ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ‘ਚ ਸਮਰ ਕੈਂਪ ਧੂਮਧਾਮ ਨਾਲ ਸੰਪੰਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਗਾ ਦੀ ਅਗਵਾਈ ‘ਚ ਆਯੋਜਿਤ ਸਮਰ ਕੈਂਪ ਦਾ ਸਮਾਪਤੀ ਸਮਾਗਮ ਬੜੀ ਧੂਮਧਾਮ ਨਾਲ ਕੀਤਾ ਗਿਆ । ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਦੌਰਾਨ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਜਿਸ ਵਿਚ ਸ਼ਬਦ ਗਾਇਨ, ਗਤਕਾ, ਲੋਕ ਗੀਤ, ਭੰਗੜਾ, ਕੋਰੀਓਗ੍ਰਾਫੀ ਆਦਿ ਮੁੱਖ ਆਕਰਸ਼ਣ ਰਹੇ । ਇਸ ਦੌਰਾਨ ਵਿਦਿਆਰਥੀਆਂ ਡਾਂਬਾ, ਸਿੱਖਿਆ, ਆਰਟ ਐਂਡ ਕਰਾਫਟ, ਵੈਦਿਕ ਮੈਥ, ਹੋਮ ਸਾਇੰਸ, ਪਰਸਨੈਲਟੀ ਡਿਵੈਲਪਮੈਂਟ, ਖੇਡਾਂ, ਯੋਗਾ, ਜ਼ੁੰਬਾ, ਕਰਾਟੇ , ਤਾਈਕਵਾਂਡੋ ਆਦਿ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ੍ਰੋਮਣੀ ਕਮੇਟੀ ਨੇ ਵਿਦਿਆਰਥੀਆਂ ਵੱਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਪ੍ਰਸੰਸਾ ਕੀਤੀ । ਇਸ ਮੌਕੇ ਮੈਡਮ ਨਰਿੰਦਰ ਪੱਤੜ, ਨੀਲਮ ਕਾਲੜਾ, ਅਨੀਤਾ ਸਹਿਗਲ, ਰਜਨੀ ਅਰੋੜਾ, ਰੇਨੂੰ ਬਾਲਾ, ਲਵਿਤਾ, ਅਮਨਦੀਪ ਕੌਰ, ਪ੍ਰਵੀਨ ਕੌਰ, ਦਵਿੰਦਰ ਕੌਰ, ਪਰਮਿੰਦਰ ਕੌਰ, ਮੀਨਾਕਸ਼ੀ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਰਾਜ ਰਾਣੀ, ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿ੍ੰਸੀਪਲ ਰਜੇਸ਼ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਠਾਂਵਾਲ ਸਕੂਲ ਵਿਖੇ ਅਹੁਦਾ ਸੰਭਾਲਿਆ
Next articleਮੁਲਾਜਮ ਵਰਗ ਦਾ ਪੇਂਡੂ ਭੱਤਾ ਬਹਾਲ ਕੀਤਾ ਜਾਵੇ:- ਅਧਿਆਪਕ ਦਲ ਪੰਜਾਬ