ਦੇਵ ਮੁਹਾਫਿਜ਼
(ਸਮਾਜ ਵੀਕਲੀ) ਦਬਾਅ ਪੈਣਾ ਇੱਕ ਪੁਰਾਣੇ ਸਮੇਂ ਤੋਂ ਪੇਂਡੂ ਭਾਸ਼ਾ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਸਾਡੇ ਪੁਰਾਣੇ ਬਜ਼ੁਰਗਾਂ ਦੀ ਮਾਨਤਾ ਰਹੀ ਹੈ ਕਿ ਜਦੋਂ ਕੋਈ ਭੂਤ ਪ੍ਰੇਤ ਜਾਂ ਕੋਈ ਓਪਰੀ ਸ਼ੈਅ ਸੁੱਤੇ ਪਏ ਬੰਦੇ ਨੂੰ ਲੈਂਦੀ ਸੀ ਤਾਂ ਉਸ ਵਕਤ ਦਬਾਅ ਪੈਂਦਾ। ਪਰ ਵਿਗਿਆਨ ਇਸ ਨੂੰ ਸਿਰੇ ਖਾਰਿਜ ਕਰਦਾ ਹੈ। ਪੁਰਾਣੇ ਸਮਿਆਂ ਵਿੱਚ ਪੜ੍ਹਾਈ ਦਾ ਜ਼ਿਆਦਾ ਵਿਕਾਸ ਨਾ ਹੋਣ ਕਾਰਨ ਅਕਸਰ ਲੋਕ ਅਜਿਹੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਇਆ ਕਰਦੇ ਸਨ ਪਰ ਉਹ ਇਸਦੇ ਅਸਲ ਕਾਰਨ ਤੋਂ ਵਾਕਿਫ਼ ਨਹੀਂ ਸਨ। ਜਿਉਂ ਜਿਉਂ ਪੜ੍ਹਾਈ ਦਾ ਪੱਧਰ ਉੱਚਾ ਹੋਇਆ ਤਿਉਂ ਹੀ ਸਾਇੰਸ ਨੇ ਵੀ ਬੁਲੰਦੀਆਂ ਨੂੰ ਛੂਹਿਆ। ਮੈਡੀਕਲ ਸਾਇੰਸ ਨੇ ਦਬਾਅ ਪੈਣ ਨੂੰ ਸਲੀਪ ਪੈਰਾਲਾਈਸਿਸ ( sleep paralysis ) ਦਾ ਨਾਮ ਦਿੱਤਾ। ਮੈਡੀਕਲ ਸਾਇੰਸ ਨਾਲ ਸਬੰਧਤ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਦੋਂ ਤੋਂ ਇਨਸਾਨ ਨੇ ਸੌਂਣਾ ਸ਼ੁਰੂ ਕੀਤਾ ਹੈ ਇਸ ਬੀਮਾਰੀ ਦੀ ਸ਼ੁਰੂਆਤ ਓਸੇ ਦਿਨ ਤੋਂ ਹੀ ਹੋਈ ਹੈ। ਮੈਡੀਕਲ ਸਾਇੰਸ ਦਬਾਅ ਪੈਣ ਅਤੇ ਸਲੀਪ ਪੈਰਾਲਾਈਸਿਸ ਨੂੰ ਇੱਕ ਬੀਮਾਰੀ ਹੀ ਮੰਨਦਾ ਹੈ। ਪਰ ਮੈਨੂੰ ‘ਦਬਾਅ ਪੈਣਾ’ ਅਤੇ ‘ਸਲੀਪ ਪੈਰਾਲਾਈਸਿਸ’ ਵਿੱਚ ਅੰਤਰ ਵੇਖਣ ਨੂੰ ਮਿਲਿਆ ਹੈ ਕਿਉਂਕਿ ਮੈਂ ਖੁਦ ਇਹਨਾਂ ਦੋਹਾਂ ਪ੍ਰਸਥਿਤੀਆਂ ਵਿਚੋਂ ਗੁਜ਼ਰ ਚੁੱਕਿਆ ਹਾਂ। ਇਹਨਾਂ ਦੋਹਾਂ ਦੇ ਇੱਕ ਦੂਜੇ ਤੋਂ ਵੱੱਖ ਹੋਣ ਬਾਰੇ ਇਹਨਾਂ ਦੇ ਕਾਰਨਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਦਬਾਅ ਪੈਣਾ ਅਤੇ ਸਲੀਪ ਪੈਰਾਲਾਈਸਿਸ ਦੇ ਲੱਛਣਾਂ ਅਤੇ ਬਚਾਓ ਬਾਰੇ –
* ਸਲੀਪ ਪੈਰਾਲਾਈਸਿਜ਼ (Sleep paralysis) –
ਲੱਛਣ – ਸੁਪਨੇ ਦੇ ਵਿੱਚ ਸੌਂਣ ਵਾਲੇ ਵਿਅਕਤੀ ਨੂੰ ਦਿਖਦਾ ਹੈ ਕਿ ਜਿਵੇਂ ਕਿਸੇ ਓਪਰੇ ਵਿਅਊ ਨੇ ਉਸਦੇ ਗਲੇ ਨੂੰ ਦੱਬ ਲਿਆ ਹੋਵੇ। ਸੁਪਨੇ ਵਿੱਚ ਹੀ ਵਿਅਕਤੀ ਉਹ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਅਤੇ ਰੌਲਾ ਪਾਉਣ ਦੀ ਵੀ ਪੂਰੀ ਕੋਸ਼ਿਸ਼ ਕਰਦਾ ਹੈ ਅਜਿਹੇ ਹਾਲਾਤ ਵਿੱਚ ਵਿਅਕਤੀ ਬਹੁਤ ਜ਼ਿਆਦਾ ਡਰਿਆ ਅਤੇ ਘਬਰਾਇਆ ਹੋਇਆ ਹੁੰਦਾ ਹੈ। ਥੋੜੇ ਸਕਿੰਟਾ ਬਾਅਦ ਹੀ ਡਰੇ ਹੋਏ ਵਿਅਕਤੀ ਦਾ ਦਿਮਾਗ ਅੱਧਾ ਜਾਗ ਚੁੱਕਾ ਹੁੰਦਾ ਹੈ ਧੁੰਦਲੇ ਜਿਹਾ ਦਿਖਾਈ ਦੇਣ ਤੇ ਉਸਨੂੰ ਓਪਰਾ ਗਲਾ ਦਬਾਉਣ ਵਾਲੀ ਸ਼ੈਅ ਕੋਲੇ ਬੈਠੀ ਹੋਈ ਵੀ ਪ੍ਰਤੀਤ ਹੋ ਸਕਦੀ ਹੈ। ਮਰੀਜ਼ ਆਪਣੇ ਆਪ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਇਹ ਮਹਿਸੂਸ ਕਰਦਾ ਹੈ ਕਿ ਉਹ ਜਾਗ ਤਾਂ ਰਿਹਾ ਹੈ ਪਰ ਉਸਤੋਂ ਉਸਦਾ ਸ਼ਰੀਰ ਉੱਠ ਨਹੀਂ ਰਿਹਾ। ਮਰੀਜ਼ ਪੂਰੇ ਹੋਸ ਵਿੱਚ ਇਸ ਸਥਿਤੀ ਵਿੱਚੋਂ ਗੁਜ਼ਰਦਾ ਹੈ। ਇਹ ਪੂਰੀ ਘਟਨਾ ਅੱਧੇ ਮਿੰਟ ਤੋਂ ਇੱਕ ਮਿੰਟ ਤੱਕ ਦੀ ਹੋ ਸਕਦੀ ਹੈ।
ਕਾਰਨ – 1. ਪਿੱਠ ਭਾਰ ਸੋਂਣਾ 2. ਡਿਪਰੈੱਸ਼ਨ 3. ਨਸ਼ੀਲੀਆਂ ਚੀਜ਼ਾਂ ਦੀ ਵਰਤੋਂ 4 .ਰਾਤ ਨੂੰ ਘੱਟ ਸੋਂਣਾ ।
ਬਚਾਅ – ਦਿਲ ਵਾਲੇ ਹਿੱਸੇ ਨੂੰ ਹੇਠਾਂ ਰੱਖ ਕੇ ਇੱਕ ਸਾਈਡ ਸੌਂਣਾ, ਨਸ਼ੀਲੀਆਂ ਚੀਜ਼ਾਂ ਦਾ ਤਿਆਗ, ਹਰ ਰੋਜ਼ ਕਸਰਤ, ਡਿਪਰੈੱਸ਼ਨ ਨੂੰ ਦੂਰ ਕਰਨ ਲਈ ਡਾਕਟਰ ਦੀ ਸਲਾਹ ਲੈਣੀਂ, ਹਰ ਰੋਜ਼ 6 ਤੋਂ 8 ਘੰਟੇ ਸੌਂਣਾ।
* ਦਬਾਅ ਪੈਣਾਂ
ਕਾਰਨ ਅਤੇ ਲੱਛਣ-
1.ਜਦੋਂ ਸੁੱਤਾ ਹੋਇਆ ਵਿਅਕਤੀ ਸਿੱਧਾ ਪਿੱਠ ਭਾਰ ਲੇਟਿਆ ਹੋਏ ਹੁੰਦਾ ਹੈ ਤਾਂ ਉਸ ਸਮੇਂ ਜਦੋਂ ਉਸਦਾ ਹੱਥ ਛਾਤੀ ਤੇ ਆ ਟਿਕਦਾ ਹੈ। ਸੁੱਤੇ ਹੋਇਆ ਉਹ ਇਹ ਮਹਿਸੂਸ ਕਰ ਰਿਹਾ ਹੁੰਦਾ ਹੋ ਜਿਵੇਂ ਕਿਸੇ ਨੇ ਉਸ ਉੱਪਰ ਬਹੁਤ ਜ਼ਿਆਦਾ ਵਜ਼ਨ ਰੱਖ ਦਿੱਤਾ ਹੋਵੇ। ਬਹੁਤ ਕੋਸ਼ਿਸ਼ ਕਰਨ ਤੇ ਵੀ ਉਹ ਵਜ਼ਨ ਤੋਂ ਮੁਕਤ ਨਹੀਂ ਹੋ ਪਾਉਂਦਾ। ਇਹ ਸ਼ਭ ਸੁਪਨੇ ਵਿੱਚ ਵਾਪਰ ਰਿਹਾ ਹੁੰਦਾ ਹੈ। ਜ਼ਿਆਦਾ ਘਬਰਾਹਟ ਹੋ ਜਾਣ ਦੇ ਕਾਰਨ ਵਿਅਊ ਦਿਲ ਨੂੰ ਝਟਕਾ ਮਹਿਸੂਸ ਹੁੰਦਾ ਹੈ ਅਤੇ ਇੱਕ ਦਮ ਅੱਖ ਖੁੱਲ੍ਹ ਜਾੰਦੀ ਹੈ। ਅੱਖ ਖੁੱਲਣ ਤੋਂ ਬਾਅਦ ਵੀ ਉਹ ਬਹੁਤ ਜ਼ਿਆਦਾ ਘਬਰਾਇਆ ਹੁੰਦਾ ਹੈ। ਸਲੀਪ ਪੈਰਾਲਾਈਸਿਸ ਦੀ ਤਰ੍ਹਾਂ ਇਹ ਜ਼ਰੂਰੀ ਨਹੀਂ ਕਿ ਵਿਅਕਤੀ ਨੂੰ ਇਹ ਮਹਿਸੂਸ ਹੋਵੇ ਕਿ ਜਿਵੇਂ ਉਸਨੂੰ ਕੋਈ ਦੱਬ ਰਿਹਾ ਹੋਵੇ। ਵਿਅਕਤੀ ਨੂੰ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਉਹ ਬਹੁਤ ਜ਼ਿਆਦਾ ਡਰਾਵਨਾ ਸੁਪਨਾ ਦੇਖ ਰਿਹਾ ਸੀ। ਇਹ ਜਾਣਕਾਰੀ ਮੈਨੂੰ ਤਰਕਸ਼ੀਲ ਸੁਸਾਇਟੀ ਦੀ ਕਿਤਾਬ ਵਿੱਚੋਂ ਪ੍ਰਾਪਤ ਹੋਈ ਸੀ।
