ਲੋਕ ਗਾਇਕ ਰਮਨ ਪੰਨੂ ਦੇ ਨਵੇਂ ਗੀਤ ਸਾਵਨ ਦੀਆਂ ਤਿਆਰੀਆਂ ਜ਼ੋਰਾਂ ਤੇ

ਗੋਲਡਨ ਵਿਰਸਾ ਯੂ ਕੇ ਸੰਸਾਰ ਪੱਧਰ ਤੇ ਵੱਖ ਵੱਖ ਚੈਨਲਾਂ ਤੇ ਕਰੇਗਾ ਜਲਦ ਰਿਲੀਜ਼-ਰਾਜਵੀਰ ਸਮਰਾ

ਪੰਜਾਬ (ਸਮਾਜ ਵੀਕਲੀ) (ਕੌੜਾ)- ਅੱਜ ਕੱਲ ਪੰਜਾਬੀ ਗੀਤਾਂ ਦਾ ਮਿਆਰ ਇੰਨਾ ਡਿੱਗ ਪਿਆ ਹੈ, ਕਿ ਇਨ੍ਹਾਂ ਨੇ ਸੱਚੇ ਸੁੱਚੇ ਰਿਸ਼ਤਿਆਂ ਦਾ ਘਾਣ ਕਰਕੇ ਰੱਖ ਦਿੱਤਾ ਹੈ । ਨਿੱਤ ਦਿਨ ਨਵੇਂ ਨਵੇਂ ਗਾਇਕ ਸੰਗੀਤ ਖੇਤਰ ਜਾ ਰਹੇ ਹਨ । ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਲਾਕਾਰਾਂ ਨੂੰ ਸੰਗੀਤ ਦੀ ਜਾਣਕਾਰੀ ਹੀ ਨਹੀਂ ਹੈ । ਅਜਿਹੇ ਬੇਸੁਰੇ ਕਲਾਕਾਰਾਂ ਨੇ ਸੰਗੀਤ ਦੀ ਮਹੱਤਤਾ ਨੂੰ ਗ੍ਰਹਿਣ ਲਗਾ ਰੱਖਿਆ ਹੈ । ਕੁਝ ਕਲਾਕਾਰ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਗੀਤ ਗਾ ਰਹੇ ਹਨ।

ਅਜਿਹੇ ਹੀ ਇੱਕ ਨਾਮ ਸਿਖ਼ਰਲੇ ਸਥਾਨ ਤੇ ਆਉਂਦਾ ਹੈ । ਪ੍ਰਸਿੱਧ ਲੋਕ ਗਾਇਕ ਰਮਨ ਪੰਨੂ ਦਾ। ਲੋਕ ਗਾਇਕ ਰਮਨ ਪੰਨੂ ਜਿੱਥੇ ਗਾਇਕੀ ਨੂੰ ਪੂਰੇ ਸੁਰਾਂ ਵਿੱਚ ਗਾਉਣ ਦੀ ਮੁਹਾਰਤ ਰੱਖਦਾ ਹੈ। ਉੱਥੇ ਹੀ ਆਪਣੇ ਗੀਤਾਂ ਨੂੰ ਨਵੀਂ ਰੰਗਤ ਨਾਲ ਪੇਸ਼ ਕਰਦਾ ਹੈ। ਇਸ ਸੁਰਾਂ ਦੇ ਸੁਰੀਲੇ ਪ੍ਰਸਿੱਧ ਲੋਕ ਗਾਇਕ ਰਮਨ ਪੰਨੂ ਦਾ ਨਵਾਂ ਗੀਤ ਸਾਵਨ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ। ਇਸ ਗੀਤ ਨੂੰ ਪ੍ਰਸਿੱਧ ਨਿਰਮਾਤਾ ਤੇ ਕੰਪੋਜ਼ਰ ਸੰਦੀਪ ਸਿੰਘ ਨੇ ਫਿਲਮਾਇਆ ਹੈ ਤੇ ਗੀਤ ਨੂੰ ਕਲਮਬੰਦ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਵੱਲੋਂ ਕੀਤਾ ਗਿਆ ਹੈ।

ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪ੍ਰਸਿੱਧ ਨਿਰਮਾਤਾ ਤੇ ਕੰਪੋਜ਼ਰ ਸੰਦੀਪ ਸਿੰਘ ਨੇ ਦੱਸਿਆ ਕਿ ਗੀਤ ਸਾਵਨ ਨੂੰ ਸਰੋਤਿਆਂ ਦੀ ਪਹਿਲੀ ਪਸੰਦ ਬਣਾਉਣ ਵਿੱਚ ਡਾਇਰੈਕਟਰ ਰਣਜੀਤ ਸਿੰਘ ਉੱਪਲ ,ਪ੍ਰੋਡਕਸ਼ਨ ਮੈਨੇਜਰ ਤਰਸੇਮ ਸਿੰਘ , ਪਵਿੱਤਰ ਸਿੰਘ ਕੈਮਰਾਮੈਨ, ਗੁਰਨਿਸ਼ਾਨ ਸਿੰਘ ਅਸਿਸਟੈਂਟ ਕੈਮਰਾਮੈਨ, ਅਰਸ਼ਬੀਰ ਸਿੰਘ, ਆਦਿ ਦਾ ਬਹੁਤ ਸਹਿਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੀਤ ਨੂੰ ਗੋਲਡਨ ਵਿਰਸਾ ਯੂ ਕੇ ਮਿਊਜ਼ਿਕ ਕੰਪਨੀ ਹਰ ਵਾਰ ਦੀ ਤਰ੍ਹਾਂ ਸੰਸਾਰ ਪੱਧਰ ਤੇ ਵੱਖ ਵੱਖ ਚੈਨਲਾਂ ਤੇ ਰਿਲੀਜ਼ ਕਰੇਗੀ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਜੀ ਸਵਰਨ ਸਿੰਘ ਨੂੰ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਵਧੀਆਂ, ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਦਿੱਤਾ ਥਾਪੜਾ
Next articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਡਾਇਰੈਕਟ ਫਾਦਰ ਬੈਟਸਨ ਅਤੇ ਸਕੂਲ ਪ੍ਰਿੰਸੀਪਲ ਸਿਸਟਰ ਜੈਸੀ ਦੀ ਸਰਪ੍ਰਸਤੀ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ।