ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਤਰਾਂ ਦੇ ਛਾਂ-ਦਾਰ ਬੂਟੇ ਵੀ ਲਗਾ
ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ (ਰਜਿ:) ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਅਤੇ ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਮਾਸਟਰ ਸੰਜੀਵ ਧਰਮਾਣੀ ਅਤੇ ਦੋਵੇ ਸੰਸਥਾਵਾਂ ਦੇ ਮੈਂਬਰ ਮਹਿੰਦਰਮੋਹਨ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਲਡੀ ਵਲੋਂ ਆਪਣਾ ਜਨਮ ਦਿਨ ਸਥਾਨਕ ਸੰਤ ਬਾਬਾ ਹਰਭਜਨ ਸਿੰਘ ਬਿਰਧ ਆਸ਼ਰਮ ਵਿਖੇ ਰਹਿੰਦੇ ਬਜ਼ੁਰਗਾਂ ਨਾਲ ਮਨਾਇਆ ਗਿਆ।ਇਸ ਮੌਕੇ ਜਿੱਥੇ ਉਨ੍ਹਾਂ ਨੇ ਆਸ਼ਰਮ ਦੇ ਬੇਸਹਾਰਾ ਬਜੁਰਗਾਂ ਨਾਲ ਖੁੱਲੵਕੇ ਗੱਲਬਾਤ ਕੀਤੀ , ਉੱਥੇ ਹੀ ਉਨ੍ਹਾਂ ਦੇ ਦੁੱਖ ਦਰਦ ਵੰਡਾਉਣ ਦੀ ਕੋਸ਼ਿਸ਼ ਵੀ ਕੀਤੀ। ਉਪਰੰਤ ਆਸ਼ਰਮ ਦੇ ਸਮੂਹ ਬੇਸਹਾਰਾ ਬਜ਼ੁਰਗਾਂ ਨੂੰ ਫਲ, ਬਿਸਕੁਟ, ਸਮੋਸੇ, ਜੂਸ, ਮਠਿਆਈਆਂ ਆਦਿ ਵੀ ਵੰਡੀਆਂ ਗਈਆਂ। ਇਸ ਤੋਂ ਪਹਿਲਾਂ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਡਾਕਟਰ ਹਰਦਿਆਲ ਸਿੰਘ ਪੰਨੂੰ ਨੇ ਇੱਕਤਰ ਹੋਏ ਮੈਂਬਰਾਂ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਇਹਨਾਂ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਬੇਸਹਾਰਿਆਂ ਅਤੇ ਅਨਾਥ ਲੋਕਾਂ ਦੇ ਦੁੱਖ ਦਰਦ ਵੰਡਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਮਾ.ਸੰਜੀਵ ਧਰਮਾਣੀ, ਮਹਿੰਦਰਮੋਹਨ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਲਡੀ ਵਲੋਂ ਆਪਣੇ ਜਨਮ ਦਿਨ ਮੌਕੇ ਵੱਖ-ਵੱਖ ਤਰਾਂ ਦੇ ਛਾਂ-ਦਾਰ ਬੂਟੇ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਰਧ ਆਸ਼ਰਮ ਦੇ ਮੈਨੇਜਰ ਗੁਰਪ੍ਰਤਾਪ ਸਿੰਘ, ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ, ਅਵਤਾਰ ਸਿੰਘ, ਗੁਰਪ੍ਰੀਤਮ ਸਿੰਘ, ਦੁਖਭੰਜਨ ਸਿੰਘ, ਗੋਪਾਲ ਸ਼ਰਮਾ, ਅਮਰਜੀਤ ਸਿੰਘ, ਸਤਿੰਦਰਪਾਲ ਸਿੰਘ, ਪ੍ਰਸ਼ਾਂਤ ਵੋਹਰਾ, ਧੀਰਜ ਘਈ, ਦੁਰੋਹਿਨ ਘਈ, ਦਿਲਜੋਤ ਸਿੰਘ, ਸੁਰਿੰਦਰਪਾਲ ਕੌਰ, ਪਰਵਿੰਦਰ ਕੌਰ, ਜਸਨੀਤ ਕੌਰ, ਭਵਨੀਤ ਕੌਰ, ਰਸਲੀਨ ਕੌਰ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



