ਪ੍ਰਵੇਜ ਨਗਰ ਗੁਰੂਦਆਰਾ ਵਿਖ਼ੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 40 ਦਿਨ ਸੁਖਮਨੀ ਸਾਹਿਬ ਜੀ ਦੇ ਹੋਏ ਪਾਠ ਦੇ ਭੋਗ ਪਾਏ , ਭੋਗ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ

ਕਪੂਰਥਲਾ(ਸਮਾਜ ਵੀਕਲੀ) (ਕੌੜਾ )- ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪ੍ਰਵੇਜ ਨਗਰ ਦੇ ਗੁਰੂਦਆਰਾ ਕਲਗੀਧਰ ਸਿੰਘ ਸਭਾ ਵਿਖ਼ੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਪ੍ਰਵੇਜ ਨਗਰ ਦੀਆਂ ਬੀਬੀਆਂ ਵੱਲੋ 40 ਦਿਨ ਸੁਖਮਨੀ ਸਾਹਿਬ ਜੀ ਦੇ ਪਾਠ ਚੱਲਦੇ ਰਹੇ ਅਤੇ 8 ਤਾਰੀਖ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਏ ਅਤੇ ਅੱਜ  ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ  ਭੋਗ ਪੈਣ ਤੋਂ ਉਪਰੰਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਰਵੇਜ਼ ਨਗਰ ਦੇ ਹੈਡ ਗ੍ਰੰਥੀ ਭਾਈ ਹਰਜੀਤ ਸਿੰਘ ਜੀ ਨੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਿੱਤੀਆਂ ਸ਼ਹਾਦਤਾਂ ਤੇ  ਕਥਾ  ਵਿਚਾਰ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚਲਣ ਲਈ ਸੰਗਤਾਂ ਨੂੰ ਅਪੀਲ ਕੀਤੀ
ਇਸ ਮੌਕੇ ਤੇ ਭਾਈ ਗੁਰਪਿੰਦਰ ਸਿੰਘ ਜੀ ਨੇ ਕਿਹਾ ਕਿ ਪਿੰਡ ਦੇ ਗੁਰੂਦਆਰਾ ਸਾਹਿਬ ਵਿਖ਼ੇ ਛੋਟੇ ਬੱਚੇ ਗੁਰਬਾਣੀ ਸੰਖਿਆ ਕਰਦੇ ਉਹਨਾਂ ਬੱਚਿਆਂ ਦਾ ਵੀ ਸਰੋਪਾ ਦੇ ਕੇ ਮਾਣ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਤੇ ਪਿੰਡ ਦੀ ਧੀ ਗੁਰਲੀਨ ਕੌਰ ਜੋ ਕਿ ਪਿੰਡ ਵਿਚ ਪਹਿਲੀ ਕੁੜੀ ਜੋ 10+2 ਤੱਕ ਟੋਪਰ ਰਹਿ ਕੇ ਅੱਜ ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਅੰਮ੍ਰਿਤਸਰ ਸਾਹਿਬ ਵਿਖੇ ਬੀ ਡੀ ਐਸ ਦਾ ਕੋਰਸ ਕਰ ਰਹੀ ਹੈਂ ਅਤੇ ਗੁਰਲੀਨ ਕੌਰ ਨੂੰ ਵੀ ਸਿਰੋਪਾ ਪਾ ਕੇ ਮਾਣ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਭਾਈ  ਗੁਰਪਿੰਦਰ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਬੱਚਿਆਂ ਨੂੰ ਉੱਚੀ ਵਿਦਿਆ ਹਾਸਲ ਕਰ ਕੇ ਆਪਣੇ ਦੇਸ਼ ਵਿਚ ਨੌਕਰੀਆਂ ਕਰਨ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ।
ਇਸ ਮੌਕੇ ਬਲਕਾਰ ਸਿੰਘ ਪ੍ਰਧਾਨ, ਗੁਰਦੇਵ ਸਿੰਘ ਸੈਕਟਰੀ, ਸਾਧੂ ਸਿੰਘ ਸੈਕਟਰੀ, ਰਾਜਵਿੰਦਰ ਸਿੰਘ ਲੰਬੜਦਾਰ, ਸੂਬੇਦਾਰ ਸੁਖਵਿੰਦਰ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ ,ਜਸਵੀਰ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਅਨਮੋਲ ਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਬੂਟਾ ਸਿੰਘ, ਅਰਵਿੰਦਰ ਸਿੰਘ ,ਜਸਬੀਰ ਸਿੰਘ, ਸੋਹਣ ਸਿੰਘ ,ਗਿਆਨ ਸਿੰਘ,  ਜਗੀਰ ਸਿੰਘ ਲੰਬੜਦਾਰ, ਬਲਵੀਰ ਸਿੰਘ ,ਕੁਲਬੀਰ ਸਿੰਘ ,ਅਮਰਜੀਤ ਸਿੰਘ ,ਗੁਰਪਾਲ ਸਿੰਘ, ਇੰਦਰਜੀਤ ਸਿੰਘ, ਬਲਬੀਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਸਮੂਹ ਨਗਰ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
Next articleਪੰਜਾਬ ਦੀ ਸਿਆਸਤ ਦੀ ਮੌਜੂਦਾ ਸਮੇਂ ਦੀ ਅਸਲ ਤਸਵੀਰ