ਸੂਮੀ ’ਚੋਂ ਕੱਢੇ ਭਾਰਤੀਆਂ ਨੂੰ ਦੇਸ਼ ਲਿਆਉਣ ਦੀ ਤਿਆਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਯੂਕਰੇਨ ਦੇ ਸੂਮੀ ਵਿਚੋਂ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਕੱਢ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਹੁਣ ਉਡਾਣਾਂ ਰਾਹੀਂ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੋਲਤਾਵਾ ਲਿਆਂਦਾ ਜਾ ਰਿਹਾ ਹੈ ਜਿੱਥੋਂ ਉਹ ਰੇਲ ਗੱਡੀ ਰਾਹੀਂ ਪੱਛਮੀ ਯੂਕਰੇਨ ਪਹੁੰਚਣਗੇ। ਬਾਗ਼ਚੀ ਨੇ ਇਹ ਨਹੀਂ ਦੱਸਿਆ ਕਿ ਵਿਦਿਆਰਥੀਆਂ ਨੂੰ ਕਦੋਂ ਤੇ ਕਿਸ ਸਰਹੱਦੀ ਨਾਕੇ ਰਾਹੀਂ ਯੂਕਰੇਨ ਵਿਚੋਂ ਕੱਢਿਆ ਜਾਵੇਗਾ। ਯੂਕਰੇਨ ਤੋਂ ਨਿਕਲਣ ਮਗਰੋਂ ਹੀ ਉਹ ਉਡਾਣਾਂ ਲੈ ਸਕਣਗੇ। ਵਿਦੇਸ਼ ਮੰਤਰਾਲੇ ਨੇ ਇਕ ਵੀਡੀਓ ਟਵੀਟ ਕੀਤੀ ਹੈ ਜਿਸ ਵਿਚ ਵਿਦਿਆਰਥੀ ਬੱਸਾਂ ਅੱਗੇ ਖੜ੍ਹੇ ਖਾ-ਪੀ ਰਹੇ ਹਨ। ਯੂਕਰੇਨ ਵਿਚਲੇ ਭਾਰਤੀ ਦੂਤਾਵਾਸ ਨੇ ਅੱਜ ਅਪੀਲ ਕੀਤੀ ਕਿ ਭਾਰਤੀ ਨਾਗਰਿਕ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਗੋਲੀਬੰਦੀ ਕਰ ਕੇ ਬਣਾਏ ਗਏ ‘ਮਨੁੱਖੀ ਲਾਂਘਿਆਂ’ ਦੀ ਵਰਤੋਂ ਕਰਦਿਆਂ ਕਿਸੇ ਵੀ ਤਰ੍ਹਾਂ ਨਿਕਲਣ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦ ਵਿਦਿਆਰਥੀਆਂ ਦੀ ਵੀਡੀਓ ਨੇ ਤਾਕਤ ਦੇ ਗਲਿਆਰਿਆਂ ’ਚ ਹਲਚਲ ਮਚਾਈ
Next articleਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਹੋਵੇ: ਹੁੱਡਾ