ਸਮਾਜ ਵੀਕਲੀ ਯੂ ਕੇ
ਪ੍ਰੇਮ ਚੰਦ ਮਾਨ
(16-08-1943 : 20-11-2025)
ਸਮਾਜ ਵੀਕਲੀ ਦੇ ਸਾਰੇ, ਪੜਨ, ਸੁਣਨ ਵਾਲਿਆਂ ਨੂੰ ਸੂਚਤ ਕੀਤਾ ਜਾਂਦਾ ਹੈ ਕਿ ਪ੍ਰੇਮ ਚੰਦ ਮਾਨ ਸਾਡੇ ਵਿਚ ਨਹੀਂ ਰਹੇ। ਕਾਫੀ ਦੇਰ ਤੋ ਓਨ੍ਹਾਂ ਦੀ ਸੇਹਿਤ ਖਰਾਬ ਜਹੀ ਰਹਿੰਦੀ ਸੀ। 20 ਨਵੰਬਰ 2025 ਦੀ ਰਾਤ ਨੂੰ ਆਖਰੀ ਦਮ ਲੈਕੇ ਇਸ ਫਾਹਨੀ ਦੁਨੀਆਂ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਗਏ। ਆਪਣੇ ਪਿਛੇ ਇਕ ਹਰਿਆ ਭਰਿਆ ਪਰਿਵਾਰ ਧਰਮ ਪਤਨੀ ਸ਼੍ਰੀਮਿਤੀ ਗੁਰਮੇਜ ਕੌਰ, ਇਕ ਲੜਕਾ ਧਮਿੰਦਰ ਮਾਨ ਅਤੇ ਚਾਰ ਬਚੀਆਂ ਨੂੰ ਛਡ ਗਏ. ਇੰਡਆ ਵਿਚ ਪਿੱਛੋਂ ਉਹ ਜਸਵਾਲ ਪਿੰਡ, ਨਵਾਂ- ਸਹਿਰ ਪੰਜਾਬ ਤੋਂ ਸਨ। ਘਰ ਵਿਚ ਗਰੀਬੀ ਹੋਣ ਕਰਕੇ ਛੋਟੀ ਉਮਰ ਵਿਚ ਹੀ ਉਨਾਂ ਨਾਨਕੇ ਪਿੰਡ ਗੜ੍ਹਸ਼ੰਕਰ ਭੇਜ ਦਿਤਾ ਸੀ । ਗੜਸੰਕਰ ਵਿਖੇ ਹੀ ਉਨ੍ਹਾਂ ਨੇ ਦਸਵੀ ਜਮਾਤ ਤਕ ਪੜਾਈ ਕੀਤੀ ਅਤੇ ਬਲਾਚੌਰ ਪ੍ਰਾਇਮਰੀ ਸਕੂਲ ਟੀਚਰ ਲਗ ਗਏ।
1963 ਵਿਚ ਬ੍ਰਤਾਨਵੀ ਸਰਕਾਰ ਵਲੋਂ Employment Voucher ਤੇ ਉਹ UK ਆਗਏ, ਏਥੇ ਆਕੇ ਉਹ ਪਲਾਸਟੋ ਲੰਡਨ ਵਿਖੇ ਇਕ ਰਿਸ਼ਤੇਦਾਰ, ਦੇ ਘਰ ਠਹਿਰੇ। ਥੋਹੜੇ ਸਮੇ ਵਿਚ ਉਨ੍ਹਾਂ ਨੇ ਇਕ ਫੈਕਟਰੀ ਵਿਚ ਸਖਤ ਮੇਹਨਤ ਕੀਤੀ ਅਤੇ ਆਪਣਾ ਘਰ ਖਰੀਦ ਲਿਆ। ਪਲਾਸਟੋ ਵਿਖੇ ਇਕ ਪਲਾਸਟਿਕ ਫੈਕਟਰੀ ਬਲੇਡਨ (Bladon) ਵਿਖੇ ਉਨ੍ਹਾਂ ਨੇ ਲਗਾਤਾਰ 30 ਸਾਲ ਕੰਮ ਕੀਤਾ। ਉਨ੍ਹਾਂ ਨੇ 12-12 ਘੰਟੇ ਦੀ ਲੰਬੀ ਸ਼ਿਫਟ ਕੰਮ ਕੀਤਾ ਅਤੇ ਪਿੱਛੇ ਇੰਡੀਆ ਵਿਚ ਆਪਣੇ ਮਾਤਾ-ਪਿਤ ਅਤੇ ਆਪਣੇ ਪਰਿਵਾਰ ਨੂੰ ਖਰਦ ਭੇਜਿਆ ਤਾਂ ਦੇ ਲੜਕੇ ਧਮਿੰਦਰ ਮਾਨ ਨੇ ਦਸਿਆ ਕਿ ਉਹ ਪਰਿਵਾਰ ਦੇ ਪ੍ਰਤੀ ਬਹੁਤ ਡੈਡੀਕੇਟ ਸਨ। ਇਨਾ ਪਹਿਲਾਂ ਆਪਣੇ ਪਰਿਵਾਰ ਨੂੰ ਇਸੇ ਮੰਗਵਾਇਆ। ਫਿਰ ਆਪਣੇ ਤਿੰਨ ਭਾਈ ਇਥੇ ਮੰਗਵਾ ਕੇ ਸੈਟਲ ਕੀਤੇ । ਆਪਣੇ ਪਿਤਾ ਜੀ ਨੂੰ ਭੀ ਇਥੇ ਮੰਗਵਾਇਆ ਅਤੇ ਉਨ੍ਹਾਂ ਦੇ ਲੜ ਕੇ ਧਮਿੰਦਰ ਮਾਨ ਕਰਦਿਆ ਛਕਿ ਪਰੀਵਾਰ ਲਈ ਉਨ੍ਹਾਂ ਦੀ ਬਹੁਤ ਦੇਣ ਹੈ ਹੈ। ਉਨ੍ਹਾਂ ਨੇ ਅਪਣਾ ਸਾਰਾ ਜੀਵਨ ਪਰਿਵਾਰ ਨੂੰ ਗਰੀਬੀ ਵਿਚੋਂ ਕਢਣ ਅਤੇ ਸਵਾਰਨ ਵਿਚ ਲਗਾ ਦਿਤਾ. ਉਹ ਅਪਣੇ ਬਚਿਆਂ ਨੂੰ ਹਮੇਸ਼ਾ ਇਹ ਕਹਿੰਦੇ ਸਨ ਕਿ ਉਚੀ ਤੋਂ ਉਚੀ ਵਿਦਿਆ ਪ੍ਰਾਪਤ ਕਰਕੇ ਅਪਣਾ ਜੀਵਨ ਸੁਧਾਰੋ.
ਪਰਿਵਾਰਕ ਜੀਵਨ ਦੇ ਨਾਲ ਨਾਲ ਉਹ ਬਾਬਾ ਸਾਹਿਬ ਅੰਬੇਦਕਰ ਦੇ ਮਿਸ਼ਨ ਅਤੇ ਤਥਾਗਤ ਬੁੱਧ ਦੇ ਸ਼ਰਧਾਲੂ ਸਨ. 1963 ਵਿਚ ਜਦੋਂ ਉਹ ਇਡੀਆ ਤੋਂ ਆਏ ਤਾਂ ਪਲਾਸਟੋ ਲੰਡਨ ਵਿਚ ਉਨ੍ਹਾਂ ਦੀ ਬਹਿਣੀ ਉਠਣੀ ਅੰਬੇਕਰੀ ਲੋਕਾਂ ਨਾਲ ਸ਼ੁਰੂ ਹੋ ਗਈ. ਬਾਬਾ ਸਾਹਿਬ ਅੰਬੇਦਕਰ ਦੇ ਮਿਸ਼ਨ ਅਤੇ ਤਥਾਗਤ ਬੁੱਧ ਬਾਰੇ ਲਿਟਰੇਚਰ ਪੜਿਆ ਅਤੇ ਆਪਣਾ ਸਾਰਾ ਜੀਵਨ ਉਨ੍ਹਾਂ ਦੇ ਮਿਸ਼ਨ ਲਈ ਅਰਪਣ ਕੀਤਾ. ਬਾਬਾ ਸਾਹਿਬ ਅੰਬੇਦਕਰ ਅਤੇ ਤਥਾਗਤ ਬੁੱਧ ਦੀਆਂ ਮਿਸ਼ਨਰੀ ਮੀਟਿੰਗਾਂ ਅਤੇ ਪ੍ਰੋਗਰਾਮਾ ਵਿਚ ਉਹ ਵਧ ਚੜ੍ਹ ਕੇ ਹਿਸਾ ਲੈਂਦੇ ਅਤੇ ਮਿਸ਼ਨ ਲਈ ਦਾਨ ਕਰਦੇ ਸਨ. ਇਸ ਤੋਂ ਇਲਾਵਾ ਕਈ ਚੈਰਿਟੇਬਲ ਸਭਾਵਾਂ ਨੂੰ ਵੀ ਦਾਨ ਕਰਦੇ ਰਹਿਂਦੇ ਸਨ. ਉਹ ਇਕ ਬਹੁਤ ਨੇਕ , ਇਮਾਨਦਾਰ ਅਤੇ ਨਿਮਰਤ ਸੁਭਾ ਦੇ ਇਨਸਾਨ ਸਨ. ਪ੍ਰੇਮ ਚੰਦ ਮਾਨ ਜੀ ਬੇਸ਼ਕ ਸਾਡੇ ਕੋਲੋਂ ਵਿਛੜ ਗਏ ਹਨ ਪਰੰਤੂ ਉਨ੍ਹਾਂ ਦੀ ਮਿਸ਼ਨ ਨੂੰ ਦੇਣ, ਡਾਉਨ ਟੂ ਅਰਥ, ਇਕ ਨੇਕ ਇਨਸਾਨ ਦੇ ਤੌਰ ਤੇ ਹਮੇਸ਼ਾ ਯਾਦ ਰਹਿਣਗੇ.
ਸਮਾਜ ਵੀਕਲੀ ਅਦਾਰਾ ਦੁਖੀ ਅਤੇ ਭਰੇ ਮਨ ਨਾਲ ਪ੍ਰੇਮ ਚੰਦ ਮਾਨ ਨੂੰਸ਼ਰਧਾ ਦੇ ਫੁਲ ਸ਼ਰਧਾਂਜਲੀ ਭੇਟ ਕਰਦਾ ਹੈ. ਅਸੀਂ ਉਨ੍ਹਾਂ ਦੇ ਪਰਵਿਾਰ ਲਈ ਤੰਦਰੁਸਤੀ ਅਤੇ ਇਸ ਵਿਛੋੜੇ ਨੂੰ ਸਹਿਣ ਦੇ ਬਲ-ਤਾਕਤ ਲਈ ਪ੍ਰੇਰਣਾਂ ਕਰਦੇ ਹਾਂ.
ਉਨ੍ਹਾਂ ਦੀ ਆਖਰੀ ਵਿਦਾਈ ਬਾਰੇ ਪ੍ਰਵਿਾਰ ਵਲੋਂ ਜਾਰੀ ਕੀਤਾ ਪ੍ਰੋਗਰਾਮ ਦਾ ਕਾਰਡ ਛਾਪ ਰਹੇ ਹਾਂ.
ਧੰਨਵਾਦ ਸਹਿਤ – ਅਦਾਰਾ ਸਮਾਜ ਵੀਕਲੀ



