ਅੱਪਰਾ, ਜੱਸੀ (ਸਮਾਜ ਵੀਕਲੀ) -ਤਹਿਸੀਲ ਫਿਲੌਰ ਦੇ ਪਿੰਡ ਲਸਾੜਾ ਵਿਖੇ ਹਲਕਾ ਇੰਚਾਰਜ ਪਿੰ੍ਰਸੀਪਲ ਪ੍ਰੇਮ ਕੁਮਾਰ ਦੀ ਅਗ੍ਹਵਾਈ ਹੇਠ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਹੋੋਈ। ਜਿਸ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਉਹਨਾਂ ਵਲੋਂ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਗਈਆਂ ਅਤੇ ਪਿੰਡ ਦੇ ਹੋਣ ਵਾਲੇ ਕੰਮਾਂ ਸਬੰਧੀ ਪੁਛਿਆ ਗਿਆ। ਪਿੰਡ ਵਾਸੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਵਾਲੇ ਛੱਪੜ ਦੀ ਸਮਸਿਆ ਦੱਸਦਿਆਂ ਹਲਕਾ ਇੰਚਾਰਜ ਨੂੰ ਮੌਕਾ ਦਿਖਾਇਆ ਗਿਆ ਅਤੇ ਇਸਦੇ ਹੱਲ ਲਈ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵਲੋਂ ਪਿੰਡ ਵਿਚ ਮੁਹੱਲਾ ਕਲੀਨਿਕ ਖੋਲਣ, ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਦੇਣ, ਸੋਲਰ ਲਾਈਟਾਂ ਲਗਾਉਣ, ਧਰਮਸ਼ਾਲਾ ਪੱਤੀ ਖਾਸ ਦੀ ਤਿਆਰੀ ਤੇ ਚਾਰ ਦੀਵਾਰੀ ਕਰਾਉਣ ਅਤੇ ਸਰਕਾਰੀ ਸੀ ਸੈ ਸਕੂਲ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਮੰਗ ਪੱਤਰ ਵੀ ਦਿੱਤਾ ਗਿਆ।
ਹਲਕਾ ਇੰਚਾਰਜ ਵਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਹੱਲਾ ਕਲੀਨਿਕ ਅਤੇ ਛੱਪੜ ਦੀ ਸਮਸਿਆ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ ਅਤੇ ਬਾਕੀ ਮੰਗਾਂ ਵੀ ਪੂੂਰੀਆਂ ਕੀਤੀਆਂ ਜਾਣਗੀਆਂ। ਲਸਾੜਾ ਯੂਨਿਟ ਵਲੋਂ ਰਛਪਾਲ ਸਿੰਘ ਅਤੇ ਧਰਮਿੰਦਰ ਸਿੰਘ ਵਲੋਂ ਸਮੂਹ ਆਗੂਆਂ ਅਤੇ ਪਿੰਡ ਵਾਸੀਆਂ ਦਾ ਇਥੇ ਪੁਜਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਸਰਕਲ ਪ੍ਰਧਾਨ, ਰਣਜੀਤ ਸਿੰਘ ਸਾਬਕਾ ਪੰਚ, ਅਮਰੀਕ ਸਿੰਘ, ਤਰਲੋਚਨ ਸਿੰਘ, ਕਸ਼ਮੀਰ ਸਿੰਘ, ਜਸਦੀਪ ਸਿੰਘ, ਸਤਨਾਮ ਸਿੰਘ, ਚੰਨਣ ਸਿੰਘ ਪੰਚ, ਪਰਮਿੰਦਰ ਕੁਮਾਰ, ਪਰਮਜੀਤ ਸਿੰਘ, ਕੁਲਦੀਪ ਸਿੰਘ ਪੰਚ ਸੋਢੋਂ, ਉਤਮ ਸਿੰਘ ਸੇਲਕਿਆਣਾ, ਰਾਮ ਸਿੰਘ ਪੁਆਰੀ ਆਦਿ ਵੀ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly