ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸ਼੍ਰੀ ਪ੍ਰਮੋਦ ਕੁਮਾਰ ਨੇ ਰੇਲ ਕੋਚ ਫੈਕਟਰੀ (ਆਰ ਸੀ ਐਫ), ਕਪੂਰਥਲਾ ਕੇ ਮਹਾਪ੍ਰਬੰਧਕ ਦਾ ਵਾਧੂ ਕਾਰਜਭਾਰ ਸੰਭਾਲ ਲਿਆ ਹੈ। ਉਹ ਪਟਿਆਲਾ ਲੋਕੋਮੋਟਿਵ ਵਰਕਸ , ਪਟਿਆਲਾ ਦੇ ਪ੍ਰਿੰਸਪਿਲ ਚੀਫ ਐਡਮਿਨਿਸਟ੍ਰੇਟਿਵ ਆਫਿਸਰ (ਪੀ ਸੀ ਐਸ ਓ ) ਹਨ ਅਤੇ ਨਾਲ ਹੀ ਆਰ ਸੀ ਐੱਫ ਦੇ ਮਹਾਪ੍ਰਬੰਧਕ ਦਾ ਵੀ ਕਾਰਜ ਵੇਖਣਗੇ ।
ਨਾਗਪੁਰ ਯੂਨੀਵਰਸਿਟੀ ਤੋਂ ਇਲੈਕਟ੍ਰਿਕਲ ਇੰਜਨੀਅਰਿੰਗ ਵਿੱਚ ਗ੍ਰੈਜੂਏਟ, ਸ਼੍ਰੀ ਪ੍ਰਮੋਦ ਕੁਮਾਰ 1986 ਬੈਚ ਦੇ ਭਾਰਤੀ ਰੇਲਵੇ ਇਲੈਕਟ੍ਰਿਕਲ ਇੰਜੀਨੀਅਰਜ਼ ਸੇਵਾ (ਆਈ.ਆਰ.ਐਸ.ਈ.ਈ.) ਦੇ ਅਧਿਕਾਰੀ ਹਨ ਜਿਨ੍ਹਾਂ ਨੇ 1990 ਵਿੱਚ ਭੋਪਾਲ ਵਿੱਚ ਰੇਲਵੇ ਬਿਜਲੀਕਰਨ ਪ੍ਰੋਜੈਕਟ ਵਿੱਚ ਜਿਕਰਯੋਗ ਭੂਮਿਕਾ ਨਿਭਾਈ ਸੀ । ਨਵੰਬਰ 2017 ਵਿੱਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਓਵਰ ਹੇਡ ਇਕਵਿਪਮੈਂਟ ਨੂੰ ਬਿਜਲੀ ਊਰਜਾ ਪ੍ਰਦਾਨ ਕਰਨ ਵਾਲੇ ਇੱਕ ਵਿਲੱਖਣ 5 ਕਿਲੋ ਵਾਟ ਸੂਰਜੀ ਊਰਜਾ ਪੈਨਲ ਸਿਸਟਮ ਦੇ ਨਾਲ ਸਥਾਪਤ ਕਰਨ ਵਿਚ ਵੀ ਪ੍ਰਮੁੱਖ ਭੂਮਿਕਾ ਨਿਭਾਈਂ ।
ਆਪਣੇ ਮਾਣਮੱਤੇ ਕੈਰਿਅਰ ਦੇ ਦੌਰਾਨ, ਸ਼੍ਰੀ ਕੁਮਾਰ ਨੇ ਸੀਨੀਅਰ ਡਿਵਿਜਨਲ ਇਲੈਕਟ੍ਰਿਕਲ ਇੰਜੀਨੀਅਰ/ਰੇਲਵੇ ਬਿਜਲੀਕਰਨ, ਚੀਫ ਪ੍ਰੋਜੈਕਟ ਮੈਨੇਜਰ/ਰੇਲਵੇ ਬਿਜਲੀਕਰਨ (ਅੰਬਾਲਾ) ਅਤੇ ਚੀਫ ਇਲੈਕਟ੍ਰਿਕਲ ਡਿਜ਼ਾਈਨ ਇੰਜੀਨੀਅਰ/ਆਰ ਸੀ ਐੱਫ ਸਮੇਤ ਮਹੱਤਵਪੂਰਨ ਪਦਾਂ ‘ਤੇ ਕੰਮ ਕੀਤਾ ਹੈ।
ਆਰ ਸੀ ਐਫ ਪਹੁੰਚਣ ‘ਤੇ ਸ੍ਰੀ ਪ੍ਰਮੋਦ ਕੁਮਾਰ ਦਾ ਉੱਚ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ। ਬਾਅਦ ਵਿੱਚ ਸ਼੍ਰੀ ਕੁਮਾਰ ਨੇ ਕੋਚਾਂ ਦੇ ਉਤਪਾਦਨ ਅਤੇ ਨਵੀਂ ਕਿਸਮ ਦੇ ਕੋਚਾਂ ਦੇ ਨਿਰਮਾਣ ਨਾਲ ਸਬੰਧਤ ਮੁੱਦਿਆਂ ‘ਤੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ। ਭਾਰਤੀ ਰੇਲਵੇ ਵਿੱਚ ਆਪਣੇ ਪ੍ਰਬੰਧਕੀ ਹੁਨਰ ਲਈ ਮਸ਼ਹੂਰ ਸ਼੍ਰੀ ਪ੍ਰਮੋਦ ਕੁਮਾਰ ਦੀ ਇਹ ਨਵੀਂ ਨਿਯੁਕਤੀ ਆਰ ਸੀ ਐੱਫ ਦੇ ਕੋਚ ਉਤਪਾਦਨ ਵਿਚ ਵਾਧੇ ਅਤੇ ਰੇਲ ਕੋਚਾਂ ਦੀ ਗੁਣਵੱਤਾ ਨੂੰ ਹੋਰ ਬੇਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly