HOME ਪ੍ਰਾਇਮਰੀ ਸਕੂਲ ਸਾਹਲੋਂ ਦੇ ਨੰਨੇ-ਮੁੰਨੇ ਬੱਚਿਆਂ ਨੂੰ ਇਨਵਰਟਰ ਤੇ ਤਿੰਨ ਪੱਖੇ ਭੇਂਟ

ਪ੍ਰਾਇਮਰੀ ਸਕੂਲ ਸਾਹਲੋਂ ਦੇ ਨੰਨੇ-ਮੁੰਨੇ ਬੱਚਿਆਂ ਨੂੰ ਇਨਵਰਟਰ ਤੇ ਤਿੰਨ ਪੱਖੇ ਭੇਂਟ

ਫੋਟੋ ਕੈਪਸ਼ਨ: ਪ੍ਰਾਇਮਰੀ ਸਕੂਲ ਸਾਹਲੋਂ ਦੇ ਨਿੱਕੇ ਬਚਿਆਂ ਨੂੰ ਇਨਵਰਟਰ, ਇਨਵਰਟ, ਪੱਖੇ, ਨਕਦ ਇਨਾਮ ਤੇ ਲਿਖਣ ਸਮਗਰੀ ਭੇਂਟ ਕਰਨ ਮੌਕੇ ਦਾ ਦ੍ਰਿਸ਼।

 ਬੰਗਾ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ )  ਰੂਹ ਦੇ ਰੱਜੇ ਹੋਏ ਮਹਾਨ ਦਾਨੀ ਸੱਜਣ ਡਾਕਟਰ ਗਿਆਨ ਚੰਦ ਦੜੋਚ ਕਰਨਾਣਾ ਹਾਲ ਨਿਵਾਸੀ ਯੂ ਐਸ ਏ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਾਹਲੋਂ ਦੇ ਬੱਚਿਆਂ ਦੀ ਲੋੜ ਨੂੰ ਸਮਝਦੇ ਹੋਏ ਸਕੂਲ ਨੂੰ ਇੱਕ ਵੱਡਾ ਇਨਵਰਟਰ, ਤਿੰਨ ਪੱਖੇ, ਸਾਰੀਆਂ ਜਮਾਤਾਂ ‘ਚੋਂ ਪੋਜੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਕਦ ਸਹਾਇਤਾ ਰਾਸ਼ੀ ਤੇ ਲਿਖਣ ਸਮਗਰੀ ਭੇਂਟ ਕੀਤੀ। ਇਸ ਮੌਕੇ ਡਾਕਟਰ ਗਿਆਨ ਜੀ ਦਾ ਧੰਨਵਾਦ ਕਰਦਿਆਂ ਸਰਪੰੰਚ ਹਰਮੇਸ਼ ਭਾਰਤੀ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਦੀ ਪ੍ਰਾਇਮਰੀ ਸਿੱਖਿਆ ਮਜ਼ਬੂਤ ਹੋਵੇਗੀ ਤਾਂ ਉਸਨੂੰ ਉਚੇਰੀ ਸਿੱਖਿਆ ਵਿੱਚ ਲਾਮਿਸਾਲ ਸਫਲਤਾ ਮਿਲਦੀ ਹੈ। ਉਹ ਵਿਦਿਆਰਥੀ ਉੱਚੀ ਤੋਂ ਉੱਚੀ ਮੰਜ਼ਿਲ ਸਫਲਤਾਪੂਰਬਕ ਸਰ ਕਰ ਸਕਦਾ ਹੈ। ਉਹਨਾ ਦਾਨੀ ਸੱਜਣ ਡਾਕਟਰ ਗਿਆਨ ਜੀ ਦਾ ਦਿਲੋਂ ਧੰਨਵਾਦ ਕੀਤਾ।ਸਕੂਲ ਦੀ ਐਚ ਟੀ ਮੈਡਮ ਊਸ਼ਾ ਰਾਣੀ ਜੀ ਨੇ ਪੰਚਾਇਤ ਤੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਤੇ ਯਕੀਨ ਦੁਆਇਆ ਕਿ ਉਹ ਬੱਚਿਆਂ ਨੂੰ ਕਾਬਲ ਇਨਸਾਨ ਬਣਾਉਂਣ ਲਈ ਦਿਲੋਂ ਸਖਤ ਮਿਹਨਤ ਕਰਵਾਉਂਣਗੇ। ਇਸ ਮੌਕੇ ਸਕੂਲ ਅਧਿਆਪਕਾਂ ਤੋਂ ਇਲਾਵਾ ਯੂਥ ਆਗੂ ਗੁਰਚਰਨ ਸਿੰਘ, ਪਰਮਿੰਦਰ ਸਿੰਘ, ਸੁਖਵੀਰ ਸੁੱਖੀ, ਹਰਜੀਤ ਸਿੰਘ ਵਿੱਕੀ, ਦਵਿੰਦਰ ਵਿੱਕੀ ਪੰਚ, ਪਰਮਜੀਤ ਸਿੰਘ ਨੀਟੂ ਪੰਚ, ਵੰਦਨਾ ਪੰਚ ਤੋਂ ਇਲਾਵਾ ਯੂਥ ਦੀ ਸਮੁੱਚੀ ਟੀਮ ਬਜ਼ੁਰਗ ਤੇ ਬੀਬੀਆਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਫਰੀ ਕੈਂਪ ਦਾ 208 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
Next articleਝੋਨੇ ਦੀ ਸਿੱਧੀ ਬਿਜਾਈ ਖੇਤੀ ਖਰਚੇ ਘਟਾਉਣ ਲਈ ਸਾਰਥਕ ਸਨਦੀਪ ਸਿੰਘ ਏਡੀਓ