ਭਾਰਤ ਵਿਕਾਸ ਪ੍ਰੀਸ਼ਦ ਨੇ ਗੁਰੂ ਚੇਲੇ ਦੀ ਮਹੱਤਤਾ ਤੇ ਕਰਵਾਇਆ ਪ੍ਰੋਗਰਾਮ

* ਅੱਠ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ: ਪਰਮਜੀਤ ਰੰਮੀ 
ਡੇਰਾਬੱਸੀ, (ਸੰਜੀਵ  ਸਿੰਘ ਸੈਣੀ)-ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਗਲੋਬਲ ਵਿਸਡਮ ਇੰਨਟਰਨੈਸ਼ਲ ਸਕੂਲ ਡੇਰਾਬੱਸੀ ਵਿਖੇ ਗੁਰੂਵੰਦਨ ਛਾਤਰ ਅਭਿਨੰਦਨ ਤਹਿਤ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਵਿਮਲ ਚੋਪੜਾ ਅਤੇ ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਗੁਰਦੀਪ ਚਾਹਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ l
 ਇਸ ਮੌਕੇ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਅਤੇ ਵਿਦਿਆਰਥੀ ਦਾ ਰਿਸ਼ਤਾ ਤਾਂ ਯੁਗਾਂ ਤੋਂ ਹੀ
ਇੱਕ ਪਵਿਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਦਾ ਮੂਲ ਹੀ ਸੰਸਾਰ ਵਿੱਚ ਅਨੋਖਾ ਹੈ ਅਤੇ ਇਸਦੀ ਭੂਮਿਕਾ ਕੋਈ ਨਹੀਂ ਨਿਭਾ ਸਕਦਾ। ਇੱਕ ਗੁਰੂ ਆਪਣੇ ਚੇਲੇ ਭਾਵ ਸ਼ਿਸ਼ ਨੂੰ ਕਦੇ ਵੀ ਬੁਰੀ ਰਾਹ ਵਿੱਚ ਨਹੀਂ ਪਾਉਂਦਾ। ਕਿਸੇ ਵੀ ਮੁਸ਼ਕਿਲ ਦੇ ਸਮੇਂ ਇੱਕ ਗੁਰੂ ਹੀ ਹੈ ਜੋ ਆਪਣੇ ਪਿਆਰੇ ਚੇਲੇ ਨੂੰ ਬਚਾਉਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਤੋਂ ਬਿਨਾ ਗਿਆਨ ਨਹੀਂ ਤੇ ਭਵਸਾਗਰ ਤੋਂ ਪਾਰ ਨਹੀਂ। ਸੰਸਾਰ ਵਿੱਚ ਇੱਕ ਗੁਰੂ ਹੀ ਹੈ ਜੋ ਆਪਣੇ ਸਿਸ ਨੂੰ ਹਰ ਸੰਭਵ ਤਰੀਕੇ ਨਾਲ ਜਿੰਦਗੀ ਵਿੱਚ ਹਰ ਮੁਸੀਬਤ ਨਾਲ
ਲੜਨ ਲਈ ਤਿਆਰ ਕਰਦਾ ਹੈ। ਸੋ ਇਸ ਉੱਚੇ ਕਿਰਦਾਰ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਇਹਨਾਂ ਦਾ
ਸਤਿਕਾਰ ਸਭ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆl ਜਿਸ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਤੋਂ ਅਧਿਆਪਕ ਮਮਤਾ ਸ਼ਰਮਾ ਅਤੇ ਵਿਦਿਆਰਥੀ ਹਨਸਿਕਾ,ਐਲਡਈਸਈ ਸਕੂਲ ਤੋਂ ਅਧਿਆਪਕ ਨਿਸ਼ਾ ਅਗਰਵਾਲ ਅਤੇ ਵਿਦਿਆਰਥੀ ਸੁਖਪ੍ਰੀਤ ਕੌਰ ,ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਅਧਿਆਪਕ ਲਵਇਸ਼ ਮਿਤਲ ਅਤੇ ਵਿਦਿਆਰਥੀ ਪ੍ਰਨੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਅਧਿਆਪਕ ਅੰਜੂ ਬਾਲਾ ਅਤੇ ਵਿਦਿਆਰਥੀ ਊਸ਼ਾ ਦੇਵੀ,ਐਨ ਐਨ ਮੋਹਨ ਡੀਏਵੀ ਸਕੂਲ ਤੋਂ ਅਧਿਆਪਕ ਸਮਿਤਾ ਅਹੂਜਾ ਅਤੇ ਵਿਦਿਆਰਥੀ ਸੁਮਿਤ ਕੁਮਾਰ, ਕਰਨਲ ਵੀ ਆਰ ਮੋਹਨ ਡੀਏਵੀ ਸਕੂਲ ਤੋਂ ਅਧਿਆਪਕ ਰਮਨਦੀਪ ਚੋਪੜਾ ਅਤੇ ਵਿਦਿਆਰਥੀ ਰਾਧਿਮਾ ਗੁਪਤਾ, ਗਲੋਬਲ ਵਿਸਡਮ ਇੰਨਟਰਨੈਸ਼ਲ ਸਕੂਲ ਦੇ ਅਧਿਆਪਕ ਸੁਖਪ੍ਰੀਤ ਕੌਰ ਅਤੇ ਵਿਦਿਆਰਥੀ ਕੂਜਨ ਸਰਾਵਤ, ਭਾਰਤੀ ਪਬਲਿਕ ਸਕੂਲ ਤੋਂ ਅਧਿਆਪਕ ਸੀਮਾ ਸੇਠੀ ਅਤੇ ਵਿਦਿਆਰਥੀ ਸਿਮਰਨ ਨੂੰ ਸਨਮਾਨਿਤ ਕੀਤਾ ਗਿਆl ਸੈਣੀ ਨੇ ਦੱਸਿਆ ਕਿ 4 ਅਕਤੂਬਰ ਨੂੰ ਸਰਵਿਤਕਾਰੀ ਵਿੱਦਿਆ ਮੰਦਰ ਸਕੂਲ ਵਿੱਚ ਨੈਸ਼ਨਲ ਸੌਂਗ ਗਰੁੱਪ ਕੰਪੀਟੀਸ਼ਨ ਕਰਵਾਇਆ ਜਾਵੇਗਾ l
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ਼ ਬੰਸਲ, ਸਕੱਤਰ ,
ਬਰਖਾ ਰਾਮ, ਕੈਸ਼ੀਅਰ ਨਿਤੀਨ ਜਿੰਦਲ , ਪ੍ਰੋਜੈਕਟ ਚੇਅਰਮੈਨ ਅਨੀਤਾ ਥੰਮਨ,ਕਰਨਲ ਵਿਨੋਦ ਰੈਣਾ , ਅਨਿਲ ਕੁਮਾਰ ਸ਼ਰਮਾ, ਨਰੇਸ਼ ਮਲਹੋਤਰਾ, ਦਿਨੇਸ਼ ਵੈਸਨਵ ਹਾਜਰ ਸਨ ।
ਅੰਤ ਵਿੱਚ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਸੇਖੋਂ ਨੇ ਪ੍ਰੀਸ਼ਦ ਦੇ ਮੈਂਬਰਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਿੰਸੀਪਲ ਮਿਹਰ ਸਿੰਘ ਸੰਧੂ ਨੇ ਬੱਚਿਆਂ ਨਾਲ  ਕੀਤੀਆਂ ਸ਼ਹੀਦ ਭਗਤ ਸਿੰਘ ਬਾਰੇ ਅਹਿਮ ਗੱਲਾਂ
Next articleਏਹੁ ਹਮਾਰਾ ਜੀਵਣਾ ਹੈ -400