HOME ਪ੍ਰੇਮ ਲਾਲ ਏ.ਐੱਸ.ਆਈ.ਪੰਜਾਬ ਪੁਲਿਸ ਤੋ ਹੋਏ ਸੇਵਾ ਮੁਕਤ

ਪ੍ਰੇਮ ਲਾਲ ਏ.ਐੱਸ.ਆਈ.ਪੰਜਾਬ ਪੁਲਿਸ ਤੋ ਹੋਏ ਸੇਵਾ ਮੁਕਤ

3
ਚਿੱਟੀ ਚਾਦਰ ਦੀ ਤਰ੍ਹਾਂ ਅੱਜ ਸੇਵਾਮੁਕਤ
ਪ੍ਰੇਮ ਲਾਲ ਨੂੰ 87 ਵਾਰ ਪ੍ਰਸੰਸਾ ਪੱਤਰ ਨਾਲ ਪੰਜਾਬ ਪੁਲਿਸ ਨੇ ਹੌਸਲਾ ਅਫ਼ਜ਼ਾਈ ਵੀ ਕੀਤਾ
ਨਵਾਸ਼ਹਿਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਤੁਸ਼ਾਰ ਗੁਪਤਾ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ਼ ਭ ਸ ਨਗਰ ਅਤੇ  ਡੀ.ਐੱਸ.ਪੀ ਰਾਜ ਕੁਮਾਰ,ਡੀ.ਐੱਸ.ਪੀ ਸੁਰਿੰਦਰ ਚਾਂਦ ਸਭ ਨੇ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਆਪਣੇ ਸਮੁੱਚੇ ਕਾਰਜਕਾਲ ਵਿਚ ਇਮਾਨਦਾਰੀ ਤੇ ਸਖ਼ਤ ਮਿਹਨਤ ਦਾ ਪੱਲਾ ਨਹੀਂ ਛੱਡਿਆ। ਸੇਵਾਵਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਉੱਥੇ ਆਪਣੇ ਅਣਥੱਕ ਪੰਜਾਬ ਪੁਲਿਸ ਦੀ ਸੇਵਾ ਕੀਤੀ। ਏ.ਐੱਸ.ਆਈ ਸ੍ਰੀ ਪ੍ਰੇਮ ਲਾਲ ਜੀ ਪੰਜਾਬ ਪੁਲੀਸ ਦੀ ਵੱਡੀ ਸੇਵਾ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ। ਦੇਸ਼ ਸੇਵਕ ਦੇ ਪੱਤਰਕਾਰ ਗੱਲ ਬਾਤ ਦੁਰਾਨ ਦੱਸਿਆਂ ਕਿ ਲੇਟ ਸ਼੍ਰੀ ਭਗਤ ਰਾਮ ਦਾਦੀ ਲੇਟ ਸ਼੍ਰੀਮਤੀ ਕਰਮ ਕੌਰ ਦੀ ਪ੍ਰੇਰਨਾ ਸਦਕਾ ਅੱਜ ਪ੍ਰੇਮ ਲਾਲ ਪੁੱਤਰ ਲੇਟ ਸ਼੍ਰੀ ਹਰਬਲਾਸ ਮਾਤਾ ਸ਼੍ਰੀਮਤੀ ਗਿਆਂਨ ਕੌਰ ਜੀ ਦੇ ਅਸ਼ਰੀਵਾਦ ਨਾਲ  ਬਾਖ਼ੂਬੀ ਮਹਿਕਮੇ ਪ੍ਰਤੀ ਵਫ਼ਾਦਾਰੀ ਦਾ ਸਬੂਤ ਦਿੰਦੇ ਹੋਏ ਚਿੱਟੀ ਚਾਦਰ ਦੀ ਤਰ੍ਹਾਂ ਅੱਜ ਸੇਵਾਮੁਕਤ ਹੋ ਕੇ ਆਪਣੇ ਘਰ ਜਾ ਰਹੇ ਹਾਂ। ਪ੍ਰੇਮ ਲਾਲ ਦੀ ਪਤਨੀ ਸ਼੍ਰੀਮਤੀ ਮਨਜੀਤ ਕੌਰ ਸਪੁਤਰੀ ਗੁਰਬਖਸ਼ ਕੌਰ ਪਿਤਾ ਪ੍ਰੀਤਮ ਸਿੰਘ ਵਾਸੀ ਬਸਿਆਲਾ ਨੇ ਕਿਹਾ ਪਰਿਵਾਰ ਤੇ ਵਾਹਿਗੁਰੂ ਦੀ ਬਹੁਤ ਕ੍ਰਿਪਾ ਹੈ ਦੋ ਬੇਟਿਆਂ ਨੂੰ ਜਨਮ ਦਿੱਤਾ ਬਲਜੀਤ ਸਿੰਘ ਕੈਨੇਡਾ ਨੂੰਹ ਰਮਨਜੀਤ ਕੌਰ ਰਾਏ ਕੇਨੈਡਾ ਬੇਟਾ ਦਲਜੀਤ ਸਿੰਘ ਸਿਡਨੀ ਆਸਟਰੇਲੀਆਂ ਨੂੰਹ ਸੋਨਿਕਾ ਰਾਏ ਸਿਡਨੀ ਆਸਟਰੇਲੀਆਂ ਸਭ ਦੇ ਲਈ ਅੱਜ ਖੁਸੀ ਵਾਲਾ ਸਮਾਂ ਆਈਆਂ ਹੈ। ਪ੍ਰੇਮ ਲਾਲ ਨੂੰ 87 ਵਾਰ ਪ੍ਰਸੰਸਾ ਪੱਤਰ ਨਾਲ ਹੌਸਲਾ ਅਫ਼ਜ਼ਾਈ ਵੀ ਹੋਈ ਹੈ। ਅਲੱਗ-ਅਲੱਗ ਥਾਵਾਂ ਤੇ ਵੱਡੀਆਂ ਸੇਵਾਵਾਂ ਦਿੱਤੀਆਂ ਹੁਣ ਵਾਹਿਗੁਰੂ ਨਗਰ ਨਵਾਂਸ਼ਹਿਰ ਬਿਰਾਜਮਾਨ ਹੋਏ ਪੰਜਾਬ ਪੁਲੀਸ ਵਿੱਚ ਭਰਤੀ 13-07-1988 ਹੋਣ ਤੋਂ ਬਾਅਦ ਵੱਡੀਆਂ ਉਪਲਬਧੀਆਂ ਨੂੰ ਪ੍ਰਾਪਤ ਕੀਤਾ ਪੰਜਾਬ ਪੁਲਿਸ ਨਵਾਂਸ਼ਹਿਰ 31-01-2026 ਏ.ਐੱਸ.ਆਈ ਪ੍ਰੇਮ ਲਾਲ 37 ਸਾਲ 6 ਮਹੀਨੇ 18 ਦਿਨ ਉਪਰੰਤ ਸੇਵਾ ਮੁਕਤ ਹੋਏ। ਸ਼ਹੀਦ ਭਗਤ ਸਿੰਘ ਨਗਰ ਦੇ ਤਮਾਮ ਅਧਿਕਾਰੀਆਂ ਸਮੇਤ ਸਮੁੱਚੇ ਸਟਾਫ਼ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleTime to Go: Why Keir Starmer Must Resign
Next articleਰਾਹੁਲ ਗਾਂਧੀ ਦੀ ਟਿੱਪਣੀ ਲੋਕਤੰਤਰ ਲਈ ਸ਼ਰਮਨਾਕ: ਡਾ. ਸੁਭਾਸ਼ ਸ਼ਰਮਾ ਭਾਜਪਾ ਆਗੂ