ਹਿੰਦੀ ਪੁਸਤਕ ਪੁਸ਼ਪਾਜਂਲੀ ਦਾ ਹੋਇਆ ਲੋਕ ਅਰਪਣ
ਬਰਨਾਲਾ (ਸਮਾਜ ਵੀਕਲੀ) ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਕਰਵਾਏ ਸਾਹਿਤਕ ਸਮਾਗਮ ਵਿੱਚ ਪੁਸਤਕ ਗੋਸ਼ਟੀ ਅਤੇ ਪੁਸਤਕ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਦੋ ਸੈਸ਼ਨ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਬਰਨਾਲਾ ਅਮੀਰ ਪਰੰਪਰਾ ਵਾਲਾ ਸ਼ਹਿਰ ਹੈ ਜਿਸ ਵਿਚ ਲਗਾਤਾਰ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਹਰ ਭਾਸ਼ਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਉਪਰ ਗੋਸ਼ਟੀ ਕਰਵਾਈ ਜਾਂਦੀ ਹੈ। ਪਹਿਲੇ ਸੈਸ਼ਨ ਵਿੱਚ ਪ੍ਰੋ. ਚਤਿੰਦਰ ਰੁਪਾਲ ਦੇ ਨਾਵਲ “ਮਹਿਨੂਰ” ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਡਾਕਟਰ ਅਨਿਲ ਸ਼ੋਰੀ ਨੇ ਨਾਵਲ ਉਪਰ ਪੇਪਰ ਪੜ੍ਹਦਿਆਂ ਇਸ ਨੂੰ “ਲਘੂ ਨਾਵਲ ਮਹਿਨੂਰ ਦਾ ਵਿਵੇਚਨਾਤਮਿਕ ਅਧਿਐਨ ” ਦੱਸਿਆ। ਜਿਸ ਉਪਰ ਲਖਵੀਰ ਸਿੰਘ ਦਿਹੜ, ਡਾਕਟਰ ਰਾਮਪਾਲ ਸਿੰਘ, ਡਾਕਟਰ ਉਜਾਗਰ ਸਿੰਘ ਮਾਨ ਆਦਿ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਉਪਰੰਤ ਰੁਪਾਲ ਅਤੇ ਸ਼ੋਰੀ ਨੇ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਦੋਨਾਂ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿਚ ਬੀਤੇ ਦਿਨੀਂ ਕਵੀਸ਼ਰ ਉਸਤਾਦ ਹਰੀ ਸਿੰਘ ਮਾਨ ਦੇ ਫੋਤ ਹੋ ਜਾਣ ਤੇ ਇਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਦੂਜੇ ਸੈਸ਼ਨ ਵਿੱਚ ਮੈਡਮ ਪੁਸ਼ਪਾ ਮਿੱਤਲ ਦੀ ਹਿੰਦੀ ਪੁਸਤਕ “ਪੁਸ਼ਪਾਜਂਲੀ” ਦਾ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਬਾਰੇ ਪ੍ਰੇਮ ਚੰਦ ਮਿੱਤਲ, ਧੀਰਜ ਕੁਮਾਰ ਦੱਦਾਹੂਰ, ਦਰਸ਼ਨ ਕੁਮਾਰ, ਪ੍ਰਿੰਸੀਪਲ ਹਰੀਸ਼ ਬਾਂਸਲ ਅਤੇ ਵੀਨਾ ਗਰਗ ਸਮੇਤ ਲੇਖਿਕਾ ਪੁਸ਼ਪਾ ਮਿੱਤਲ ਨੇ ਜਾਣਕਾਰੀ ਦਿੱਤੀ।ਉਪਰੰਤ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਸਮਾਗਮ ਵਿੱਚ ਹੋਏ ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਕਰਮਿੰਦਰ ਸਿੰਘ, ਹਾਕਮ ਸਿੰਘ ਰੂੜੇਕੇ, ਮੁਨਸ਼ੀ ਖਾਂ ਰੂੜੇਕੇ, ਰਘਬੀਰ ਸਿੰਘ ਗਿੱਲ, ਲਛਮਣ ਦਾਸ ਮੁਸਾਫ਼ਿਰ ਨੇ ਹਿੱਸਾ ਲਿਆ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿਚ ਕਹਾਣੀਕਾਰ ਸੰਘੇੜਾ ਨੇ ਕਿਹਾ ਕਿ ਪੁਸਤਕਾਂ ਲਿਖਣ ਤੋਂ ਪਹਿਲਾਂ ਉਸ ਵਿਧਾ ਨਾਲ ਸਬੰਧਤ ਹੋਰ ਪੁਸਤਕਾਂ ਦਾ ਨਿੱਠ ਕੇ ਅਧਿਐਨ ਕਰਨਾ ਚਾਹੀਦਾ ਹੈ। ਸਮਾਗਮ ਦਾ ਮੰਚ ਸੰਚਾਲਨ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਖੂਬਸੂਰਤ ਤਰੀਕੇ ਨਾਲ ਨਿਭਾਇਆ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰਾਮ ਸਰੂਪ ਸ਼ਰਮਾ, ਜਸਵਿੰਦਰ ਸਿੰਘ, ਮੇਜਰ ਸਿੰਘ ਗਿੱਲ, ਅਸ਼ਵਨੀ ਮਿੱਤਲ, ਬਾਲ ਮੁਕੰਦ ਬਾਂਸਲ, ਗੁਰਚਰਨ ਸਿੰਘ, ਕ੍ਰਿਸ਼ਨਾ ਰਾਣੀ, ਗਿਆਨੀ ਕਰਮ ਸਿੰਘ ਭੰਡਾਰੀ, ਕੁਲਦੀਪ ਸਹੋਰੀਆ, ਡਾਕਟਰ ਭੁਪਿੰਦਰ ਸਿੰਘ ਬੇਦੀ, ਕਮਲੇਸ਼ ਰਾਣੀ, ਰਵੀ ਕੁਮਾਰ ਬਾਂਸਲ, ਅਮਨਦੀਪ ਸਿੰਘ, ਬੇਅੰਤ ਸਿੰਘ ਬਾਜਵਾ, ਮਨੋਹਰ ਲਾਲ, ਸਤਪਾਲ, ਨਰਿੰਦਰ ਸਹੋਰੀਆ, ਦਵਿੰਦਰ ਕੁਮਾਰ ਮਿੱਤਲ ਆਦਿ ਸ਼ਾਮਿਲ ਹੋਏ।
ਰਿਪੋਰਟ – ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly