ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ)2.0 ਸ਼ੁਰੂ – ਕਮਿਸ਼ਨਰ ਨਗਰ ਨਿਗਮ

ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ

ਨਗਰ ਨਿਗਮ ਸੀਮਾਵਾਂ ਅਧੀਨ ਯੋਗ ਲਾਭਪਾਤਰੀ ਲੈ ਸਕਦੇ ਹਨ ਯੋਜਨਾ ਦਾ ਲਾਭ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦਾ ਦੂਸਰਾ ਪੜਾਅ (2.0) ਸ਼ੁਰੂ ਕਰ ਦਿੱਤਾ ਗਿਆ ਹੈ  ਇਸ ਯੋਜਨਾ ਦਾ ਮੰਤਵ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਉਨ੍ਹਾਂ ਪਰਿਵਾਰਾਂ ਨੂੰ ਪੱਕਾ ਮਕਾਨ ਉਪਲਬੱਧ ਕਰਵਾਉਣ ਹੈ ਜਿਨ੍ਹਾਂ ਕੋਲ ਹੁਣ ਤੱਕ ਖੁਦ ਦਾ ਪੱਕਾ ਘਰ ਨਹੀਂ ਹੈ ਜਾਂ ਜੋ ਕੱਚੇ ਮਕਾਨਾਂ ਵਿਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੀ ਜ਼ਮੀਨ ’ਤੇ ਨਵਾਂ ਪੱਕਾ ਮਕਾਨ ਬਣਾਉਣ ਲਈ 2 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਵਿਚੋਂ 1 ਲੱਖ 50 ਹਜ਼ਾਰ ਰੁਪਏ ਕੇਂਦਰ ਸਰਕਾਰ ਵਲੋਂ ਅਤੇ ਇਕ ਲੱਖ ਰੁਪਏ ਰਾਜ ਸਰਕਾਰ ਵਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਹੁਸ਼ਿਆਰਪੁਰ ਨਗਰ ਨਿਗਮ ਦੀ ਹੱਦ ਅੰਦਰ ਆਉਣ ਵਾਲੇ ਯੋਗ ਲਾਭਪਾਤਰੀ ਨਗਰ ਨਿਗਮ ਦਫ਼ਤਰ ਵਿਚ ਜ਼ਰੂਰੀ ਦਸਤਾਵੇਜਾਂ ਨਾਲ ਅਰਜ਼ੀ ਦੇ ਸਕਦੇ ਹਨ।ਇਸ ਤੋਂ ਇਲਾਵਾ ਲਾਭਪਾਤਰੀ ਆਨਲਾਈਨ ਪੋਰਟਲ  https://pmavmis.gov.in/PMAYMIS2 2024/PmayDefault.aspx  ਰਾਹੀਂ ਵੀ ਅਰਜ਼ੀ ਦੇ ਸਕਦੇ ਹਨ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਅਪਲਾਈ ਕਰਦੇ ਸਮੇਂ ਲਾਭਪਾਤਰੀਆਂ ਨੂੰ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਦੀ ਕਾਪੀ, ਪਰਿਵਾਰ ਦੇ ਸਾਰੇ ਮੈਂਬਰਾਂ ਦੇ ਵੋਟਰ ਕਾਰਡ ਦੀ ਕਾਪੀ, ਚਾਲੂ ਬੈਂਕ ਖਾਤਾ, ਜ਼ਮੀਨ ਦੀ ਰਜਿਸਟਰੀ/ਅਸੈਸਮੈਂਟ ਦੀ ਕਾਪੀ ਅਤੇ ਲਾਲ ਲਕੀਰ ਅੰਦਰ ਆਉਣ ਵਾਲੀ ਜਾਇਦਾਦ ਲਈ ਪਟਵਾਰੀ ਅਤੇ ਤਹਿਸੀਲਦਾਰ ਦੀ ਰਿਪੋਰਟ, ਲਾਭਪਾਤਰੀ ਦੀ 2 ਪਾਸਪੋਰਟ ਸਾਈਜ਼ ਫੋਟੋ ਅਤੇ ਪਰਿਵਾਰਕ ਪਾਸਪੋਰਟ ਸਾਈਜ਼ ਫੋਟੋ, ਆਮਦਨ ਦਾ ਸਰਟੀਫਿਕੇਟ, ਜੇਕਰ ਪਲਾਟ ਅਣਅਧਿਕਾਰਤ ਕਲੋਨੀ ਵਿਚ ਹੈ, ਤਾਂ ਪਲਾਟ ਦੇ ਨਿਯਮਤ ਹੋਣ ਦਾ ਸਬੂਤ, ਮੌਜੂਦ ਮਕਾਨ/ਪਲਾਟ ਦੀ ਫੋਟੋ, ਹਲਫੀਆ ਬਿਆਨ, ਮਜ਼ਦੂਰਾਂ ਦੀ ਲਾਲ ਕਾਪੀ (ਜੇਕਰ ਲਾਗੂ ਹੋਵੇ), ਲਾਭਪਾਤਰੀ ਅਤੇ ਉਸਦੇ ਪਰਿਵਾਰ ਦੀ ਵਿਦਿਅਕ ਯੋਗਤਾ ਰੋਜ਼ਗਾਰ ਸਬੰਧੀ ਜਾਣਕਾਰੀ ਅਤੇ ਆਧਾਰ ਨਾਲ ਲਿੰਕ ਕੀਤਾ ਗਿਆ ਮੋਬਾਇਲ ਨੰਬਰ ਆਦਿ ਦਸਤਾਵੇਜ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਯੋਜਨਾ ਨਾਲ ਸਬੰਧਤ ਹੋਰ ਜਾਣਕਾਰੀ ਲਈ ਲਾਭਪਾਤਰੀ ਨਗਰ ਨਿਗਮ ਹੁਸ਼ਿਆਰਪੁਰ, ਕਮਰਾ ਨੰਬਰ-37 ਵਿਚ ਸੰਪਰਕ ਕਰ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪ੍ਰਵਾਸੀ ਭਾਰਤੀਆਂ ਦੀਆਂ ਉਮੀਦਾਂ ਨੂੰ ਝਟਕਾ, ਟਰੰਪ ਦਾ ਨਾਗਰਿਕਤਾ ਆਦੇਸ਼ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਲੋਕਾਂ ਨੂੰ ਪ੍ਰਭਾਵਤ ਕਰੇਗਾ
Next articleਸੇਫਰ ਇੰਟਰਨੈਟ ਡੇਅ ’ਤੇ ਸਕੂਲ ਆਫ਼ ਐਮੀਨੈਂਸ ਪੁਰਹੀਰਾਂ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