ਸਮਾਰਟ ਸਕੂਲ ਹੰਬੜਾਂ ਵਿਖੇ ਕਰਵਾਏ ਗਏ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ੇ ਦੇ ਮੇਲੇ ਸੰਬੰਧੀ ਪ੍ਰੈੱਸ ਨੋਟ।

(ਸਮਾਜ ਵੀਕਲੀ)-“ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਮੇਲੇ ਆਯੋਜਨ”
ਵਿਦਿਆਰਥੀਆਂ ਵਿੱਚ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੀਆ ਰੁਚੀਆਂ ਉਪਜਾਉਣ ਦੇ ਮਨੋਰਥ ਨਾਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਾ ਪੜ੍ਹਾਉਂਦੇ ਅਧਿਆਪਕਾਂ ਹਰਭਿੰਦਰ ਸਿੰਘ “ਮੁੱਲਾਂਪੁਰ”, ਨਵੀਨ ,ਰਾਜੀਵ ਕੁਮਾਰ ਮੈਡਮ ਸੀਮਾ ਸ਼ਰਮਾ ਅਤੇ ਮਿਸ ਅਮਨਦੀਪ ਕੌਰ ਨੇ ਵਿਦਿਆਰਥੀਆਂ ਰਾਹੀਂ ਚਾਰਟਾਂ ਅਤੇ ਮਾਡਲਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਵਿਦਿਆਰਥੀਆਂ ਸ਼ੀਲੂ ,ਮਹਿਕਪ੍ਰੀਤ ਕੌਰ, ਸੁਧਾ, ਰੁਖ਼ਸਾਰ , ਗੁਰਨਾਜ਼ ਖਾਤੂਨ ਨੇ ਰੋਲ ਪਲੇਅ ਤਹਿਤ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦਾ ਸਫਲ ਮੰਚਨ ਕੀਤਾ ।

ਅੰਗਰੇਜ਼ੀ ਵਿਸ਼ੇ ਦੀਆਂ ਵੱਖ ਵੱਖ ਵਿਆਕਰਣਕ ਵੰਨਗੀਆਂ ਦੇ ਮੰਚਨ ਦੀ ਅਗਵਾਈ ਹੇਠ ਰਾਧਿਕਾ, ਜਸਰਾਜ ਸਿੰਘ, ਕਰਨ ਕੁਮਾਰ, ਤਾਸ਼ੂ ਦੀ ਪੇਸ਼ਕਾਰੀ ਵਾਸਤੇ ਮੈਡਮ ਅਮਨਦੀਪ ਕੌਰ ਦੀ ਭਰਪੂਰ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਚਰਨਜੀਤ ਕੌਰ ਅਹੂਜਾ ਨੇ ਅਜਿਹੇ ਮੇਲਿਆਂ ਦੇ ਆਯੋਜਨ ਨੂੰ ਵਿਦਿਆਰਥੀ ਪੱਖੀ ਅਤੇ ਜਾਣਕਾਰੀ ਭਰਪੂਰ ਗਰਦਾਨਿਆ । ਮੇਲੇ ਵਿਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰਾਂ ਅਤੇ ਇਨਾਮਾਂ ਨਾਲ ਵੀ ਸਨਮਾਨਿਆ ਗਿਆ।

ਮੇਲੇ ਦੀ ਸਫ਼ਲਤਾ ਨੂੰ ਵੇਖਦਿਆਂ ਖੁਸ਼ੀ ਦੇ ਇਜ਼ਹਾਰ ਵਜੋਂ ਸਮਾਜਿਕ ਸਿੱਖਿਆ ਅਧਿਆਪਕ ਸ੍ਰੀ ਨਵੀਨ ਨੇ ਸਮੂਹ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਆਪਣੇ ਹਨ ਪੱਲਿਓਂ ਲੱਡੂਆਂ ਦੀ ਸੇਵਾ ਕੀਤੀ । ਇਸ ਮੌਕੇ ਤੇ ਮੈਡਮ ਸੰਗੀਤਾ ਰਾਣੀ, ਅਮਰਜੀਤ ਕੌਰ, ਕਲਪਨਾ ਕੌਸ਼ਲ, ਸੋਨੀਆ ਸਹਿਗਲ, ਅੰਜੂ ਠਾਕੁਰ, ਪ੍ਰੀਤਮ ਸਿੰਘ , ਜਗਜੀਤ ਸਿੰਘ ਲਲਤੋਂ ਅਤੇ ਇੰਦਰਜੀਤ ਸਿੰਘ ਬਾਸੀਆਂ ਤੋਂ ਇਲਾਵਾ ਹੋਰ ਅਧਿਆਪਕ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਤਰਾ ਨੂੰ ਪੇਸ਼ਗੀ ਜ਼ਮਾਨਤ ਤੋਂ ਇਨਕਾਰ
Next articleਅਹਿਸਾਸ