2 . ਜਦੋ ਸੌਂਣ ਵਾਲਾ ਵਿਅਕਤੀ ਦਿਲ ਵਾਲਾ ਹਿੱਸਾ ਉਤਾਂਹ ਵੱਲ ਕਰਕੇ ਇੱਕ ਸਾਈਡ ਸੌਂਦਾ ਹੈ ਤਾਂ ਇਸ ਤਰ੍ਹਾਂ ਦਿਲ ਉੱਪਰ ਦਬਾਅ ਬਣਦਾ ਹੈ। ਵਿਅਕਤੀ ਦਾ ਦਿਲ ਕੰਮ ਕਰਨ ਵਿੱਚ ਔਖਿਆਈ ਮਹਿਸੂਸ ਕਰਦਾ ਹੈ। ਸਾਂਹ ਲੈਣ ਵਿੱਚ ਵੀ ਵਿਅਕਤੀ ਔਖਿਆਈ ਮਹਿਸੂਸ ਹੁੰਦੀ ਹੈ।ਜੋ ਕਿ ਦਬਾਅ ਦਾ ਕਾਰਨ ਬਣਦਾ। ਇਹ ਵਿਗਿਆਨ ਦਾ ਵੀ ਮੰਨਣਾ ਹੈ ।
ਬਚਾਅ –
ਇਸ ਤੋਂ ਬਚਾਅ ਲਈ ਹਮੇਸ਼ਾ ਹੀ ਦਿਲ ਵਾਲੀ ਸਾਈਡ ਹੇਠਾਂ ਹੋਣੀ ਚਾਹੀਦੀ ਹੈ। ਜਿਸ ਨਾਲ ਦਿਲ ਉੱਪਰ ਦਬਾਅ ਨਹੀਂ ਬਣਦਾ। ਜਦੋਂ ਤੁਸੀਂ ਸਿੱਧੇ ਵੀ ਲੇਟੋ ਤਾਂ ਕਦੇ ਵੀ ਛਾਤੀ ਉਪਰ ਹੱਥ ਰੱਖ ਕੇ ਨਾਂ ਸੌਂਵੋ। ਜਦੋਂ ਰਾਤ ਨੂੰ ਕੋਈ ਵੀ ਮੈਂਬਰ ਉਠਦਾ ਹੈ ਤਾਂ ਉਸ ਸਮੇਂ ਜੇ ਪਰਿਵਾਰ ਦੇ ਕਿਸੇ ਜੀਅ ਦਾ ਹੱਥ ਛਾਤੀ ਉਪਰ ਪਿਆ ਵੇਖੇ ਉਸਨੂੰ ਜਲਦੀ ਦੇਣੇ ਛਾਤੀ ਤੋਂ ਉਤਾਰ ਦੇਵੇ। ਜੇਕਰ ਜ਼ਮੀਨ ਤੇ ਸੌਂਣ ਦੀ ਨੌਬਤ ਆਵੇ ਤਾਂ ਹੇਠਾਂ ਸਪੰਜ ਜਾਂ ਰੂੰ ਦਾ ਗੱਦਾ ਜਰੂਰ ਹੋਵੇ। ਹੱਦ ਤੋਂ ਜ਼ਿਆਦਾ ਸਰੀਰਿਕ ਮਿਹਨਤ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਫਤੇ ਵਿੱਚ ਇੱਕ ਦਿਨ ਸ਼ਰੀਰ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਲਈ ਦੇਵੋ।
~ ਦੇਵ ਮੁਹਾਫਿਜ਼
6239139449
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly