(ਸਮਾਜ ਵੀਕਲੀ): ਸੂਤਰਾਂ ਨੇ ਕਿਹਾ ਕਿ ਨਵੇਂ ਚੁਣੇ ਪਾਰਟੀ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਇਨ੍ਹਾਂ ਨੂੰ ਕਾਂਗਰਸ ਸ਼ਾਸਿਤ ਰਾਜਾਂ- ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਸੁਰੱਖਿਅਤ ਟਿਕਾਣੇ ’ਤੇ ਤਬਦੀਲ ਕਰਨ ਦੀ ਯੋਜਨਾ ਵੀ ਵਿਚਾਰਧੀਨ ਹੈ। ਪਾਰਟੀ ਆਗੂ ਪ੍ਰਿਯੰਕਾ ਗਾਂਧੀ ਖ਼ੁਦ ਮਾਰੂਥਲ ਰਾਜ ਵਿੱਚ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਸੁੂਤਰਾਂ ਨੇ ਕਿਹਾ ਕਿ ਵਿਧਾਇਕਾਂ ਨੂੰ ‘ਖਰੀਦੋ ਫਰੋਖ਼ਤ ਦੀਆਂ ਸੰਭਾਵੀ ਕੋਸ਼ਿਸ਼ਾਂ’ ਤੋਂ ਬਚਾਉਣ ਲਈ ‘ਸੁਰੱਖਿਅਤ ਟਿਕਾਣੇ’ ਉੱਤੇ ਰੱਖਿਆ ਜਾਵੇਗਾ। ਪੰਜ ਸਾਲ ਪਹਿਲਾਂ ਗੋਆ ਵਿੱਚ ਖ਼ਤਾ ਖਾਣ ਵਾਲੀ ਕਾਂਗਰਸ ਐਤਕੀਂ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੀ। ਉਦੋਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਕਾਂਗਰਸ ਸਾਹਿਲੀ ਸੂਬੇ ’ਚ ਸਰਕਾਰ ਬਣਾਉਣ ਵਿੱਚ ਨਾਕਾਮ ਰਹੀ ਸੀ।
HOME ਚੁਣੇ ਗਏ ਵਿਧਾਇਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਉਣ ਦੀ ਤਿਆਰੀ