ਧੂਰੀ,ਰਮੇਸ਼ਵਰ ਸਿੰਘ (ਸਮਾਜ ਵੀਕਲੀ): 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਕ ਹੋਈਆਂ ਹਿੰਸਕ ਘਟਨਾਵਾਂ ਕਾਰਨ 33 ਮੁਕੱਦਮੇਂ ਦਰਜ ਹੋ ਚੁੱਕੇ ਹਨ , ਮੈਂ ਮੈਂ ਤੂੰ ਤੂੰ ਅਤੇ ਬੋਲ ਬੁਲਾਰਿਆਂ ਦੀਆਂ ਹੋਰ ਵੀ ਕਾਫ਼ੀ ਵਾਰਦਾਤਾਂ ਹੋਈਆਂ ਹੋਣਗੀਆਂ , ਓਥੇ ਹੀ ਕੁੱਝ ਪਿੰਡਾਂ ਵਿੱਚੋਂ ਪਿਆਰ ਮੁਹੱਬਤ ਅਤੇ ਭਾਈਚਾਰਕ ਸਾਂਝ ਦੇ ਠੰਡੇ ਬੁੱਲੇ ਆਉਂਣ ਦੀ ਖ਼ਬਰਾਂ ਵੀ ਹਨ .
ਉਦਾਹਰਣ ਵਜੋਂ ਧੂਰੀ ਹਲਕੇ ਦੇ ਪਿੰਡ ਰਾਜਿੰਦਰਾ ਪੁਰੀ ( ਰੰਚਣਾਂ )ਜ਼ਿਲ੍ਹਾ ਸੰਗਰੂਰ ਵਿਖੇ ਸਾਰੀਆਂ ਪਾਰਟੀਆਂ ਦੇ ਵਰਕਰਾਂ ਵੱਲੋਂ ਇੱਕੋ ਥਾਂ ‘ਤੇ ਸਾਂਝਾ ਪੋਲਿੰਗ ਲਗਾਇਆ ਗਿਆ ਸੀ .
ਸਾਡੇ ਪੱਤਰਕਾਰ ਨਾਲ਼ ਗੱਲ ਬਾਤ ਕਰਦਿਆਂ ਯੂਥ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਜਗਮੀਤ ਸ਼ਰਮਾ ਨੇ ਦੱਸਿਆ ਕਿ ਅਸੀਂ ਇੱਕ ਦਿਨ ਪਹਿਲਾਂ ਹੀ ਪਿੰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਦੀ ਸਾਂਝੀ ਮੀਟਿੰਗ ਕਰ ਕੇ ਫੈਸਲਾ ਕਰ ਲਿਆ ਸੀ ਕਿ ਸਾਰੀਆਂ ਪਾਰਟੀਆਂ ਦੇ ਵਰਕਰ ਮਿਲ ਕੇ ਇੱਕੋ ਸਾਂਝਾ ਕੈਂਪ ਲਗਾਉਂਣਗੇ , ਜਿਸ ਵਿੱਚ ਕਿਸੇ ਵੀ ਪਾਰਟੀ ਦਾ ਝੰਡਾ ਜਾਂ ਪੋਸਟਰ ਨਹੀਂ ਲਗਾਇਆ ਜਾਵੇਗਾ ਅਤੇ ਚਾਹ ਪਾਣੀ ਦਾ ਇੰਤਜ਼ਾਮ ਵੀ ਇੱਕੋ ਥਾਂ ‘ਤੇ ਕੀਤਾ ਜਾਵੇਗਾ ਤਾਂ ਕਿ ਆਪਸੀ ਸਾਂਝ ਬਰਕਰਾਰ ਰੱਖੀ ਜਾ ਸਕੇ . ਨਫ਼ਰਤ ਭਰੀ ਹਨੇਰੀ ਵਿੱਚ ਪੇ੍ਮ ਪਿਆਰ ਵਧਾਉਂਣ ਵਾਲ਼ੀ ਇਸ ਘਟਨਾਂ ਦੀ ਪਿੰੰਡ ਦੇ ਸਾਧਾਰਨ ਲੋਕਾਂ ਤੋਂ ਇਲਾਵਾ ਇਲਾਕੇ ਭਰ ਵਿੱਚ ਵੀ ਸ਼ਲਾਘਾ ਕੀਤੀ ਜਾ ਰਹੀ ਹੈ .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly