ਬੱਚਿਆਂ ਦੀ ਸੁਰੱਖਿਆ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਮਾਤਾਵਾਂ ਨੂੰ ਕੀਤਾ ਜਾਗਰੂਕਤਾ
ਕਪੁਰਥਲਾ, (ਸਮਾਜ ਵੀਕਲੀ) ( ਵਿਸੇਸ ਪ੍ਰਤੀਨਿਧ )– ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ, ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਮਮਤਾ ਬਜਾਜ, ਉੱਪ ਜਿਲ੍ਹਾ ਸਿੱਖਿਆ ਅਧਿਕਾਰੀ ਡਾ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਅਤੇ ਬਲਾਕ ਸਿੱਖਿਆ ਅਫਸਰ (ਐਲੀਮੈਂਟਰੀ) ਮਸੀਤਾਂ ਕਮਲਜੀਤ ਦੀ ਨਿਗਰਾਨੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਡਡਵਿੰਡੀ ਵਿਖੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ਚੌਥੀ “ਮਦਰ ਜਾਗਰੂਕਤਾ ਵਰਕਸ਼ਾਪ” ਦਾ ਆਯੋਜਨ ਕੀਤਾ ਗਿਆ। ਅਧਿਆਪਕਾ ਪ੍ਰਥਮ ਵਲੰਟੀਅਰ ਸੁਮਨਪ੍ਰੀਤ ਕੌਰ, ਬਬੀਤਾ, ਹਰਜੀਤ ਕੌਰ,ਨਵਨੀਤ ਕੌਰ,ਪਰਮਿੰਦਰ ਕੌਰ,ਕਮਲਪ੍ਰੀਤ ਕੌਰ,ਕਮਲਜੀਤ ਕੌਰ ਆਦਿ ਦੀ ਦੇਖ਼ ਰੇਖ ਹੇਠ ਆਯੋਜਿਤ ਉਕਤ ਜਾਗਰੂਕਤਾ ਵਰਕਸ਼ਾਪ ਦੌਰਾਨ ਸੈਂਟਰ ਹੈੱਡ ਟੀਚਰ ਮਿਨਾਕਸੀ਼ ਸ਼ਰਮਾ ਨੇ ਬੱਚਿਆਂ ਦੀਆਂ ਮਾਤਾਵਾਂ ਨੂੰ ਆਖਿਆ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚੇ ਉਮਰ ਵਿੱਚ ਬਹੁਤ ਛੋਟੇ ਹੁੰਦੇ ਹਨ, ਜਿਹਨਾਂ ਦੀ ਸਾਂਭ ਸੰਭਾਲ ਕਰਨ ਅਤੇ ਓਹਨਾਂ ਨੂੰ ਅੱਖਰ ਗਿਆਨ ਨਾਲ਼ ਜੋੜਨ ਲਈ ਅਧਿਆਪਕ ਅਤੇ ਬੱਚਿਆਂ ਦੀਆਂ ਮਾਂਵਾਂ ਨੂੰ ਮਿਲਜੁਲ ਕੇ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਓਹਨਾਂ ਆਖਿਆ ਕਿ ਸਕੂਲ਼ ਪੱਧਰ ਉੱਤੇ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਮੇਂ ਸਮੇਂ ਉਤੇ ਆਯੋਜਿਤ ਕੀਤੀਆਂ ਜਾਣ ਵਾਲੀਆਂ ਮਦਰ ਜਾਗਰੂਕਤਾ ਵਰਕਸ਼ਾਪਾਂ, ਜਾਗਰੂਕਤਾ ਸੈਮੀਨਾਰਾਂ ਅਤੇ ਵਿੱਦਿਅਕ ਕੈਂਪਾਂ ਵਿੱਚ ਸਾਨੂੰ ਨਿਰਸੰਕੋਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰ ਸਕੀਏ। ਉਕਤ ਮਦਰ ਜਾਗਰੂਕਤਾ ਵਰਕਸ਼ਾਪ ਦੌਰਾ ਨ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਇੰਚਾਰਜ ਅਧਿਆਪਕਾਂਵਾਂ ਨੇ ਐਲ ਕੇ ਜੀ ਅਤੇ ਯੂ ਕੇ ਜੀ ਅਤੇ ਪਹਿਲੀ ਜਮਾਤਾਂ ਦੇ ਬੱਚਿਆਂ ਦਾ ਮਨੋਰੰਜਨ ਕਰਨ ਲਈ ਹਲਕੀਆਂ ਫੁਲਕੀਆਂ ਬਾਲ ਖੇਡਾਂ ਵੀ ਕਰਵਾਈਆਂ । ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਦੇ ਅਧਿਕਾਰ ਅਤੇ ਬੱਚਿਆਂ ਦੀ ਸੁਰੱਖਿਆ ਤੋਂ ਇਲਾਵਾ ਬੱਚਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਉੱਤੇ ਚਰਚਾ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



