ਪ੍ਰਾਇਮਰੀ ਸਕੂਲ ਅਲਾਟੀਆਂਵਾਲ ਦੇ 67 ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਜਗਵਿੰਦਰ ਸਿੰਘ ਲਹਿਰੀ, ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਮੈਡਮ ਨੰਦਾ ਧਵਨ ਅਤੇ ਪ੍ਰਾਇਮਰੀ ਬਲਾਕ ਸਿੱਖਿਆ ਅਧਿਕਾਰੀ (ਮਸੀਤਾਂ) ਭੁਪਿੰਦਰ ਸਿੰਘ ਜੋਸਨ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਲਾਟੀਆਂਵਾਲ (ਮਸੀਤਾਂ) ਵਿਖੇ ਵਿੱਦਿਅਕ ਸ਼ੈਸ਼ਨ 2022-2 3ਦੌਰਾਨ ਪ੍ਰੀ ਪ੍ਰਾਇਮਰੀ ਜਮਾਤ ਦੇ 67 ਵਿਦਿਆਰਥੀਆਂ ਨੂੰ ਅੱਜ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਅਤੇ ਸਕੂਲ ਦੇ ਅਧਿਆਪਕ ਸਟਾਫ਼ ਵੱਲੋ ਗੁਰਦਵਾਰਾ ਸਾਹਿਬ ਤੋਂ ਅਨਾਉਸਮੇਂਟ ਕਰਵਾ ਕੇ ਵਰਦੀਆਂ ਤਕਸੀਮ ਕੀਤੀਆਂ ਗਈਆਂ।

ਸਕੂਲ ਦੇ ਕਾਰਜਕਾਰੀ ਇੰਚਾਰਜ ਸੰਤੋਖ ਸਿੰਘ ਮੱਲ੍ਹੀ ਨੇ ਦੱਸਿਆ ਕਿ ਅੱਜ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਬੀਬੀ ਸੰਦੀਪ ਕੌਰ ਅਤੇ ਸਰਪੰਚ ਬਲਵੀਰ ਸਿੰਘ ਅਲਾਟੀਆਵਾਲ, ਪੰਚ ਕਮਲ ਕੁਮਾਰ, ਆਂਗਨਵਾੜੀ ਵਰਕਰ ਬੀਬੀ ਬਲਬੀਰ ਕੌਰ , ਸਕੂਲ ਅਧਿਆਪਕਾ ਮੈਡਮ ਅਮਨਪ੍ਰੀਤ ਕੌਰ ਆਦਿ ਨੇ ਅੱਜ ਵਿੱਦਿਅਕ ਸ਼ੈਸ਼ਨ 2022–23 ਦੌਰਾਨ ਸਕੂਲ ਦੇ ਐਲ. ਕੇ. ਜੀ ਦੇ 32 ਅਤੇ ਯੂ. ਕੇ. ਜੀ ਦੇ 35 ਵਿਦਿਆਰਥੀਆਂ ਨੂੰ ਸਕੂਲ ਵਿੱਚ ਵਰਦੀਆਂ ਵੰਡੀਆਂ ਅਤੇ ਨਾਲ ਹੀ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਐਲੀਮੈਂਟਰੀ ਸਕੂਲ ਲਾਟੀਆਂਵਾਲ( ਮਸੀਤਾਂ) ਵਿਖੇ ਦਾਖਲ ਕਰਵਾਉਣ ਲਈ ਵੀ ਪ੍ਰੇਰਿਆ।

ਸਕੂਲ ਦੇ ਕਾਰਜਕਾਰੀ ਇੰਚਾਰਜ ਸੰਤੋਖ ਸਿੰਘ ਮੱਲ੍ਹੀ ਨੇ ਦੱਸਿਆ ਕਿ ਜਲਦੀ ਹੀ ਸਕੂਲ ਦੀ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਸ਼ੈਸ਼ਨ 2023-24 ਦੌਰਾਨ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਆਹੁਦੇਦਾਰਾਂ, ਮੈਂਬਰਾਂ, ਗ੍ਰਾਮ ਪੰਚਾਇਤ ਦੇ ਪਤਵੰਤਿਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਹਾਜ਼ਰੀ ਦੌਰਾਨ ਨਵੀਆਂ ਵਰਦੀਆਂ ਤਕਸੀਮ ਕੀਤੀਆਂ ਜਾਣਗੀਆਂ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਿੰਸੀਪਲ ਰੂਬੀ ਭਗਤ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਕਰਵਾਏ
Next articleरेल डिब्बा कारखाना में नगर राजभाषा कार्यान्वयन समिति की बैठक आयोजित