
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)- ਪ੍ਰਾਇਮਰੀ ਸਕੂਲਾਂ ਦੀਆਂ ਜਿਲ੍ਹਾਂ ਪੱਧਰੀ ਖੇਡਾਂ ਦਾ ਤਿੰਨ ਰੋਜ਼ਾ ਖੇਡ ਟੂਰਨਾਮੈਂਟ 29 ਤੋਂ 31 ਅਕਤੂਬਰ ਤੱਕ ਪਿੰਡ ਸੈਫਲਾਬਾਦ ਦੇ ਖੇਡ ਮੈਦਾਨ ਵਿੱਚ ਹੋਣਗੀਆਂ । ਇਸ ਸਬੰਧੀ ਜਿਲ੍ਹਾ ਖੇਡ ਕਮੇਟੀ ਅਤੇ ਵੱਖ-ਵੱਖ ਬਲਾਕਾਂ ਤੋਂ ਖੇਡਾਂ ਨਾਲ ਸਬੰਧਿਤ ਅਧਿਆਪਕਾਂ ਦੀ ਇਕ ਅਹਿਮ ਮੀਟਿੰਗ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮੈਡਮ ਮਮਤਾ ਬਜਾਜ, ਡਾ. ਬਲਵਿੰਦਰ ਸਿੰਘ ਬੱਟੂ ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਅਤੇ ਸੰਜੀਵ ਕੁਮਾਰ ਹਾਂਡਾ ਬੀ. ਪੀ. ਈ. ਓ ਕਪੂਰਥਲਾ-2 ਦੀ ਅਗਵਾਈ ਹੇਠ ਅੱਜ ਜਿਲ੍ਹਾ ਸਿੱਖਿਆ ਦਫ਼ਤਰ ਕਪੂਰਥਲਾ ਵਿਖੇ ਇਕ ਅਹਿਮ ਵਿਚਾਰ ਵਟਾਂਦਰਾ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੈਡਮ ਮਮਤਾ ਬਜਾਜ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੀਆਂ ਸਟੇਟ ਖੇਡਾਂ 10 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ । ਇਸ ਲਈ 11 ਸਾਲ ਤੋਂ ਘੱਟ ਉਮਰ ਗੁੱਟ ਦੇ ਬੱਚਿਆਂ ਦੀਆਂ ਖੇਡਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ 29 ਤੋਂ 31 ਅਕਤੂਬਰ ਤੱਕ ਕਰਵਾਏ ਜਾਣਗੇ । ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜ਼ਿਲ੍ਹੇ ਦੇ 9 ਬਲਾਕਾਂ ਤੋ ਲਗਭਗ 600 ਦੇ ਕਰੀਬ ਬੱਚੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣਗੇ । ਇਹਨਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਸਟੇਟ ਟੀਮਾਂ ਲਈ ਕੀਤੀ ਜਾਵੇਗੀ । ਓਹਨਾਂ ਰਹਿੰਦੇ ਬਲਾਕਾਂ ਨੂੰ ਆਪਣੇ ਬਲਾਕ ਪੱਧਰੀ ਟੂਰਨਾਮੈਂਟ ਜਲਦ ਮੁਕੰਮਲ ਕਰਨ ਦੀ ਅਪੀਲ ਕਰਦਿਆਂ ਹੋਇਆਂ ਆਖਿਆ ਕਿ ਸਾਰੇ ਸਕੂਲ ਮੁਖੀ ਖੇਡਾਂ ਵਿੱਚ ਰੁਚੀ ਰੱਖਦੇ ਲੜਕੇ ਲੜਕੀਆਂ ਨੂੰ ਖੇਡ ਟੂਰਨਾਮੈਂਟਾਂ ਵਿੱਚ ਜਰੂਰ ਸ਼ਮੂਲੀਅਤ ਕਰਵਾਉਣ । ਉਕਤ ਜਿਲ੍ਹਾ ਪੱਧਰੀ ਖੇਡ ਕਮੇਟੀ ਮੀਟਿੰਗ ਵਿੱਚ ਜਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸ਼ਰਮਾਂ , ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ, ਸੈਂਟਰ ਹੈੱਡ ਟੀਚਰ ਜੈਮਲ ਸਿੰਘ ਸ਼ੇਖੂਪੁਰ,ਸੈਂਟਰ ਹੈੱਡ ਟੀਚਰ ਰਾਮ ਸਿੰਘ, ਸੈਂਟਰ ਹੈੱਡ ਟੀਚਰ ਜਸਪ੍ਰੀਤ ਕੌਰ ਹਮੀਰਾ, ਸਟੇਟ ਐਵਾਰਡੀ ਗੁਰਮੁੱਖ ਸਿੰਘ ਬਾਬਾ ਧਾਲੀਵਾਲ ਦੋਨਾ, ਮੇਜਰ ਸਿੰਘ ਬੀ.ਐਸ.ਓ, ਦਵਿੰਦਰ ਸਿੰਘ, ਰਜਿੰਦਰ ਸਿੰਘ ਹੈੱਡ ਟੀਚਰ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਸਰਤਾਜ ਸਿੰਘ , ਉਂਕਾਰ ਸਿੰਘ , ਸੁਖਪਾਲ ਸਿੰਘ, ਕੰਵਲਜੀਤ ਸਿੰਘ , ਹਰਵਿੰਦਰ ਸਿੰਘ, ਪਵਨ ਕੁਮਾਰ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


