HOME ਥੋਪੀਆ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

ਥੋਪੀਆ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

4
ਬਲਾਚੌਰ  (ਸਮਾਜ ਵੀਕਲੀ)  (  ਜਤਿੰਦਰ ਪਾਲ ਸਿੰਘ ਕਲੇਰ ) ਸਰਕਾਰੀ ਪ੍ਰਾਇਮਰੀ ਸਕੂਲ ਥੋਪੀਆ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਅਤੇ ਸੈਂਟਰ ਹੈੱਡ ਟੀਚਰ ਰਾਕੇਸ਼ ਭੂੰਬਲਾ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਜਿਸ ਦਾ ਉਦਘਾਟਨ ਅਮਨਦੀਪ ਸਿੰਘ ਸੈਂਟਰ ਹੈੱਡ ਟੀਚਰ ਰੱਤੇਵਾਲ ਅਤੇ ਧਰਮਿੰਦਰ ਕੁਮਾਰ ਸੈਂਟਰ ਹੈੱਡ ਟੀਚਰ ਕਾਠਗੜ੍ਹ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਮਾ: ਰਵਿੰਦਰ ਸੂਰਾਪੁਰੀ ਨੇ ਦੱਸਿਆ ਕਿ ਖੇਡਾਂ ਦੇ ਪਹਿਲੇ ਦਿਨ ਬਲਾਕ ਬਲਾਚੌਰ-1 ਦੇ ਵੱਖ-ਵੱਖ ਸਕੂਲਾਂ ਦੇ ਲੜਕਿਆਂ ਨੇ ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਯੋਗਾ, ਬੈਡਮਿੰਟਨ, ਸ਼ਤਰੰਜ ਆਦਿ ਖੇਡਾਂ ਵਿੱਚ ਭਾਗ ਲਿਆ।  ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਦੇ ਮਾ: ਧਰਮ ਪਾਲ ਅਦੋਆਣਾ, ਲੈਕ. ਓਂਕਾਰ ਚੰਦ ਸਮੇਤ ਸਮੂਹ ਸਟਾਫ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸੀ.ਐੱਚ.ਟੀ. ਕਮਲਦੀਪ ਚੌਧਰੀ, ਰੀਨੂੰ ਰਾਣੀ ਸੀ.ਐੱਚ.ਟੀ. ਰੈਲਮਾਜਰਾ,  ਮਾ: ਬਲਜਿੰਦਰ ਸਿੰਘ ਵਿਰਕ ਕੋਆਰਡੀਨੇਟਰ ਸਮਾਰਟ ਸਕੂਲ ਪ੍ਰੋਜੈਕਟ, ਰਮਨ ਕੁਮਾਰ ਸੀ. ਐੱਚ. ਟੀ. ਲੰਗੜੋਆ, ਗੁਰਦਿਆਲ ਸਿੰਘ ਮਾਨ, ਰੀਨਾ ਚੌਧਰੀ ਬੀ.ਆਰ.ਸੀ. ਬਲਾਚੌਰ-1, ਮਾ: ਯਸ਼ਪਾਲ ਉਧਨਵਾਲ, ਰਵਿੰਦਰ ਕੁਮਾਰ ਬੂਲੇਵਾਲ, ਮਾ: ਅਸ਼ਵਨੀ ਭੂੰਬਲਾ ਜੱਟਮਾਜਰੀ, ਸੁਰਿੰਦਰ ਉਧਨਵਾਲ, ਰਾਜੀਵ ਨਿੱਘੀ, ਰਾਮ ਕੁਮਾਰ, ਮੈਡਮ ਪੂਨਮ ਰਾਣਾ, ਨਵਦੀਪ ਕੌਰ, ਸੁਖਵਿੰਦਰ ਕੌਰ, ਹਰਨੇਕ ਸਿੰਘ, ਚਰਨਜੀਤ ਸਿੰਘ ਸਿਆਣ, ਹਰਜੀਤ ਸਿੰਘ ਸਹੋਤਾ, ਜਸ਼ਨਦੀਪ ਸਿੰਘ, ਓਂਕਾਰ ਸਿੰਘ,  ਐੱਚ. ਟੀ ਹਰਜਾਪ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਸੁਰਭੀ ਸ਼ਾਰਧਾ, ਕੋਮਲ ਮਹਿਮੂਦਪੁਰ, ਮਧੂ ਰਾਣੀ, ਵੀਨਾ ਰਾਣੀ, ਰਜਿੰਦਰ ਕੌਰ, ਦਲਜੀਤ ਕੌਰ ਯੋਗੇਵਾਲ, ਕਿਰਨ ਬਾਲਾ, ਦਲਜੀਤ ਕੌਰ ਰਾਏਪੁਰ ਸਮੇਤ ਅਧਿਆਪਕ ਅਤੇ ਬੱਚੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅੰਬੇਡਕਰ ਭਵਨ ਵਿਖੇ ਧੰਮ ਚੱਕਰ ਪ੍ਰਵਰਤਨ ਦਿਵਸ ਸ਼ਰਧਾ ਪੂਰਵਕ ਮਨਾਇਆ
Next articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਕੂਲਾਂ ਵਿੱਚ ਵੱਖ – ਵੱਖ ਵਿਸ਼ਿਆਂ ਦੇ ਮੇਲਿਆਂ ਦਾ ਸਫ਼ਲ ਆਯੋਜਨ