HOME ਐਡਵੋਕੇਟ ਘੁੰਮਣ ਦੀ ਸੂਝਬੂਝ ਨਾਲ ਟਲਿਆ, ਦੋ ਸਮੂਦਾਏ ਦੇ ਲੋਕਾਂ ਵਿਚਕਾਰ ਹੋਣ...

ਐਡਵੋਕੇਟ ਘੁੰਮਣ ਦੀ ਸੂਝਬੂਝ ਨਾਲ ਟਲਿਆ, ਦੋ ਸਮੂਦਾਏ ਦੇ ਲੋਕਾਂ ਵਿਚਕਾਰ ਹੋਣ ਵਾਲਾ ਟਕਰਾਅ   

4
ਫੋਟੋ: ਪੁੱਟੇ ਗਏ ਟੋਏ ਨੂੰ ਖੁੱਦ ਪੂਰਦੇ ਹੋਏ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਉਮੀਦਵਾਰ ਸ੍ਰੋਮਣੀ ਅਕਾਲੀ ਦਲ

  *ਲੋਕ ਮਸੀਹਾ ਬਣ ਵਿਚਰ ਰਹੇ ਹਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ 

ਲੁਧਿਆਣਾ   (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਬੀਤੇ ਦਿਨ ਇਲਾਕਾ ਜਵਾਹਰ ਨਗਰ ਕੈਂਪ ਵਿਖੇ ਦੋ ਸਮੁਦਾਇ ਅਤੇ ਇਲਾਕਾ ਨਿਵਾਸੀਆਂ ਵਿਚਾਰ ਹੋਣ ਵਾਲਾ ਟਕਰਾਅ ਇਸ ਲਈ ਬਚ ਗਿਆ ਕਿਉਂ ਕਿ ਮੌਕੇ ਤੇ ਪਹੁੰਚ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ  ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਪੱਛਮੀ ਉੱਪ ਚੋਣ ਨੇ ਲੋਕਾਂ ਦੀ ਸਮੱਸਿਆ ਸੁਨਣ ਤੋਂ ਬਾਅਦ 10 ਫੁੱਟ ਦੇ ਕਰੀਬ ਪੁੱਟੇ ਗਏ ਗਹਿਰਾ ਖੱਡੇ ਨੂੰ ਦੁਬਾਰਾ ਤੋਂ ਭਰਿਆ ਗਿਆ। ਮਾਮਲਾ ਇਹ ਸੀ ਕਿ ਬੀਤੇ ਦਿਨ ਜਵਾਹਰ ਨਗਰ ਕੈਂਪ ਵਿਖੇ ਬਿਨਾਂ ਕਿਸੇ ਟੈਂਡਰ ਤੋਂ ਗੈਰ ਕਾਨੂੰਨੀ ਢੰਗ ਨਾਲ ਗੇਟ ਲਗਾਏ ਜਾ ਰਹੇ ਸਨ ਜਿਸ ਦਾ ਵਿਰੋਧ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਜਾ ਰਿਹਾ ਸੀ। ਇਲਾਕੇ ਦੇ ਹੀ ਬਲਵਿੰਦਰ ਡੁਲਗੱਚ ਵੱਲੋਂ ਜਦੋਂ ਇਹ ਮਾਮਲਾ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਧਿਆਨ ਵਿੱਚ ਲਿਆਂਦਾ ਤਾਂ ਮੌਕੇ ਤੇ ਪਹੁੰਚ ਕੇ ਐਡਵੋਕੇਟ ਘੁੰਮਣ ਨੇ ਇਲਾਕਾ ਨਿਵਾਸੀਆਂ ਦੀ ਗੱਲ ਸੁਨਣ ਤੋਂ ਬਾਅਦ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੋਲ ਕੋਈ ਸਹੀ ਜਵਾਬ ਨਹੀਂ ਸੀ। ਘੁੰਮਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੇਟ ਹਲਕੇ ਦੀ ਉੱਪ ਚੋਣ ਨੂੰ ਲੈ ਕੇ ਕਿਸੇ ਇੱਕ ਸਮੂਦਾਏ ਦੇ ਲੋਕਾਂ ਨੂੰ ਖੁਸ਼ ਕਰਨ ਲਈ ਲਗਾਇਆ ਜਾ ਰਿਹਾ ਸੀ ਜਦ ਕਿ ਦੂਜੇ ਪਾਸੇ ਇਲਾਕੇ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਉਹਨਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲਾਂ ਹੀ ਲਾਅ ਐਂਡ ਆਰਡਰ ਦੀ ਸਥਿਤੀ ਨਾ ਬਰਾਬਰ ਹੈ।  ਦੂਜੇ ਪਾਸੇ ਮੌਜੂਦਾ ਸਰਕਾਰ ਦੇ ਹਲਕਾ ਪੱਛਮੀ ਤੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਨੇ ਹਲਕਾ ਪੱਛਮੀ ਦੀ ਚੋਣ ਨੂੰ ਜਿੱਤਣ ਲਈ ਕਾਨੂੰਨ ਨੂੰ ਛਿੱਕੇ ਟੰਗਿਆ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਸੂਝਬੂਝ ਨਾਲ ਨਾ ਸੁਲਝਾਇਆ ਜਾਂਦਾ ਤਾਂ ਇੱਥੇ ਦੋ ਸਮੂਦਾਏ ਦੇ ਲੋਕਾਂ ਵਿਚਕਾਰ ਖੂਨੀ ਟਕਰਾਅ ਹੋਣਾ ਸੁਭਾਵਿਕ ਸੀ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਲਈ ਇੱਕ ਵੀਜ਼ਨ ਤੇ ਕੰਮ ਕਰਨ ਦੀ ਲੋੜ ਹੁੰਦੀ ਹੈ ਨਾ ਕਿ ਲੋਕਾਂ ਵਿਚਕਾਰ ਟਕਰਾਓ ਕਰਵਾ ਕੇ ਜਿੱਤੀ ਜਾ ਸਕਦੀ ਹੈ। ਇਸ ਮੌਕੇ ਬਲਵਿੰਦਰ ਡੁਲਗੱਚ ਨੇ ਕਿਹਾ ਕਿ  ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਉੱਪ ਚੋਣ ਹਲਕਾ ਪੱਛਮੀ ਲੋਕਾਂ ਦੇ ਮਸੀਹਾ ਬਣ ਲੋਕਾਂ ਵਿੱਚ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਐਡਵੋਕੇਟ ਘੁੰਮਣ ਦੀ ਸੂਝਬੂਝ ਨਾਲ ਜਵਾਹਰ ਨਗਰ ਕੈਂਪ ਵਿਖੇ ਦੋ ਸਮੂਦਾਏ ਦੇ ਲੋਕਾਂ ਵਿਚਕਾਰ ਹੋਣ ਵਾਲਾ ਟਕਰਾਅ ਟੱਲ ਗਿਆ ਜਿਸ ਲਈ ਅਸੀ ਘੁੰਮਣ ਸਹਿਬ ਦਾ ਧੰਨਵਾਦ ਕਰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਫਿਲੀਪਾਈਨ ਵਿੱਚ ਭਾਰਤੀ ਰਾਜਦੂਤ ਨਾਲ ਸੰਤ ਸੀਚੇਵਾਲ ਨੇ ਕੀਤੀ ਮੁਲਾਕਾਤ 
Next articleਆਪ੍ਰੇਸ਼ਨ ਸਿੰਦੂਰ: ਭਾਰਤ ਨੇ ਪਾਕਿਸਤਾਨ ‘ਤੇ 24 ਮਿਜ਼ਾਈਲਾਂ ਦਾਗੀਆਂ, 100 ਤੋਂ ਵੱਧ ਅੱਤਵਾਦੀ ਮਾਰੇ ਗਏ; ਜੈਸ਼-ਲਸ਼ਕਰ ਦਾ ਹੈੱਡਕੁਆਰਟਰ ਤਬਾਹ