ਸਿੱਖ ਇਤਿਹਾਸ, ਗੁਰਬਾਣੀ, ਗਤਕਾ ਅਤੇ ਕੀਰਤਨ ਸਬੰਧੀ ਮੁਹੱਈਆ ਕਰਵਾਈ ਜਾਵੇਗੀ ਜਾਣਕਾਰੀ
ਵੈਨਕੁਵਰ, (ਸਮਾਜ ਵੀਕਲੀ) (ਮਲਕੀਤ ਸਿੰਘ)- ਬ੍ਰਿਟਿਸ਼ ਕੰਬੋਲੀਆ ਸੂਬੇ ਦੇ ਖੂਬਸੂਰਤ ਪਹਾੜਾਂ ਦੀ ਗੋਦ ‘ਚ ਵਸਦੇ ਸ਼ਹਿਰ ਪ੍ਰਿੰਸ ਜੌਰਜ਼ ‘ਚ ਸਥਿੱਤ ਗੁ: ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਵਿਖੇ 15 ਜੁਲਾਈ ਤੋਂ 19 ਜੁਲਾਈ ਤੀਕ 5 ਸਾਲ ਤੋਂ 16 ਸਾਲ ਦੇ ਬੱਚਿਆਂ ਲਈ ਪੰਜ ਰੋਜਾ ‘ਸਮਰ ਗੁਰਮਤਿ ਕੈਂਪ’ ਲਗਾਇਆ ਜਾਵੇਗਾ। ਭਾਈ ਜਸਵੰਤ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੈਂਪ ‘ਚ ਸ਼ਾਮਿਲ ਹੋਣ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ‘ਚ ਕਾਫੀ ਉਤਸਾਹ ਹੈ ਅਤੇ ਇਸ ਕੈਂਪ ਦੌਰਾਨ ਸਾਮਿਲ ਹੋਣ ਵਾਲੇ ਬੱਚਿਆਂ ਨੂੰ ਵੱਖ-ਵੱਖ ਵਿਦਵਾਨਾਂ ਵੱਲੋਂ ਸਿੱਖ ਇਤਿਹਾਸ,ਗੁਰਬਾਣੀ,ਕੀਰਤਨ ਅਤੇ ਗਤਕੇ ਸਬੰਧੀ ਮੁਢਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਕੈਂਪ ਦੀ ਸਮਾਪਤੀ ਉਪਰੰਤ 20 ਜੁਲਾਈ ਨੂੰ ਰੈਣ ਸੁਬਾਈ ਕੀਰਤਨ ਵੀ ਕਰਵਾਇਆ ਜਾਵੇਗਾ।ਗੁਰੂ ਕੇ ਅਟੁੱਟ ਲੰਗਰ ਵੀ ਇਸ ਕੈਂਪ ਦੌਰਾਨ ਲਗਾਤਾਰ ਲਗਾਏ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly