ਸ਼ਾਮਚੁਰਾਸੀ ਨਗਰ ਕੌਂਸਲ ਦਫਤਰ ਚ ਪ੍ਰਧਾਨ ਨਿਰਮਲ ਕੁਮਾਰ ਨੇ ਲਹਿਰਾਇਆ ਤਿਰੰਗਾ

ਸ਼ਾਮ ਚੁਰਾਸੀ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਨਗਰ ਕੌਂਸਲ ਸ਼ਾਮ ਚੁਰਾਸੀ ਵਲੋਂ ਅਜ਼ਾਦੀ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਝੰਡੇ ਨੂੰ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਨਿਰਮਲ ਕੁਮਾਰ ਵਲੋਂ ਅਦਾ ਕੀਤੀ ਗਈ।ਉਹਨਾਂ ਵਲੋਂ ਆਏ ਹੋਏ ਮਹਿਮਾਨਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਅਜ਼ਾਦੀ ਦਿਵਸ ਤੇ ਮੌਕੇ ਤੇ ਵਧਾਈ ਦਿੱਤੀ ਗਈ ਅਤੇ ਇਸ ਮੌਕੇ ਤੇ ਪਹੁੰਚਣ ਸਬੰਧੀ ਧੰਨਵਾਦ ਕੀਤਾ ਗਿਆ।ਉਹਨਾਂ ਨੇ ਅਜ਼ਾਦੀ ਦਿਵਸ ਦੇ ਮੌਕੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਅਤੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣ ਸਬੰਧੀ ਪ੍ਰੇਰਿਤ ਕੀਤਾ, ਇਸ ਮੌਕੇ ਤੇ ਨਿਰਮਲ ਕੁਮਾਰ ਪ੍ਰਧਾਨ ਵਲੋਂ ਸਫਾਈ ਸੇਵਕਾਂ ਨੂੰ ਗਲੱਵਜ਼, ਸੇਨੈਟਾਈਜ਼ਰ, ਮਾਸਕ ਵੰਡੇ ਗਏ ਅਤੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਜੈਵਿਕ ਖਾਦ ਦੀਆਂ ਥੈਲੀਆਂ ਸ਼ਹਿਰ ਨਿਵਾਸੀਆਂ ਨੂੰ ਵੰਡੀਆਂ ਗਈਆਂ।

ਇਸ ਮੌਕੇ ਤੇ ਕੁਲਜੀਤ ਸਿੰਘ ਮੀਤ ਪ੍ਰਧਾਨ,ਹਰਭਜਨ ਕੌਂਰ ਕੌਂਸਲਰ, ਬਲਜਿੰਦਰ ਕੌਰ ਕੌਂਸਲਰ,ਮਨਜੀਤ ਕੌਰ ਕੌਂਸਲਰ,ਬਾਬਾ ਪ੍ਰਿਥੀ ਸਿੰਘ ਬਾਲੀ, ਰਵਿੰਦਰ ਕੁਮਾਰ (ਬਿੱਲੂ) , ਇੰਦਰਪਾਲ ਸਿੰਘ, ਰਾਕੇਸ਼ ਕਾਂਤ, ਵਰਿੰਦਰ ਸਿੰਘ ਧਾਮੀ, ਕੈਪਟਨ ਇਕਬਾਲ ਸਿੰਘ, ਅਮਿਤ ਕੁਮਾਰ, ਗੁਰਜੀਤ, ਸੋਨੂੰ, ਜੀਵਨ ਜੋਤੀ, ਬਲਵੀਰ ਸਿੰਘ ਸਾਬਕਾ ਕੌਂਸਲਰ, ਤਰਲੋਚਨ ਲੋਚੀ, ਲਾਲ ਚੰਦ ਵਿਰਦੀ, ਅਸ਼ੋਕ ਬੰਗੜ ਸਾਬਕਾ ਡੀ.ਐਸ.ਪੀ, ਕਰਮ ਸਿੰਘ ਮਾਂਗਟ,ਅਸ਼ੋਕ ਕੁਮਾਰ ਸਰਪੰਚ ਕਾਣੇ, ਸੁਰਿੰਦਰ ਮੋਹਨ, ਪ੍ਰੇਮ ਲਾਲ ਸਾਬਕਾ ਐਸ.ਸੀ., ਡਾ: ਉਂਕਾਰ ਸਿੰਘ, ਹਰਭਜਨ ਰਾਜ, ਵਿਜੈ ਬਹਿਲ, ਰਮੇਸ਼ ਕੁਮਾਰ ਕਲਰਕ, ਦਿਨੇਸ਼ ਕੁਮਾਰ ਕਲਰਕ, ਭੀਸ਼ਮ ਕੁਮਾਰ, ਅਰੁਣ ਕੁਮਾਰ (ਬੌਬੀ), ਮੰਗਲ ਨਾਥ, ਮਨੀਸ਼ਾ, ਸੁਖਵਿੰਦਰ ਸਿੰਘ, ਨਿਸ਼ਾਂਤ ਗਿੱਲ, ਸੋਨੀਆ, ਕਿਸ਼ਨ ਪਾਲ, ਪ੍ਰੇਮ ਲਾਲ, ਧਰਮਿੰਦਰ ਥਾਪਰ, ਰਜਿੰਦਰ ਕੁਮਾਰ (ਬੌਬੀ), ਬੱਬੂ, ਸਨੀ ਕੁਮਾਰ, ਸੁਰਜੀਤ ਕੌਰ, ਬਲਵਿੰਦਰ ਕੌਰ(ਸੁਧਾ), ਸੰਤੋਸ਼ ਕੁਮਾਰੀ (ਭੋਲਾਂ), ਭੋਲੀ, ਕਮਲਾ ਦੇਵੀ, ਰਾਜ ਰਾਣੀ, ਬਿਮਲਾ ਦੇਵੀ, ਸਨਮ ਮੱਲੀ ਮੌਜੂਦ ਸਨ।

ਸ਼ਾਮ ਚੁਰਾਸੀ ਡਾਕਘਰ ‘ਚ ਮਨਾਇਆ ਆਜ਼ਾਦੀ ਦਿਹਾੜਾ ਡਾਕਘਰ ਸ਼ਾਮਚੁਰਾਸੀ ਵਿਖੇ ਆਜ਼ਾਦੀ ਦਿਵਸ ਐੱਸ ਪੀ ਐੱਮ ਸ੍ਰੀ ਕਮਲਦੀਪ ਵਰਮਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਮੌਕੇ ਐੱਸ ਪੀ ਐੱਮ ਸਾਹਿਬ ਨੇ ਸਾਰੇ ਹੀ ਹਾਜ਼ਰੀਨ ਨੂੰ ਦੇਸ਼ ਦੇ ਆਜ਼ਾਦੀ ਦਿਵਸ ਦੀਆਂ ਤਿਰੰਗਾ ਲਹਿਰਾ ਕੇ ਮੁਬਾਰਕਾਂ ਦਿੱਤੀਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲਾਰਕ ਵਿਕਾਸ, ਗੁਰਲਾਲ ਸਿੰਘ ,ਜੈਪਾਲ , ਰਾਮਬੀਰ ਸਿੰਘ , ਜਗਦੀਸ਼ , ਨਵੀਂ ਚੁੰਬਰ , ਦੀਪਕ ਭੁਪਿੰਦਰ ਸਿੰਘ , ਪ੍ਰਿਤਪਾਲ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਇੰਦਰਪੁਰੀ ਸ਼ਾਮ ਚੁਰਾਸੀ ‘ਚ ਬ੍ਰਹਮਲੀਨ ਸੰਤ ਸੀਤਲ ਦਾਸ ਜੀ ਦਾ ਮਨਾਇਆ ਗਿਆ ਬਰਸੀ ਸਮਾਗਮ
Next articleਧੁਦਿਆਲ ‘ਚ ਪਰਵਾਸੀ ਭਾਰਤੀ ਵਲੋਂ ਬੱਚਿਆਂ ਨੂੰ ਦਿੱਤੇ 60 ਸਕੂਲ ਬੈਗ ਤੇ 15 ਵਰਦੀਆਂ