(ਸਮਾਜ ਵੀਕਲੀ)
ਕੀ ਮੇਰੀ ਅਰਦਾਸ ਜੋ ਧੁਰ ਨੀ ਪਹੁੰਚੀ।
ਇਕ ਵੀ ਚਿਣਗ,ਖੁਦ ਘਰ ਨੀ ਪਹੁੰਚੀ।
‘ਹਊਮੈ’ ਨੂੰ ਮਾਰੋ’ ਉਹ ਕਹਿੰਦੇ ਰਹਿੰਦੇ,
ਅਰਥਾਂ ਦੀ ਕ੍ਰਿਪਾ,ਮਨ ਤਕ ਨੀ ਪਹੁੰਚੀ।
ਲੋਕਾਂ ਜਾਨ ਵਾਰੀ ਦੇਸ਼ ਆਜ਼ਾਦ ਲਈ,
ਖੁਸ਼ਹਾਲੀ ਮੁੜ ਕੇ ਘਰ ਤਕ ਨੀ ਪਹੁੰਚੀ।
ਅਜ਼ਾਦੀ ਪਿਛੋਂ, ਉਨ੍ਹਾਂ ਕੁਰਸੀ ਨਾ ਛੱਡੀ,
ਤੇ ਸਾਡੀ ਮੁਸਕਾਨ ਬਾਹਰ ਨੀ ਪਹੁੰਚੀ।
ਲੁੱਟ ਲੁੱਟ ਕੇ ਲੋਕਾਂ ਨੂੰ, ਲੋਟੂ ਨਾ ਥੱਕੇ,
ਲਾਲਸਾ ਸਬਰ ਤਕ ਫਿਰ ਨੀ ਪਹੁੰਚੀ।
ਹਰ ਚੀਜ਼ ਵਿਚ ਹੀ ਮਿਲਾਵਟ ਹੈ ਯਾਰੋ,
ਤਾਂ ਹੀ ਉਮਰ,ਆਖ਼ਰ ਤਕ ਨੀ ਪਹੁੰਚੀ।
ਕੀ ਤੇਰੀ ਰਹਿਮਤ,ਕੀ ਮੇਰੀ ਹਸਰਤ,
ਮੁਹੱਬਤ ਵੀ ਜਿਗਰ ਤੱਕ ਨੀ ਪਹੁੰਚੀ।
ਗਰੀਬ ਕਵੀ ਦੀ ਐਸੀ ਹਾਲਤ ਹੈ ਲੋਕੋ,
ਮਾਣ ਭੇਂਟ ਵੀ ਕਦਰ ਤਕ ਨੀ ਪਹੁੰਚੀ।
(ਪ੍ਰਸ਼ੋਤਮ ਪੱਤੋ, ਮੋਗਾ)