ਪ੍ਰੋ ਵਿਜੈ ਕੁਮਾਰ ਵਲੋਂ “ਕਲੀਨ ਸਿਟੀ ਗ੍ਰੀਨ ਸਿਟੀ ਸੇਵਾ ਸੋਸਾਇਟੀ” ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਦਾ ਆਯੋਜਨ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰੋਫੈਸਰ ਵਿਜੇ ਕੁਮਾਰ ਨੇ “ਕਲੀਨ ਸਿਟੀ ਗਰੀਨ ਸਿਟੀ ਸੇਵਾ ਸੋਸਾਇਟੀ” ਦੇ ਮੈਂਬਰਾਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਵਿੱਚ ਜਾਣ ਵਾਲੀ ਸੰਗਤਾਂ ਵਿੱਚ ਵਾਤਾਵਰਣ ਸਬੰਧੀ ਜਾਗਰੂਕਤਾ ਫੈਲਾਈ ਗਈ।
ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇਨਚਾਰਜ ਪ੍ਰੋਫੈਸਰ ਵਿਜੇ ਕੁਮਾਰ ਸਰਕਾਰੀ ਨਿਰਦੇਸ਼ਾਂ ਦੇ ਅਨੁਸਾਰ ਵਾਤਾਵਰਣ ਸਬੰਧੀ ਲਗਾਤਾਰ ਜਾਗਰੂਕਤਾ ਫੈਲਾਉਂਦੇ ਰਹਿੰਦੇ ਹਨ। ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਮਾਤਾ ਚਿੰਤਪੁਰਨੀ ਦੇ ਮੰਦਰਾਂ ਵਿੱਚ ਜਾਣ ਵਾਲੀਆਂ ਸੰਗਤਾਂ ਨੂੰ ਉਨਾਂ ਨੇ ਆਪਣੀ ਪਤਨੀ ਰੋਮਾ ਦੇਵੀ ਲੈਕਚਰਾਂ ਸ. ਸ. ਸ. ਸ. ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਨਾਲ ਮਿਲ ਕੇ ਨਵਰਾਤਰੀਆਂ ਵਿੱਚ ਜੱਲ ਨੂੰ ਬਚਾਉਣ, ਉਸਨੂੰ ਸਾਫ ਸੁਥਰਾ ਬਣਾਏ ਰੱਖਣ, ਰੁੱਖ ਲਗਾਉਣ ਤੇ ਉਹਨਾਂ ਦੀ ਦੇਖਭਾਲ ਕਰਨ, ਕੁਦਰਤੀ ਸਾਧਨਾਂ ਦੀ ਦੇਖਭਾਲ ਕਰਨ ਵਾਤਾਵਰਣ ਨੂੰ ਸਵੱਛ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ ਤਾਂ ਕਿ ਇਸ ਧਰਤੀ ਦਾ ਵਿਨਾਸ਼ ਹੋਣ ਤੋਂ ਇਸ ਨੂੰ ਬਚਾਇਆ ਜਾ ਸਕੇ। ਪ੍ਰੋਫੈਸਰ ਵਿਜੇ ਕੁਮਾਰ ਨੇ ਇੱਕ ਦਿਨ “ਕਲੀਨ ਸਿਟੀ ਗਰੀਨ ਸਿਟੀ ਸੇਵਾ ਸੋਸਾਇਟੀ ਚੋਹਾਲ ਦੇ ਮੈਂਬਰਾਂ ਨਾਲ ਮਿਲ ਕੇ ਪੋਸਟਰਾਂ ਦੇ ਮਾਧਿਅਮ ਰਾਹੀਂ ਵੀ ਜੱਲ ਬਚਾਉਣ ਇਸ ਨੂੰ ਸਾਫ ਸੁਥਰਾ ਬਣਾਏ ਰੱਖਣ, ਰੁੱਖ ਲਗਾਉਣ, ਸਵੱਛਤਾ ਬਣਾਏ ਰੱਖਣ ਲਈ ਭਗਤਾਂ ਨੂੰ ਪ੍ਰੇਰਿਤ ਕੀਤਾ। ਕਿਉਂਕਿ ਮੇਲਿਆਂ ਦਾ ਸੰਬੰਧ ਖੁਸ਼ੀਆਂ ਨਾਲ ਹੁੰਦਾ ਹੈ ਅਤੇ ਸਾਨੂੰ ਹਰ ਤਰ੍ਹਾਂ ਦੀ ਖੁਸ਼ੀ ਬਣਾਏ ਰੱਖਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਵਿਜੇ ਕੁਮਾਰ ਲੈਕਚਰਾਰ ਰੋਮਾ ਦੇਵੀ ਲੈਕਚਰਾਰ, ਕ੍ਰਿਸ਼ਨ ਗੋਪਾਲ, ਰਿਟਾਇਰਡ ਲੈਕਚਰਾਂ ਮਨੋਜ ਦੱਤਾ, ਸੁਸਾਈਟੀ ਦੇ ਮੈਂਬਰ ਸੁਖਮੰਦਰ ਸਿੰਘ, ਬਲਵਿੰਦਰ ਰਾਣਾ, ਮਨਦੀਪ ਸ਼ਰਮਾ, ਅਭਿਨੰਦਨ ਸ਼ਰਮਾ, ਬੱਚਾ ਪ੍ਰਸ਼ਾਦ, ਬਜਰੰਗੀ ਪਾਂਡੇ, ਪ੍ਰਮੋਦ ਸ਼ਰਮਾ, ਸੁਰਿੰਦਰ ਸ਼ਰਮਾ, ਜਸਵੀਰ ਸਿੰਘ, ਦੁਰਗਾ ਸਿੰਘ, ਅਸ਼ਵਨੀ ਥਾਣਾ, ਗੁਰਜੀਤ ਸਿੰਘ, ਸੌਰਵ ਮਹਿਤਾ, ਵਿਕਾਸ ਸ਼ਰਮਾ ਅੰਕਿਤ ਮੇਹਤਾ, ਜੋਲੀ ਸ਼ਰਮਾ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੀੜ੍ਹਤ ਦਲਿਤ ਪਰਿਵਾਰ ਦੇ ਘਰ ਪੁੱਜੀ ਪੇਂਡੂ ਮਜ਼ਦੂਰ ਯੂਨੀਅਨ ਦੀ ਟੀਮ, ਹਮਾਇਤ ਦਾ ਦਿੱਤਾ ਭਰੋਸਾ ਬਾਬਕ ਦਲਿਤ ਅੱਤਿਆਚਾਰ ‘ਚ ਸ਼ਾਮਲ ਸਾਰੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰਕੇ ਮਸਾਲੀ ਸਜ਼ਾਵਾਂ ਦੇਣ ਦੀ ਮੰਗ
Next articleਅੰਗਦਾਨ ਦੀ ਕਮੀ ਕਾਰਨ ਹਰ ਰੋਜ਼ 20 ਲੋਕ ਆਪਣੀ ਜਾਨ ਗੁਆਉਂਦੇ ਹਨ – ਡਾ: ਅਵਿਨਾਸ਼ ਸ੍ਰੀਵਾਸਤਵ