(ਸਮਾਜ ਵੀਕਲੀ)
ਹੰਕਾਰ ਤੇਰਾ ਟੁੱਟ ਜਾਣਾ ਹੈ,
ਬਹੁਤੀ ਦੇਰ ਨੀ ਰਹਿਣਾ।
ਮੇਰਾ ਮੇਰਾ ਕਹਿੰਦਾ ਹੈ ਜੋ,
ਬੱਸ ਤੂੰ ਫੇਰ ਨੀ ਕਹਿਣਾ।
ਹੰਕਾਰ ਤੇਰਾ….
ਅੱਜ ਤਾਂ ਕਹਿਨਾ ਮੇਰੀ ਮਰਜ਼ੀ,
ਮੈਂ ਤਾਂ ਏਦਾਂ ਹੀ ਕਰਨਾ।
ਦੁੱਖੀ ਰਹੇ ਕੋਈ ਸੁੱਖੀ ਰਹੇ,
ਪੈਣਾ ਸੱਭ ਕੁੱਝ ਜ਼ਰਨਾ।
ਜ਼ੁਲਮ ਤੇਰਾ ਜੇ ਹਦੋਂ ਵੱਧ ਗਿਆ,
ਫ਼ੇਰ ਕਿਸੇ ਨੀ ਸਹਿਣਾ।
ਹੰਕਾਰ ਤੇਰਾ…..
ਲਾਠੀ ਰੱਬ ਦੀ ਆਵਾਜ਼ ਨਾ ਕਰਦੀ,
ਵੱਜਦੀ ਜਦ ਕਸੂਤੀ ਵੱਜਦੀ।
ਵੇਖੀਂ ਤਾਂ ਫੇਰ ਆਕੜ ਤੇਰੀ,
ਪੂੰਛ ਦਬਾ ਕੇ ਕਿੱਦਾਂ ਭੱਜਦੀ।
ਨਿੱਕਲ ਗਿਆ ਜੇ ਉਹ ਵਕਤ,
ਇਹ ਵੀ ਸਮਾਂ ਨੀ ਰਹਿਣਾ।
ਹੰਕਾਰ ਤੇਰਾ…….
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly