HOME ਪ੍ਰਧਾਨ ਝੀਂਡਾ ਕਾਲਾ ਦਿਵਸ ਮਨਾਉਣ ਸਮੇਂ ਗੁਰੂ ਕੀ ਗੋਲਕ ਅਤੇ ਮੁਲਾਜਮਾਂ ਦੀ...

ਪ੍ਰਧਾਨ ਝੀਂਡਾ ਕਾਲਾ ਦਿਵਸ ਮਨਾਉਣ ਸਮੇਂ ਗੁਰੂ ਕੀ ਗੋਲਕ ਅਤੇ ਮੁਲਾਜਮਾਂ ਦੀ ਦੁਰਵਰਤੋਂ ਕਰਨ ਦਾ ਜਾਂਚ ਵਿੱਚ ਪਾਇਆ ਗਿਆ ਦੋਸ਼ੀ – ਸਬ ਕਮੇਟੀ

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ 26 ਜੂਨ 2025 ਨੂੰ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇਸ਼ ਵਿੱਚ ਸੰਨ 1975 ਸਮੇਂ ਲਗਾਈ ਐਮਰਜੈਂਸੀ ਦੇ ਖਿਲਾਫ ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਕਾਲਾ ਦਿਵਸ ਕਮੇਟੀ ਮੈਂਬਰਾਂ ਦੇ ਵਿਰੋਧ ਕਰਨ ਦੇ ਬਾਵਜੂਦ ਨਿੱਜੀ ਤੌਰ ਤੇ ਮਨਾਇਆ ਗਿਆ ਸੀ ਜਿਸ ਨੂੰ ਮਨਾਉਣ ਤੋਂ ਬਾਅਦ ਪ੍ਰਧਾਨ ਝੀਂਡਾ ਨੇ ਮੀਡੀਆ ਵਿੱਚ ਅਨਾਊਂਸ ਕੀਤਾ ਸੀ ਕਿ ਕਾਲਾ ਦਿਵਸ ਸਮਾਗਮ ਵਿੱਚ ਗੁਰੂ ਕੀ ਗੋਲਕ ਦਾ ਇੱਕ ਰੁਪਈਆ ਵੀ ਖਰਚ ਨਹੀਂ ਕੀਤਾ ਅਤੇ ਨਾ ਹੀ ਹਰਿਆਣਾ ਕਮੇਟੀ ਦੇ ਮੁਲਾਜ਼ਮਾਂ ਗੱਡੀਆਂ ਕਾਰਾਂ ਦੀ ਵਰਤੋਂ ਕੀਤੀ ਗਈ ਹੈ । ਪ੍ਰਧਾਨ ਝੀਂਡਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਕਾਲਾ ਦਿਵਸ ਸਮਾਗਮ ਉੱਤੇ ਹੋਇਆ ਖਰਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੋਂ ਨਿੱਜੀ ਤੌਰ ਤੇ ਇਕੱਤਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਵੱਲੋਂ ਇੱਕ 5 ਮੈਂਬਰੀ ਸਬ ਕਮੇਟੀ ਕਾਲਾ ਦਿਵਸ ਸਮਾਗਮ ਤੇ ਹੋਏ ਖਰਚ ਦੀ ਜਾਂਚ ਪੜਤਾਲ ਵਾਸਤੇ ਹਰਿਆਣਾ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਵੀਰ ਸਿੰਘ ਤਲਾਕੌਰ ਦੀ ਅਗਵਾਈ ਵਿੱਚ ਬਣਾਈ ਗਈ ਸੀ ਜਿਸ ਵਿੱਚ ਕਮੇਟੀ ਦੇ ਸੀਨੀਅਰ ਮੈਂਬਰ ਜੋਗਾ ਸਿੰਘ ਯਮੁਨਾਨਗਰ ਮੈਂਬਰ, ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਬਲਵਿੰਦਰ ਸਿੰਘ ਭਿੰਡਰ ਮੀਤ ਸਕੱਤਰ, ਗੁਰਤੇਜ ਸਿੰਘ ਅੰਬਾਲਾ ਮੈਂਬਰ ਸ਼ਾਮਲ ਸਨ ਸਬ ਕਮੇਟੀ ਦੇ ਮੁਖੀ ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ ਨੇ ਪੂਰੀ ਗੰਭੀਰਤਾ ਨਾਲ ਕੀਤੀ ਗਈ ਜਾਂਚ ਪੜਤਾਲ ਦੀ ਰਿਪੋਰਟ ਅੱਜ ਸਬੂਤਾਂ ਸਮੇਤ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਨੂੰ ਸੌਂਪ ਦਿੱਤੀ ਹੈ । ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਬ ਕਮੇਟੀ ਵੱਲੋਂ ਜਾਂਚ ਪੜਤਾਲ ਦੀ ਪੇਸ਼ ਕੀਤੀ ਰਿਪੋਰਟ ਵਿੱਚ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਦੋਸ਼ੀ ਪਾਇਆ ਗਿਆ ਹੈ । ਸਬ ਕਮੇਟੀ ਨੇ ਪੂਰੇ ਸਬੂਤਾਂ ਸਮੇਤ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਝੀਂਡਾ ਨੇ ਕਿਵੇਂ ਗੁਰੂ ਕੀ ਗੋਲਕ, ਗੱਡੀਆਂ ਅਤੇ ਮੁਲਾਜ਼ਮਾਂ ਦੀ ਦੁਰਵਰਤੋਂ ਕੀਤੀ ਹੈ । ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਕੋਲੋਂ ਬੇਹਿਸਾਬ ਪੈਸਾ ਇਕੱਤਰ ਕੀਤਾ ਹੈ।  ਰਾਮਸਰ ਨੇ ਦੱਸਿਆ ਕਿ ਕਾਲਾ ਦਿਵਸ ਉਤੇ ਆਏ ਖਰਚ 7,66,220 ਰੁਪਏ ਦਾ ਤਾਂ ਪ੍ਰਧਾਨ ਝੀਂਡਾ ਨੇ ਖੁਦ ਮੀਡੀਆ ਵਿੱਚ ਮੰਨਿਆ ਹੈ ਬਾਕੀ ਇਕੱਤਰ ਕੀਤੇ ਗਏ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਜੋ ਸਿੱਧਾ ਸਿੱਧਾ ਪ੍ਰਧਾਨਗੀ ਦੇ ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਹੈ । ਰਾਮਸਰ ਨੇ ਕਿਹਾ ਕਿ ਹੁਣ ਸਿੱਖ ਸੰਗਤਾਂ ਫੈਸਲਾ ਕਰਨ ਕੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸਰਾਸਰ ਝੂਠ ਬੋਲ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਸੀ ਗੁਰੂ ਕੀ ਗੋਲਕ,ਗੱਡੀਆਂ ਮੁਲਾਜ਼ਮਾਂ ਪੈਸੇ ਦੀ ਦੁਰਵਰਤੋਂ ਕਰਨ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਿੱਧਾ ਦੋਸ਼ੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਓਜ਼ੋਨ ਪਰਤ ਮਨੁੱਖਤਾ ਦੀ ਰੱਖਿਆਕਾਰੀ ਢਾਲ (Ozone Layer: The Saviour of Humanity)
Next articleਉਦਾਸ ਮਨਾਂ ਨੂੰ ਵੀ ਮੁਸਕਾਨ ਬਖ਼ਸ਼ਦੀ ਪੁਸਤਕ : ‘ਹਾਸਾ ਨਿਰ੍ਹਾ ਪਤਾਸਾ’