ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਨਵੇਂ ਸਾਲ ਦੀ ਆਮਦ ‘ਤੇ ਸਕੂਲ ਖੁੱਲ੍ਹਦਿਆਂ ਹੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਪਿੰਡ ਭੋਡੀਪੁਰ ਅਤੇ ਪਿੰਡ ਮੂਸੇਵਾਲ ਦੇ ਨਿਵਾਸੀਆਂ ਵੱਲੋਂ ਸਕੂਲ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਅਤੇ ਵਿਦਿਆਰਥੀਆਂ ਨਾਲ਼ ਆਪਣਾ ਸਮਾਂ ਬਤੀਤ ਕੀਤਾ ਗਿਆ। ਇਸੇ ਤਰ੍ਹਾਂ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਰਜਨੀਸ਼ ਤੇਜੀ ਦੇ ਮਾਪਿਆਂ ਸੁਖਦੇਵ ਕੁਮਾਰ ਅਤੇ ਪਵਨਦੀਪ ਕੌਰ, ਮੂਸੇਵਾਲ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਮੂੰਗਫ਼ਲੀ ਅਤੇ ਰਿਓੜੀਆਂ ਵੰਡੀਆਂ ਗਈਆਂ। ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਹੁਰਾਂ ਆਏ ਪੱਤਵੰਤੇ ਸੱਜਣਾ ਅਤੇ ਲੋਹੜੀ ਦੇ ਪਲ਼ ਸਾਂਝੇ ਕਰਨ ਆਏ ਸਮੂਹ ਸਿਆਣਿਆਂ ਦਾ ਧੰਨਵਾਦ ਕੀਤਾ ਅਤੇ ਲੋਹੜੀ ਦੇ ਤਿਉਹਾਰ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਅਮਨਦੀਪ ਕੌਰ, ਬੀਬੀ ਮਹਿੰਦਰ ਕੌਰ, ਬੀਬੀ ਬਲਵਿੰਦਰ ਕੌਰ ਅਤੇ ਬੀਬੀ ਬੀਰੋ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj