ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)-ਗੁੱਡ ਫਰਾਈਡੇ ਨਾਲ ਸੰਬੰਧਿਤ ਫਾਦਰ ਬੈਟਸਨ ਦੁਆਰਾ ਉਮਰਵਾਲ ਬਿੱਲਾ ਵਿਖੇ ਪ੍ਰਾਰਥਨਾ ਸਭਾ ਦੀ ਅਗਵਾਈ ਕੀਤੀ ਗਈ ਜੋ ਕਿ ਦਰਦ ਵਿੱਚ ਸਮਾਪਤ ਹੋਈ। ਇਹ ਇਸਾਈ ਲੋਕਾਂ ਲਈ ਬਹੁਤ ਹੀ ਦੁੱਖ ਭੋਗ ਦੀ ਯਾਤਰਾ ਸੀ। ਇਸ ਸਮੇਂ ਤੇ ਫਾਦਰ ਬੈਟਸਨ ਦੁਆਰਾ ਸਲੀਬ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਉਮਰਵਾਲ ਬਿੱਲਾ ਤੋਂ ਚਰਚ ਲਿਆਂਦਾ ਗਿਆ। ਪ੍ਰਭੂ ਯਿਸੂ ਮਸੀਹ ਦਾ ਸਲੀਬ ਉੱਪਰ ਦਰਦ ਸਾਰਿਆਂ ਦੁਆਰਾ ਮਹਿਸੂਸ ਕੀਤਾ ਗਿਆ। ਇਸ ਮੌਕੇ ਤੇ ਫਾਦਰ ਬੈਟਸਨ ਨੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਨੂੰ ਅਤੇ ਸਾਰੀ ਦੁਨੀਆਂ ਨੂੰ ਪਾਪ ਤੋਂ ਬਚਾਉਣ ਲਈ ਆਪਣਾ ਬਲੀਦਾਨ ਦੇ ਦਿੱਤਾ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਰਮਾਤਮਾ ਸਭ ਨੂੰ ਪਿਆਰ ਕਰਦੇ ਹਨ ਸੋ ਹਰ ਇਕ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨਾ ਚਾਹੀਦਾ ਹੈ। ਅਤੇ ਆਪਣੇ ਆਪ ਨੂੰ ਬਦਲਣ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਯਿਸੂ ਮਸੀਹ ਦੇ ਦੁੱਖ, ਤਕਲੀਫ਼ ਅਤੇ ਮੌਤ ਨੂੰ ਮਹਿਸੂਸ ਕਰਦੇ ਹੋਏ ਲੋਕਾਂ ਦੀ ਆਪਣੇ ਘਰਾਂ ਨੂੰ ਵਾਪਸੀ ਹੋਈ ਅਤੇ ਇਹ ਦੁੱਖ ਭਰੀ ਯਾਤਰਾ ਹਰ ਇਕ ਇਨਸਾਨ ਲਈ ਬਹੁਤ ਹੀ ਮਹਾਨ ਪੂਰਵਕ ਸਿੱਧ ਹੋਈ। ਕੈਥੋਲਿਕ ਚਰਚ ਦੇ ਹਰ ਇੱਕ ਇਨਸਾਨ ਲਈ ਇਹ ਬਹੁਤ ਮਹਾਨ ਅਨੁਭਵ ਸੀ। ਇਸ ਮੌਕੇ ਤੇ ਫਾਦਰ ਬੈਟਸਨ ਦੇ ਨਾਲ ਸਾਰੇ ਸਿਸਟਰਜ਼ ਸਾਹਿਬਾਨ , ਬਾਬੂ ਮੈਥਿਊ ਬਿੱਟੂ ਜੀ, ਪੈਰਿਸ਼ ਸਲਾਹਕਾਰ ਦੇ ਪ੍ਧਾਨ ਡਾ. ਜਸਪਾਲ ਅਤੇ ਪੈਰਿਸ਼ ਸਲਾਹਕਾਰ ਦੇ ਹੋਰ ਮੈਂਬਰਜ਼ ਵੀ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly