(ਸਮਾਜ ਵੀਕਲੀ)- ਅਕਸਰ ਦੇਖਿਆ ਗਿਆ ਹੈ ਕਿ ਖਾਣ ਪੀਣ ਦੀ ਦੁਕਾਨ ਜਿਵੇਂ ਫਾਸਟ ਫੂਡ ਦੀਆਂ ਦੁਕਾਨਾਂ,ਗੋਲਗੱਪੇ ਵਾਲੀਆਂ ਦੁਕਾਨਾਂ,ਢਾਬਿਆਂ ‘ਤੇ ਜਿਆਦਤਰ ਭੀੜ ਲੱਗੀ ਰਹਿੰਦੀ ਹੈ।ਇਹੋ ਜਿਹੀਆਂ ਦੁਕਾਨਾਂ ਤੇ ਹਰ ਮਜ੍ਹਬ,ਹਰ ਧਰਮ ਦੇ ਆਦਮੀ ਆਉਦੇ ਹਨ।ਉਵੇ ਹੀ ਹਰ ਇਕ ਢਾਬੇ ‘ਤੇ ਰੋਟੀ ਖਾਣ ਵਾਲਿਆਂ ਦੀ ਬਹੁਤ ਭੀੜ ਰਹਿੰਦੀ ਸੀ,ਉਥੇ ਖਾਣਾ ਖਾਣ ਵਾਲੇ ਹਮੇਸ਼ਾਂ ਹੀ ਆੳਦੇ ਜਾਂਦੇ ਰਹਿੰਦੇ ਸੀ ਕਿ ਇਕ ਆਦਮੀ ਭੀੜ ਦਾ ਫਾਇਦਾ ਉਠਾ ਕੇ ਅੰਦਰ ਆਉਦਾ ਹੈ ਤਾਂ ਬੜੇ ਆਰਾਮ ਨਾਲ ਖਾਣਾ ਖਾਂਦਾ ਹੈ,ਅਤੇ ਖਾਣਾ ਖਾਣ ਤੋਂ ਬਾਅਦ ਭੀੜ ਦਾ ਸਹਾਰਾ ਲੈ ਬਿੰਨ੍ਹਾਂ ਪੈਸੇ ਦਿੱਤੇ ਬਾਹਰ ਨਿਕਲ ਜਾਂਦਾ ਹੈ।ਬਹੁਤ ਲੋਕ ਉਸ ਨੂੰ ਇਹ ਸਭ ਕਰਦੇ ਨੂੰ ਦੇਖਦੇ ਰਹਿੰਦੇ ਸੀ ਪਰ ਚੁੱਪ ਕਰ ਜਾਂਦੇ।ਪਰ ਇਕ ਦਿਨ ਇਕ ਆਦਮੀ ਕੋਲੋ ਰਿਹਾ ਨਹੀ ਗਿਆ ਤਾਂ ਉਸ ਨੇ ਢਾਬੇ ਦੇ ਮਾਲਕ ਕੋਲ ਜਾ ਕੇ ਹੌਲੀ ਜਿਹੇ ਪੁੱਛਿਆ ਕਿ ਮੈਂ ਪਹਿਲਾਂ ਵੀ ਕਈ ਵਾਰ ਦੇਖ ਚੁੱਕਾ ਹਾਂ,ਕਿ ਇਹ ਆਦਮੀ ਭੀੜ ਦਾ ਫਾਇਦਾ ਉਠਾ ਕੇ ਅੰਦਰ ਆਉਦਾ ਹੈ,ਆਰਾਮ ਨਾਲ ਬੈਠ ਕੇ ਖਾਣਾ ਖਾਂਦਾ ਹੈ ਅਤੇ ਭੀੜ ਵਿੱਚ ਹੀ ਬਿੰਨਾਂ ਪੈਦੇ ਦਿੱਤੇ ਬਾਹਰ ਨਿਕਲ ਜਾਂਦਾ ਹੈ,ਅਤੇ ਹੁਣ ਵੀ ਉਹ ਆਦਮੀ ਬੈਠਾ ਖਾਣ ਖਾ ਰਿਹਾ ਹੈ।
ਢਾਬੇ ਦਾ ਮਾਲਕ ਇਹ ਸੁਣ ਕੇ ਮੁਸਕਰਾਇਆ ਅਤੇ ਬੋਲਿਆ ਕਿ ਪਹਿਲਾਂ ਉਸ ਨੂੰ ਆਰਾਮ ਨਾਲ ਖਾਣਾ ਖਾਣ ਦਿਓ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ।ਹਮੇਸ਼ਾਂ ਦੀ ਤਰਾਂ ਉਸ ਨੇ ਖਾਣਾ ਖਾਇਆ ਅਤੇ ਇਧਰ-ਉਧਰ ਦੇਖਿਆ ਤਾਂ ਭੀੜ ਦੇ ਵਿੱਚ ਹੀ ਉਹ ਬਾਹਰ ਨਿਕਲ ਗਿਆ।ਉਹ ਆਦਮੀ ਢਾਬੇ ਦੇ ਮਾਲਕ ਕੋਲ ਫਿਰ ਗਿਆ ਤਾਂ ਬੋਲਿਆਂ ਕਿ ਜਨਾਬ ਉ ਹ ਹ ਤਾਂ ਅੱਜ ਵੀ ਖਾਣਾ ਖਾ ਕੇ ਬਿੰਨਾਂ ਪੈਸੇ ਦਿੱਤੇ ਨਿਕਲ ਵੀ ਗਿਆ।ਢਾਬੇ ਦੇ ਮਾਲਕ ਨੇ ਬਹੁਤ ਹੀ ਨਿਮਰਤਾ ਸਹਿਤ ਕਿਹਾ ਕਿ ਭਾਈ ਸਾਹਿਬ ਤੁਸੀ ਇਕੱਲੇ ਨਹੀ ਕਹਿਣ ਵਾਲੇ,ਹੋਰ ਵੀ ਬਹੁਤ ਸਾਰੇ ਇਹ ਸਭ ਦੇਖਦੇ ਹਨ ਅਤੇ ਮੈਨੂੰ ਆ ਕੇ ਦੱਸਦੇ ਹਨ।ਜੋ ਆਦਮੀ ਖਾਣਾ ਖਾ ਕੇ ਜਾਂਦਾ ਹੈ ਉਹ ਆਦਮੀ ਸਾਰਾ ਦਿਨ ਮੇਰੇ ਢਾਬੇ ਦੇ ਸਾਹਮਣੇ ਰੋਜ਼ ਆ ਕੇ ਬੈਠ ਜਾਂਦਾ ਹੈ,ਜਦੋਂ ਭੀੜ ਹੁੰਦੀ ਹੈ ਤਾਂ ਉਹ ਭੀੜ ਦਾ ਸਹਾਰਾ ਲੈ ਅੰਦਰ ਆਉਦਾ ਹੈ ਤਾਂ ਖਾਣਾ ਖਾ ਕੇ ਭੀੜ ਦਾ ਸਹਾਰਾ ਲੈ ਬਾਹਰ ਨਿਕਲ ਜਾਂਦਾ ਹੈ ਤਾਂ ਅਸੀ ਉਸ ਨੂੰ ਹਰ ਰੋਜ਼ ਨਜ਼ਰਅੰਦਾਜ਼ ਕਰਦੇ ਹਾ,ਅਸੀ ਉਸ ਨੂੰ ਕਦੇ ਨਹੀ ਰੋਕਿਆ,ਨਾ ਹੀ ਅਸੀ ਉਸ ਨੂੰ ਕਦੇ ਫੜਿਆ ਅਤੇ ਨਾ ਹੀ ਅਸੀ ਕਦੇ ਉਸ ਦਾ ਅਪਮਾਨ ਕੀਤਾ ਹੈ,ਕਿਉਕਿ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੀ ਦੁਕਾਨ ਦੇ ਵਿੱਚ ਜੋ ਖਾਣਾ ਖਾਣ ਵਾਲਿਆਂ ਦੀ ਭੀੜ ਹੈ ਇਹ ਸਭ ਉਸ ਦੀ ਮਿਹਰਬਾਨੀ ਸਦਕਾ,ਉਸ ਦੀ ਪ੍ਰਾਥਨਾ ਕਰਕੇ ਹੀ ਹੈ।
ਉਹ ਬਾਹਰ ਬੈਠਾ ਸਾਰਾ ਦਿਨ ਇਹੀ ਅਰਦਾਸ ਕਰਦਾ ਰਹਿੰਦਾ ਹੈ ਕਿ ਢਾਬੇ ਦੇ ਅੰਦਰ ਭੀੜ ਹੋਵੇ ਤਾਂ ਮੈਂ ਅੰਦਰ ਖਾਣਾ ਖਾਣ ਲਈ ਜਾ ਸਕਾਂ,ਅਤੇ ਜਲਦੀ ਬਾਹਰ ਵੀ ਆ ਸਕਾਂ,ਇਹ ਸਿਰਫ਼ ਉਸ ਦੀ ਕਿਸਮਤ ਹੀ ਹੈ ਕਿ ਜਦੋਂ ਵੀ ਉਹ ਖਾਣਾ ਖਾਣ ਲਈ ਅੰਦਰ ਆਉਦਾ ਹੈ ਤਾਂ ਢਾਬੇ ਦੇ ਅੰਦਰ ਅੰਤਾਂ ਦੀ ਭੀੜ ਹੁੰਦੀ ਹੈ,ਤਾਂ ਇਹ ਭੀੜ ਸ਼ਾਇਦ ਉਸ ਦੀ “ਪ੍ਰਾਰਥਨਾ” ਕਰਕੇ ਹੀ ਹੁੰਦੀ ਹੈ,ਸ਼ਾਇਦ ਇਸ ਲਈ ਹੀ ਕਹਾਵਤ ਬਣੀ ਹੈ ਕਿ :-
‘ਨਾ ਕਰ ਘੁਮੰਡ ਇਹਨਾ ਕਿ ਅਸੀ ਕਿਸੇ ਨੂੰ ਖੁਆ ਰਹੇ ਹਾਂ,
ਕੀ ਪਤਾ ਕਿ ਅਸੀਂ ਕਿਸੇ ਦੀ ਕਿਸਮਤ ਦਾ ਖਾ ਰਹੇ ਹਾਂ’
ਅਮਰਜੀਤ ਚੰਦਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly