ਸਰਤਾਜ ਸਿੰਘ ਸੰਧੂ
(ਸਮਾਜ ਵੀਕਲੀ) ਪਿਸ਼ੌਰਾ ਸਿਹਾਂ “ਅੱਜ ਖੈਰ ਨਹੀਂ ਲੱਗਦੀ..ਬੜਾ ਮੁੱਛਾਂ ਨੂੰ ਤਾਅ ਦੇ ਰਿਹਾ ਏ..ਸੱਥ ਵਿੱਚ ਸੀਪ ਦੀ ਬਾਜੀ ਖੇਡ ਰਹੇ ਮਿੰਦੇ ਅਮਲੀ ਨੇ ਪਿੰਡ ਦੇ ਮੋਹਤਬਾਰ ਬੰਦੇ ਪਿਸ਼ੌਰਾ ਸਿੰਘ ਨੂੰ ਟਿੱਚਰ ਕੀਤੀ। ਤਾਸ਼ ਖੇਡ ਰਹੇ ਸੱਥ ਵਿੱਚ ਸਾਰੇ ਜਾਣੇ ਬੋਲ ਪਏ ਵਾਕਿਆ ਹੀ ਅਮਲੀਆ ਅੱਜ ਤਾਂ ਪ੍ਰਧਾਨ ਸਾਹਿਬ ਦਾ ਚਾਅ ਨਹੀਂ ਸਾਂਭਿਆ ਜਾ ਰਿਹਾ,ਅੱਗੋਂ ਪਿਸੌ਼ਰਾ ਸਿੰਘ ਬੋਲਿਆ,ਅਮਲੀਆ ਤੁਹਾਨੂੰ ਕੀ ਪਤਾ ਦੁਨੀਆਂਦਾਰੀ ਦਾ,,ਕਿੱਥੇ ਵੱਸਦੀ ਹੈ ਦੁਨੀਆਂ” ਤੁਸੀਂ ਬਹਿ ਕੇ ਇੱਥੇ ਤਾਸ਼ ਹੀ ਕੁੱਟਣ ਜੋਗੇ ਜੇ। ਮੈਂ ਅੱਜ ਬੜਾ ਅੜਿਆ ਕੰਡਾ ਕੱਢ ਕੇ ਆਇਆ ਹਾਂ।ਅੱਜ ਸ਼ਾਮੀ ਪਾਰਟੀ ਵੀ ਚੱਲੂਗੀ ਤੂੰ ਵੀ ਆ ਜਾਂਵੀ ਹਵੇਲੀ,,ਤੇਰਾ ਵੀ ਮੂੰਹ ਕੌੜਾ ਕਰਾਂਗੇ। ਅਮਲੀ ਬੋਲਿਆ ਪਰ ਸਰਦਾਰਾ ਦੱਸ ਤਾਂ ਸਹੀ ਕੰਡਾ ਕਿਹੜਾ ਕੱਢਿਆ ਹੈ। ਪਿਸੌ਼ਰਾ ਸਿੰਘ ਸਵਾਰ ਕੇ ਬੈਠਦਾ ਹੋਇਆ ਬੋਲਿਆ,,ਅਮਲੀਆ ਅੱਜ ਗਵਾਂਡਣ ਬੀਰੋ ਦੇ ਮੁੰਡੇ ਦਾ ਤਿੰਨ ਚਾਰ ਲੱਖ ਵਿੱਚ ਤਲਾਕ ਕਰਾ ਕੇ ਆਇਆ ਹਾਂ। ਕੁੜੀ ਵਾਲਿਆਂ ਨੂੰ ਸਾਰੀ ਉਮਰ ਯਾਦ ਰਹੂਗਾ ਪ੍ਰਧਾਨ””
ਇਨ੍ਹਾਂ ਕਹਿ ਕੇ ਉਹ ਇੱਕ ਬਾਜ਼ੀ ਤਾਸ਼ ਦੀ ਲਾ ਆਪਣੇ ਘਰ ਚਲਾ ਗਿਆ ਪਿੱਛੋਂ ਸੱਥ ਵਿੱਚ ਸਾਰੇ ਗੱਲਾਂ ਕਰਨ ਲੱਗ ਪਏ,,ਕਿ ਇਹ ਪਿਸੌ਼ਰਾ ਅੱਜ ਫਿਰ ਕਿਸੇ ਗਰੀਬ ਦਾ ਘਰ ਪੱਟ ਕੇ ਆਇਆ ਹੈ” ਕਿੱਥੇ ਲੇਖਾ ਦਊਗਾ ਇਹ ਅਮਲੀ ਬੋਲਿਆ। ਸੱਥ ਵਿੱਚ ਬੈਠੇ ਬਾਪੂ ਚੰਨਣ ਸਿੰਘ ਨੇ ਕਿਹਾ ਲੇਖਾ ਤਾਂ ਦੇਣਾ ਹੀ ਪਊਗਾ ਉਹ ਵੀ ਇਸੇ ਜਨਮ ਵਿੱਚ ਬਾਪੂ ਨੇ ਆਸਮਾਨ ਵੱਲ ਵੇਖਿਆ ਤੇ ਕਿਹਾ” ਵੇਖੀ ਜਾ ਮਰਦਾਨਿਆ ਰੰਗ ਕਰਤਾਰ ਦੇ ,ਉਹ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ” ਬਾਪੂ ਦੇ ਬੋਲ ਸਾਰਿਆ ਦੇ ਕੰਨਾਂ ਵਿੱਚ ਤੀਰ ਵਾਂਗ ਵੱਜੇ । ਸਾਰੇ ਪਿੰਡ ਨੂੰ ਪਤਾ ਸੀ ਕੀ ਬੀਰੋ ਕਿੰਨੀ ਗਲਤ ਜਨਾਨੀ ਏ ਪਿੰਡ ਵਿੱਚ ਕਿਸੇ ਨਾਲ ਵੀ ਉਹਦੀ ਬਣਦੀ ਨਹੀਂ ਸੀ ਤੇ ਆਪਣੀ ਨੂੰਹ ਨਾਲ ਕਿੱਥੋਂ ਬਣਨੀ ਸੀ ਸਿਰਫ ਉਹਦੀ ਪ੍ਰਧਾਨ ਸਾਹਿਬ ਨਾਲ ਹੀ ਬਣਦੀ ਸੀ। ਚੱਲ ਕੋਈ ਨਾਂ ਆਪਾਂ ਨੂੰ ਕੀ, ਤੂੰ ਪੱਤਾ ਸੁੱਟ ਅਮਲੀਆ””ਕੁੱਝ ਸਮਾਂ ਪਿਆ ਸਮਾਂ”ਆਪਣੀ ਚਾਲ ਚੱਲਦਾ ਗਿਆ ਤੇ ਪਿਸੌ਼ਰੇ ਦੀ ਇੱਕੋ ਇੱਕ ਕੁੜੀ ਦਾ ਵਿਆਹ ਹੋ ਗਿਆ। ਸੁੱਖ ਨਾਲ ਟਰੱਕ ਭਰ ਕੇ ਦਾਜ ਦਿੱਤਾ ਮੁੰਡੇ ਵਾਲਿਆ ਨੂੰ ,ਵੀਹ ਪੱਚੀ ਕਿੱਲੇ ਜਮੀਨ ਦੇ ਆਉਂਦੇ ਸੀ ਬਾਰਡਰ” ਤੇ ਲਾਗੇ ਜਮੀਨ ਸੀ ਮਸਾਂ ਸੁੱਖੀ ਸਾਂਦੀ ਪੰਜ ਛੇ ਮਹੀਨੇ ਗੁਜਰੇ ਤੇ ਪਤਾ ਲੱਗਾ ਕਿ ਮੁੰਡਾ ਤਾਂ ਨਸ਼ਾ ਕਰਦਾ ਹੈ। ਤੇ ਅੰਦਰ ਵੀ ਇੱਕ ਦੋ ਵਾਰ ਗਿਆ ਸੀ ਕੁੜੀ” ਨੂੰ ਬਹੁਤ ਕੁੱਟਦਾ ਮਾਰਦਾ ਸੀ ਇੱਕ ਦੋ ਵਾਰ ਪ੍ਰਧਾਨ ਸਾਹਿਬ ਤੇ ਪਿੰਡ ਦੇ ਦੋ ਚਾਰ ਬੰਦੇ ਸਮਝਾਕੇ ਵੀ ਆਏ ਸੀ ਪਰ ਸੁਧਰਿਆ ਨਹੀਂ ਸੀ। ਆਖਰ ਆਪਣੀ ਕੁੜੀ ਦਾ ਤਲਾਕ” ਕਰਵਾ ਕੇ ਪਿੰਡ ਦੀ ਫਿਰਨੀ ਤੇ ਨੀਵੀ ਧੌਣ ਕਰਕੇ ਤੁਰਿਆ ਆਵੇ ਅੱਗੋਂ ਫਿਰਨੀ ਦੇ ਮੋੜ ਤੇ ਖੜ੍ਹੇ ਅਮਲੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਪਿਸ਼ੌਰਾ ਸਿੰਘ ਨਾਲ “ਅਫਸੋਸ”ਕੀਤਾ। ਸਰਦਾਰਾ ਕਿੰਨੇ ਚਾਵਾਂ ਨਾਲ ਵਿਆਹ ਕੀਤਾ ਸੀ ਅਸੀਂ ਆਪਣੀ ਧੀ ਦਾ ਕਿਸੇ ਦੀ ਨਜ਼ਰ ਲੱਗ ਗਈ ਏ ਸਾਡੀ ਧੀ ਦੇ “ਚਾਵਾਂ “ਨੂੰ। ਕਿਸੇ ਦੀ ਨਜ਼ਰ ਨਹੀ ਲੱਗੀ ਅਮਲੀਆ ਮੇਰੇ ਹੀ ਕੀਤੇ ਗਲਤ” ਫੈਂਸਲੇ ਤੇ ਮੈਨੂੰ ਕਿਸੇ ਧੀ ਧਿਆਣੀ ਦੀ “ਬਦ ਅਸੀਸ”ਲੱਗ ਗਈ ਹੈ ਸੋ ਅਮਲੀਆ ਰੱਬ ਦਾ ਵਾਸਤਾ ਜੇ ਹਰ ਇੱਕ ਨੂੰ ਚੰਗੀ ਸਲਾਹ”ਦਿਓ।ਅਤੇ “ਸੱਚਾ ਸੁੱਚਾ” ਫੈਸਲਾ ਕਰਿਆ ਕਰੋ ਭਾਵੇਂ ਤੁਹਾਨੂੰ ਫ਼ੈਸਲੇ ਤੇ ਨਾਲ ਲੈ ਕੇ ਗਿਆ ਬੰਦਾ ਹੀ ਕਿਉਂ ਨਾਂ ਗਲਤ ਹੋਵੇ ।।।
ਸਰਤਾਜ ਸਿੰਘ ਸੰਧੂ
ਪਿੰਡ ਰਣੀਕੇ
ਸੰਪਰਕ – 9170000064
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly