ਹਰੀ ਖਾਦ ਬੀਜਣ ਨਾਲ 25 ਕਿਲੋ ਤਕ ਹੁੰਦੀ ਹੈ ਯੂਰੀਏ ਦੀ ਬਚਤ-ਮੁੱਖ ਖੇਤੀਬਾੜੀ ਅਫਸਰ

ਕਪੂਰਥਲਾ (ਸਮਾਜ ਵੀਕਲੀ)  (ਕੌੜਾ )- ਕਣਕ,ਸਰੋੰ ਅਤੇ ਹਾੜੀ ਦੀਆਂ ਹੋਰ ਫਸਲਾਂ ਦੇ ਝਾੜ ਦਾ ਅਨੁਮਾਨ ਲਾਉਣ ਹਿੱਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲ ਕਟਾਈ ਤਜਰਬੇ ਕਰਵਾਏ ਜਾ ਰਹੇ ਹਨ। ਡਾ. ਸੁਰਿੰਦਰ ਕੁਮਾਰ, ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਫਸਲ ਕਟਾਈ ਤਜਰਬਿਆਂ ਲਈ ਖੇਤਾਂ ਦੀ ਚੋਣ ਵਿਭਾਗ ਦੇ ਕਰਮਚਾਰੀਆ ਵੱਲੋਂ ਇਲਾਕੇ ਦੇ ਪਟਵਾਰੀ ਸਾਹਿਬਾਨ ਦੀ ਸਹਾਇਤਾ ਨਾਲ ਮਹੀਨਾ ਫਰਵਰੀ/ਮਾਰਚ ’ਚ ਹੀ ਕਰ ਲਈ ਗਈ ਸੀ।ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਂਡਮ ਨੰਬਰ ਟੇਬਲਾਂ ਅਨੁਸਾਰ ਜ਼ਿਲ੍ਹੇ ਭਰ ’ਚੋਂ ਚੁਣੇ ਗਏ ਕਣਕ,ਸਰੋੰ ਅਤੇ ਕਮਾਦ ਦੇ ਪਲਾਟਾਂ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਫਸਲ ਕਟਾਈ ਤਜਰਬੇ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਚੁਣੇ ਗਏ ਪਲਾਟ ਅਧੀਨ ਵਿਭਾਗੀ ਕਰਮਚਾਰੀਆਂ ਦੀ ਹਾਜ਼ਰੀ ’ਚ ਰੈਂਡਮ ਨੰਬਰ ਟੇਬਲ ਦੀ ਸਹਾਇਤਾ ਨਾਲ 1 ਮਰਲਾ ਥਾਂ ਮੌਕੇ ’ਤੇ ਕਟਾਈ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਤਜਰਬੇ ਕਰਨ ਨਾਲ ਸੂਬੇ ’ਚ ਕਣਕ ਅਤੇ ਹੋਰ ਫਸਲਾਂ ਦੀ ਪੈਦਾਵਾਰ ਦੇ ਅਨੁਮਾਨ ਲਗਾਉਣ ਦੇ ਨਾਲ-ਨਾਲ ਭਵਿੱਖ ਦੀ ਯੋਜਨਾ ਬਣਾਉਣ ’ਚ ਸਹੂਲਤ ਹੁੰਦੀ ਹੈ।ਪਿੰਡ ਉਗਰੂਪੁਰ ਵਿਖੇ ਐਨ ਐਸ ਓ ਅਧੀਨ ਫ਼ਸਲ ਕਟਾਈ ਤਜਰਬਾ ਕਰਦਿਆਂ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਅਤੇ ਐਨ ਐਸ ਓ ਦੇ ਅਧਿਕਾਰੀ ਅਸ਼ੋਕ ਕੁਮਾਰ ਹਾਜ਼ਰ ਸਨ ਉਨ੍ਹਾਂ ਦੀ ਹਾਜ਼ਰੀ ਵਿਚ ਕਾਨੂੰਨ ਦਾ ਫਸਲ ਕਟਾਈ ਤਜਰਬਾ ਕੀਤਾ ਗਿਆ । ਇਸ ਮੌਕੇ ਕਿਸਾਨ ਦੀਦਾਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਣਕ ਦੀ ਐੱਚ. ਡੀ. 2967 ਕਿਸਮ ਦੀ ਕਾਸ਼ਤ ਝੋਨੇ ਦੀ ਪਰਾਲੀ ਜ਼ਮੀਨ ’ਚ ਵਾਹੁਣ ਉਪਰੰਤ ਜੀਰੋ ਡਰਿੱਲ ਰਾਹੀਂ ਬੀਜਾਈ ਕੀਤੀ ਗਈ ਸੀ।

ਡਾ. ਸੁਰਿੰਦਰ ਕੁਮਾਰ ਨੇ ਜਿਥੇ ਕਿਸਾਨਾਂ ਨੂੰ ਫਸਲ ਕਟਾਈ ਤਜਰਬਿਆਂ ’ਚ ਖੇਤੀਬਾੜੀ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ, ਉਥੇ ਹੀ ਬੇਨਤੀ ਕੀਤੀ ਹੈ ਕਿ ਕਿਸਾਨ ਵੀਰ ਵਾਢੀ ਤੋਂ ਬਾਅਦ ਕਣਕ ਦੇ ਨਾੜ ਤੋਂ ਤੂੜੀ ਬਣਾਉਣ ਉਪਰੰਤ ਬਾਕੀ ਬਚੇ ਨਾੜ ਨੂੰ ਅੱਗ ਨਾ ਲਾਉਣ ਬਲਕਿ ਖੇਤੀਬਾੜੀ ਵਿਭਾਗ ਪਾਸੋਂ ਸਬਸਿਡੀ ’ਤੇ ਢਾਂਚੇ ਦਾ ਬੀਜ ਪ੍ਰਾਪਤ ਕਰਦਿਆਂ ਢਾਂਚੇ ਦੀ ਬੀਜਾਈ ਕਰਨ ਅਤੇ ਬੀਜਾਈ ਤੋਂ 6-8 ਹਫਤਿਆਂ ਬਾਅਦ ਹਰੀ ਖਾਦ ਵਜੋਂ ਢਾਂਚੇ ਦੀ ਫਸਲ ਨੂੰ ਜ਼ਮੀਨ ’ਚ ਵਾਹੁਣ ਉਪਰੰਤ ਝੋਨੇ ਦੀ ਲਵਾਈ ਕਰਨ। ਇਸ ਤਰ੍ਹਾਂ ਕਰਨ ਨਾਲ ਆਮ ਹਾਲਤਾਂ ਲਈ ਝੋਨੇ ਲਈ ਖਾਦ ਵਾਸਤੇ ਕੀਤੀ ਸਿਫਾਰਿਸ਼ ਅਧੀਨ ਜਿਥੇ ਸਾਡੀ 25 ਕਿੱਲੋ ਨਾਈਟ੍ਰੋਜਨ ਤੱਤ ਵਾਲੀ ਖਾਦ ਦੀ ਪ੍ਰਤੀ ਏਕੜ ਬੱਚਤ ਹੋ ਸਕਦੀ ਹੈ, ਉਥੇ ਹੀ ਜ਼ਮੀਨ ਦੀ ਬਣਤਰ ਅਤੇ ਪਾਣੀ ਸੰਭਾਲਣ ਦੀ ਸ਼ਕਤੀ ’ਚ ਵੀ ਸੁਧਾਰ ਹੁੰਦਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਂਟ ਜੋਹਨ ਪੋਹਲ 2 ਕੈਥੋਲਿਕ ਚਰਚ ਮਹਿਤਪੁਰ ਵਿੱਚ ਗੁੱਡ ਫਰਾਈਡੇ ਤੇ ਪ੍ਰਾਰਥਨਾ ਕੀਤੀ।
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ? ਭਾਗ ੧੭.