ਧੰਮ ਚੱਕਰ ਪ੍ਰਵਰਤਨ’ ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਚ 

ਫੋਟੋ ਕੈਪਸ਼ਨ: ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਾਰਕੁਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰੋਫੈਸਰ ਸੋਹਨ  ਲਾਲ ਸੇਵਾਮੁਕਤ ਡੀ.ਪੀ.ਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 14 ਅਕਤੂਬਰ ਨੂੰ ਕਰਵਾਏ ਜਾਣ ਵਾਲੇ ‘ਧੰਮ ਚੱਕਰ ਪ੍ਰਵਰਤਨ’ ਦਿਵਸ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਬਲਦੇਵ ਭਾਰਦਵਾਜ ਨੇ ਕਿਹਾ ਕਿ ਬਾਬਾ ਸਾਹਿਬ ਡਾ: ਅੰਬੇਡਕਰ ਦੁਆਰਾ ਨਾਗਪੁਰ ਦੀ ਧਰਤੀ ‘ਤੇ 14 ਅਕਤੂਬਰ 1956 ਨੂੰ ਅਰੰਭੀ ਗਈ ਧੰਮ ਕ੍ਰਾਂਤੀ ਦੀ ਮਸ਼ਾਲ ਨੂੰ ਮਘਦੀ ਰੱਖਣ ਲਈ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ  ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ ਦੇ ਸਹਿਯੋਗ ਨਾਲ ‘ਧੰਮ ਚੱਕਰ ਪਰਵਰਤਨ’ ਦਿਵਸ ਹਰ ਸਾਲ 14 ਅਕਤੂਬਰ ਨੂੰ ਅੰਬੇਡਕਰ ਭਵਨ ਜਲੰਧਰ ਵਿਖੇ ਮਨਾਇਆ ਜਾਂਦਾ ਹੈ। ਬਲਦੇਵ ਭਾਰਦਵਾਜ ਨੇ ਅੱਗੇ ਕਿਹਾ ਕਿ ਇਸ ਬਾਰ ਸਮਾਗਮ ਵਿਚ 14 ਅਕਤੂਬਰ ਸਵੇਰੇ 10 ਵਜੇ ਮੁੱਖ ਮਹਿਮਾਨ ਵਜੋਂ  ਡਾ: ਬਲਬਿੰਦਰ ਕੁਮਾਰ, ਸਹਾਇਕ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਰੀਜਨਲ ਸੈਂਟਰ, ਹੁਸ਼ਿਆਰਪੁਰ ਸ਼ਿਰਕਤ ਕਰਨਗੇ ਅਤੇ ਸਤਿਕਾਰਯੋਗ ਭੰਤੇ ਪ੍ਰਗਿਆ ਬੋਧੀ ਜੀ (ਤਕਸ਼ਿਲਾ ਮਹਾਬੁੱਧ ਵਿਹਾਰ, ਲੁਧਿਆਣਾ). ਧੰਮ ਦੇਸ਼ਨਾ ਦੇਣਗੇ । ਮੁੱਖ ਬੁਲਾਰੇ:ਹੋਣਗੇ ਡਾ: ਜੀ. ਸੀ ਕੌਲ,ਸਾਬਕਾ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਡੀਏਵੀ ਕਾਲਜ, ਜਲੰਧਰ  ‘ਤੇ  ਜਨਰਲ ਸਕੱਤਰ, ਅੰਬੇਡਕਰ ਭਵਨ ਟਰੱਸਟ (ਰਜਿ.); ਮੈਡਮ ਸੁਦੇਸ਼ ਕਲਿਆਣ, ਸਾਬਕਾ ਪ੍ਰੋਗਰਾਮ ਐਗਜੀਕਿਊਟਿਵ, ਦੂਰ ਦਰਸ਼ਨ, ਜਲੰਧਰ ‘ਤੇ  ਮੁੱਖ ਸਲਾਹਕਾਰ, ਏ.ਐਮ.ਐਸ. ਪੰਜਾਬ (ਰਜਿ.) ਅਤੇ ਸ਼੍ਰੀ ਜਸਵਿੰਦਰ ਵਰਿਆਣਾ, ਸੂਬਾ ਪ੍ਰਧਾਨ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ। ਮਿਸ਼ਨਰੀ ਗਾਇਕ ਜਗਤਾਰ ਵਰਿਆਣਵੀ ਐਂਡ ਪਾਰਟੀ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ ਤੇ ਚਾਨਣਾ ਪਾਉਣਗੇ। ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਸੋਹਨ  ਲਾਲ, ਪ੍ਰੋ. ਬਲਬੀਰ, ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਮੈਡਮ ਸੁਦੇਸ਼ ਕਲਿਆਣ, ਜਸਵਿੰਦਰ ਵਰਿਆਣਾ, ਨਿਰਮਲ ਬਿੰਜੀ ਆਦਿ ਹਾਜ਼ਰ ਸਨ |
ਬਲਦੇਵ ਰਾਜ ਭਾਰਦਵਾਜ
 ਜਨਰਲ ਸਕੱਤਰ 
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਹੁਜਨ ਸਮਾਜ ਵਿਚ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਮਜਬੂਤ ਕਰਨ ਵਿਚ ਸਾਹਿਬ ਕਾਂਸ਼ੀ ਰਾਮ ਦਾ ਬਹੁਤ ਵੱਡਾ ਯੋਗਦਾਨ – ਪ੍ਰਵੀਨ ਬੰਗਾ
Next article ਏਹੁ ਹਮਾਰਾ ਜੀਵਣਾ ਹੈ -407