਕਾਂ ਦੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ ਜਿਥੋਂ ਮਿਸ਼ਨਰੀ ਸਾਹਿਤ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸੋਹਨ ਲਾਲ ਸਾਬਕਾ ਡੀ.ਪੀ.ਆਈ. (ਕਾਲਜਾਂ), ਲਾਹੌਰੀ ਰਾਮ ਬਾਲੀ, ਮੈਡਮ ਸੁਦੇਸ਼ ਕਲਿਆਣ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਤਿਲਕ ਰਾਜ, ਪ੍ਰੋ. ਬਲਬੀਰ, ਐਡਵੋਕੇਟ ਕੁਲਦੀਪ ਭੱਟੀ, ਵਿਨੋਦ ਕਲੇਰ, ਹਰਸਿਮਰਨ ਕੌਰ ਆਦਿ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleWho is attacking civility?
Next articleअंबेडकर भवन में 14 को प्रो. (डॉ.) रतन सिंह मुख्य अतिथि व डॉ. चिरंजी लाल कंगनीवाल होंगे विशिष्ट अतिथि