ਸਮਾਰਟ ਸਕੂਲ ਹੰਬੜਾਂ ਵਿਖੇ ਅਧਿਆਪਕਾਂ ਦੀ “ਚਾਨਣ ਰਿਸ਼ਮਾਂ” ਪ੍ਰੋਗਰਾਮ ਤਹਿਤ ਕਰਵਾਈ ਦੋ ਰੋਜ਼ਾ ਟ੍ਰੇਨਿੰਗ ਸਬੰਧੀ ਪ੍ਰੈਸ ਨੋਟ ।

ਚਾਨਣ ਰਿਸ਼ਮਾਂ” ਪ੍ਰੋਗ੍ਰਾਮ ਲਿੰਗੀ ਅਸਮਾਨਤਾਵਾਂ ਦੂਰ ਕਰਨ ਵਿਚ ਮੀਲ ਪੱਥਰ ਸਿੱਧ ਹੋਵੇਗਾ -ਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ (ਸਮਾਜ ਵੀਕਲੀ)

ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਮੁੰਡੇ -ਕੁੜੀਆਂ ਵਿੱਚ ਕੀਤੇ ਜਾਂਦੇ ਭੇਦ-ਭਾਵ ਦੇ ਖਾਤਮੇ ਲਈ “ਚਾਨਣ ਰਿਸ਼ਮਾਂ” ਪ੍ਰੋਗਰਾਮ ਤਹਿਤ ਬਲਾਕ ਸਿੱਧਵਾਂ ਬੇਟ ਦ-2 ਦੇ ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਸਵਾਗਤ ਜ਼ਿੰਦਗੀ ਵਿਸ਼ਾ ਪੜ੍ਹਾਉਂਦੇ ਸਮੂਹ ਅਧਿਆਪਕਾਂ ਨੇ ਟ੍ਰੇਨਿੰਗ ਵਿਚ ਹਿੱਸਾ ਲਿਆ। ਬਲਾਕ ਸਿੱਧਵਾਂ ਬੇਟ 1 ਅਤੇ 2 ਦੇ ਬੀ ਐਮ ਵਿਨੈ ਕੁਮਾਰ ,ਗੁਰ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਨਣ ਰਿਸ਼ਮਾਂ ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਡੇ ਭਾਰਤੀ ਸਮਾਜ ਵਿੱਚ ਲਿੰਗ ਅਸਮਾਨਤਾਵਾਂ ਜਾਂ ਲਿੰਗੀ ਆਧਾਰ ਤੇ ਮੁੰਡੇ -ਕੁੜੀਆਂ ਵਿੱਚ ਕੀਤੇ ਜਾਂਦੇ ਭੇਦ ਭਾਵਾਂ ਨੂੰ ਦੂਰ ਕਰਨਾ ਹੈ ਤਾਂ ਜੋ ਕਿ ਮੁੰਡਿਆਂ ਵਾਂਗ ਕੁੜੀਆਂ ਨੂੰ ਵੀ ਜੀਵਨ ਦੇ ਹਰੇਕ ਖੇਤਰ ਵਿਚ ਵਧਣ ਫੁੱਲਣ ਦੇ ਬਰਾਬਰ ਮੌਕੇ ਮਿਲ ਸਕਣ। ਸਟੇਟ ਆਫਿਸ ਵੱਲੋਂ ਬ੍ਰੇਕ ਥਰੂ ਸੰਸਥਾ ਦੇ ਮੈਂਬਰ ਮੈਡਮ ਮੌਸਮੀ ਨੇ ਟ੍ਰੇਨਿੰਗ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਲਿੰਗੀ ਅਸਮਾਨਤਾਵਾਂ ਨੂੰ ਅਧਿਆਪਕਾਂ ਦੀਆਂ ਟ੍ਰੇਨਿੰਗਾਂ ਅਤੇ ਵਰਕਸ਼ਾਪਾਂ ਰਾਹੀਂ ਚੰਗੇ ਢੰਗ ਨਾਲ ਦੂਰ ਕੀਤਾ ਜਾ ਸਕਦਾ ਹੈ ਕਿਉਂਕਿ ਟੀਚਰ ਆਪਣੇ ਵਿਦਿਆਰਥੀਆਂ ਵਿੱਚ ਜਾਗਰੂਕਤਾ, ਸਵੈ ਵਿਸ਼ਵਾਸ ਅਤੇ ਸਵੈ ਸੁਰੱਖਿਆ ਵਰਗੀਆਂ ਭਾਵਨਾਵਾਂ ਉਪਜਾਉਣ ਦੇ ਸਮਰੱਥ ਹੁੰਦਾ ਹੈ।

ਸਮੂਹ ਅਧਿਆਪਕਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ ਮੈਡਮ ਸ੍ਰੀਮਤੀ ਚਰਨਜੀਤ ਕੌਰ “ਆਹੂਜਾ” ਨੇ ਚਾਨਣ ਰਿਸ਼ਮਾਂ ਪ੍ਰੋਗਰਾਮ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਚਾਨਣ ਰਿਸ਼ਮਾਂ ਨੂੰ ਸਫਲ ਬਣਾਉਣ ਵਾਸਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਟ੍ਰੇਨਿੰਗ ਦੌਰਾਨ ਹਾਜ਼ਰ ਅੱਧਾ ਅਧਿਆਪਕਾ ਸੰਦੀਪ ਵਰਮਾ, ਹਰਵਿੰਦਰ ਸਿੰਘ ਪੁੜੈਣ , ਮੈਡਮ ਸਤਵਿੰਦਰ ਕੌਰ ਅਤੇ ਕੌਰ ਨੇ ਨਾਟਕ ਰਾਹੀਂ ਔਰਤਾਂ ਨਾਲ ਕੀਤੀ ਜਾਂਦੀ ਲਿੰਗ ਅਸਮਾਨਤਾ ਨੂੰ ਬੜੇ ਸੁਹਜਮਈ ਢੰਗ ਨਾਲ ਖੇਡਿਆ ।

ਟ੍ਰੇਨਿੰਗ ਦੀ ਸਮਾਪਤੀ ਕਰਦਿਆਂ ਬੀ. ਐਮ ਅਧਿਆਪਕ ਗੁਰਅਮਨਦੀਪ ਸਿੰਘ ਨੇ ਡਿਜੀਟਲ ਤੇ ਸਾਫ ਸੁਥਰਾ ਟ੍ਰੇਨਿੰਗ ਸਥਾਨ ਮੁਹੱਈਆ ਕਰਵਾਉਣ ਲਈ ਪ੍ਰਿੰਸੀਪਲ ਮੈਡਮ “ਆਹੂਜਾ” ਅਤੇ ਅਧਿਆਪਕਾਂ ਦੇ ਰਿਫਰੈਸ਼ਮੈਂਟ ਪ੍ਰਬੰਧਾਂ ਵਾਸਤੇ ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ” ਅਤੇ ਅੰਗਰੇਜ਼ੀ ਅਧਿਆਪਕਾ ਮਿਸ ਅਮਨਦੀਪ ਕੌਰ ਦਾ ਵੀ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Putin has turned Russia into a rogue state’
Next articleਆਜ਼ਾਦ ਕਟ ਕਲੱਬ ਵਲੋਂ 11ਵਾਂ ਕਿਟ ਟੂਰਨਾਮੈਂਟ ਧੂਮ ਧਕੱੜੇ ਨਾਲ ਸ਼ੁਰੂ