ਕਾਲਾ ਸੰਘਿਆਂ, ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪ੍ਰਵਾਨਾ ਸੱਭਆਚਾਰਕ ਮੰਚ ਅਠੌਲਾ ਵੱਲੋਂ ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦਗਾਰ ਵਿੱਚ ਕਰਵਾਇਆ ਜਾਂਦਾ ਸਲਾਨਾ ਸੱਭਿਆਚਾਰਕ ਮੇਲਾ ਮਿਤੀ 20 ਨਵੰਬਰ ਦਿਨ ਐਤਵਾਰ ਨੂੰ ਪਿੰਡ ਅਠੌਲਾ ਵਿਖੇ ਰਾਜ ਗਾਈਕ ਪੱਦਮ ਸ਼੍ਰੀ ਹੰਸ ਰਾਜ ਹੰਸ ਜੀ ਦੀ ਸ੍ਰਪਰਸਤੀ ਹੇਠ ਅਤੇ ਫਤਿਹ ਸਿੰਘ ਸੋਹਲ ਯੂ.ਕੇ. ਦੀ ਪ੍ਰਧਾਨਗੀ ਹੇਠ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਠੌਲਾ ਪ੍ਰਬੰਧਕ ਕਮੇਟੀ ਤੇ ਐਨ. ਆਰ. ਆਈ. ਵੀਰਾਂ ਵੱਲੋਂ ਬਹੁਤ ਉਤਸ਼ਾਹਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਜਿੱਥੇ ਪੰਜਾਬੀ ਦੇ ਚੋਟੀ ਦੇ ਕਲਾਕਾਰ ਸ਼ਿਰਕਤ ਕਰਨਗੇ ਉੱਥੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸ਼ਖਸ਼ੀਅਤਾ ਦਾ ਸਨਮਾਨ ਕੀਤਾ ਜਾਵੇਗਾ।
ਪ੍ਧਾਨ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਬੇਵਕਤੀ ਵਿਛੋੜਾ ਦੇ ਗਏ ਪ੍ਰਸਿੱਧ ਸ਼ਾਇਰ ਅਲਮਸਤ ਦੇਸਰਪੁਰੀ ਅਤੇ ਪ੍ਰਸਿੱਧ ਗਾਇਕ ਬਲਵਿੰਦਰ ਸਫਰੀ ਯੂ. ਕੇ. ਨੂੰ ਸਮਰਪਿਤ ਹੋਵੇਗਾ। ਮੇਲਾ ਕਮੇਟੀ ਦੇ ਆਗੂ ਮਨਜੀਤ ਸਿੰਘ ਸੋਹਲ ਸਰਪ੍ਰਸਤ, ਅਜਮੇਰ ਸਹੋਤਾ ਕਾਰਜਕਾਰੀ ਪ੍ਰਧਾਨ, ਪ੍ਸਿੱਧ ਗਾਇਕ ਬੂਟਾ ਮੁਹੰਮਦ, ਨਰਿੰਦਰ ਬੰਗਾ ਦੋਨੋ ਮੁੱਖ ਸਲਾਹਕਾਰ, ਸਾਈ ਮਧੂ ਸ਼ਾਹ ਸਲਾਹਕਾਰ, ਬਲਵੀਰ ਕਾਲਾ ਅਠੌਲਾ, ਮੰਗਲ ਅਠੋਲਾ, ਮੀਡੀਆ ਇੰਚਾਰਜ਼ ਬਲਜੀਤ ਸਿੰਘ ਸੰਘਾ, ਅਮਰਜੀਤ ਨਿੱਜਰ, ਸੁਖਵਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਯੂ ਐਸ ਏ, ਗੁਰਦਿਆਲ ਸਹੋਤਾ, ਸੁਖਦੇਵ ਸਿੰਘ, ਸਤਨਾਮ ਸਾਈਂ, ਪੰਮਾ ਦੇਸਰਪੁਰ, ਸੁਖਵਿੰਦਰ ਸਿੰਘ ਏ. ਐਸ. ਆਈ., ਕੁੰਦਨ ਸਿੰਘ ਬਗੋਤਾ, ਤਰਸੇਮ ਸਹੋਤਾ, ਕਪੂਰ ਸਹੋਤਾ, ਤੀਰਥ ਸਿੰਘ ਅਤੇ ਜਸਵੰਤ ਸਿੰਘ , ਅਜਮੇਰ ਹੰਸ , ਦਵਿੰਦਰ ਦਿਆਲ ਪੁਰੀ , ਦੀਪਕ ਹੰਸ , ਜੱਸਾ ਫਤਿਹ ਪੁਰੀਆ , ਦਿਲਪ੍ਰੀਤ, ਬੀ. ਕੇ. ਸਰਪੰਚ ਪਾੜਾ ਪਿੰਡ ਆਦਿ ਨੇ ਮੇਲੇ ਦੀ ਤਿਆਰੀ ਸਬੰਧੀ ਯਤਨ ਆਰੰਭ ਕਰ ਦਿੱਤੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly