ਫਿਲੌਰ, ਅੱਪਰਾ (ਜੱਸੀ)-ਨਜਦੀਕੀ ਪਿੰਡ ਬਖਲੌਰ ਵਿਖੇ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਧੰਨ ਧੰਨ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਬਖਲੌਰ ਵਿਖੇ ਛਿੰਝ ਮੇਲਾ ਮਿਤੀ 9 ਸਤੰਬਰ 2023 ਨੂੰ ਸਮੂਹ ਸੇਵਾਦਾਰ , ਸਮੂਹ ਨਗਰ ‘ਗ੍ਰਾਮ ਪੰਚਾਇਤ, ਦਾਨੀ ਵੀਰਾਂ ਅਤੇ ਅਤੇ ਐਨ .ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨ ਕੁਸ਼ਤੀਆ ਦਿਖਾਉਣਗੇ ਜਿਨਾਂ ਵਿੱਚ ਪ੍ਰਿਤਪਾਲ ਫਗਵਾੜਾ, ਪਿ੍ੰਸ ਕੁਹਾਲੀ,ਮਨੋਜ ਕੁਹਾਲੀ, ਕਾਲੂ ਬਾਹੜੋਵਾਲ , ਮੰਨਾ ਬਾਹੜੋਵਾਲ , ਲਵਪ੍ਰੀਤ ਖੰਨਾ, ਪ੍ਰਵੇਜ ਧੁਲੇਤਾ, ਅਵਨਾਇਕ ਮਾਲੋਮਜਾਰਾ,ਸੁਧਾਮ ਹੁਸ਼ਿਆਰਪੁਰ, ਵਿੱਕੀ ਚੰਡੀਗੜ੍ਹ, ਸੁਖਚੈਨ ਹਰਿਆਣਾ, ਸੁਖਮਨ ਚੌਤਾ,ਵੱਡਾ ਜੱਸਾ’ਬਾਹੜੋਵਾਲ, ਸੁਰਮੂ ਹੁਸ਼ਿਆਰਪੁਰ ਅਤੇ ਪੰਜਾਬ ਸਿੰਘ ਆਦਿ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ। ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਸਾਰੇ ਮੈਬਰਾਂ ਦੀਆਂ ਡਿਊਟੀਆ ਲਗਾ ਦਿੱਤੀਆਂ ਗਈਆਂ ਹਨ।ਇਲਾਕੇ ਦੀਆਂ ਛਿੰਝ ਕਮੇਟੀਆਂ ਅਤੇ ਦਰਸ਼ਕ ਵੀਰਾ ਨੂੰ ਛਿੰਝ ਵਿੱਚ ਪੁੱਜਣ ਲਈ ਅਪੀਲ ਕੀਤੀ ਗਈ। ਇਸ ਮੌਕੇ ਤੇ ਸਰਪੰਚ ਬਿਮਲ ਕਿਸ਼ੌਰ, ਸਰਬਜੀਤਪੰਚ, ਦੀਪ ਰਾਣਾ, ਕੁਲਵਿੰਦਰ ਰਾਣਾ ਇਟਲੀ, ‘ਸ਼ਿਵ ਕੁਮਾਰ ਹੈਪੀ, ਜੋਗਰਾਜ ਸੁਮਨ, ਮੰਗਤ ਰਾਮ ਅਤੇ ਰਾਮ ਪ੍ਰਕਾਸ਼ ਏ.ਐਸ.ਆਈ, ਸੰਤੋਖ ਸੁਮਨ, ਸ਼ਮਸੇਰ ਸਿੰਘ ਚੇਲਾ, ਮੋਹਨ ਲਾਲ ਚੇਲਾ, ਰਾਣਾ ਸ਼ੁਭਾਸ ਚੰਦਰ, ਹਰਮੇਸ਼ ਚੁੰਬਰ, ਕਮਲਜੀਤ ਕਾਲਾ, ਬਿੰਦੂ ਰਾਣਾ, ਮੰਗਲ ਸਿੰਘ, ਸੁਮਨ ਅਤੇ ਮੱਖਣ ਬਖਲੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly