ਪ੍ਰਗਤੀ ਕਲਾ ਕੇਂਦਰ (ਰਜ਼ਿ) ਲਾਂਦੜਾ ਵਲੋਂ 8ਵਾਂ ਕ੍ਰਾਂਤੀ ਮੇਲਾ ਮਿਤੀ 9 ਮਾਰਚ ਨੂੰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਗਤੀ ਕਲਾ ਕੇਂਦਰ (ਰਜ਼ਿ) ਲਾਂਦੜਾ ਵਲੋਂ ਵਿਹੜਿਆਂ ਦੇ ਕਲਾਕਾਰ ਰੰਗ-ਮੰਚ ਦੇ ਸ਼ਹੀਦ ਮਾਸਟਰ ਮੱਖਣ ਕ੍ਰਾਂਤੀ ਨੂੰ  ਸਮਰਪਿਤ 8ਵਾਂ ਕ੍ਰਾਂਤੀ ਮੇਲਾ ਮਿਤੀ 9 ਮਾਰਚ ਦਿਨ ਐਤਵਾਰ ਨੂੰ  ਕ੍ਰਾਂਤੀ ਕਲੋਨੀ ਪਿੰਡ ਪਾਲਨੌਂ-ਪਾਲਕਦੀਮ ਨੇੜੇ ਲਾਂਦੜਾ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਨਾਟਕ ਮੇਲੇ ਦਾ ਉਦਘਾਟਨ ਠੇਕੇਦਾਰ ਭਗਵਾਨ ਦਾਸ ਸਿੱਧੂ (ਉੱਘੇ ਸਮਾਜ ਸੇਵਕ) ਕਰਨਗੇ, ਜਦਕਿ ਸ਼ਮਾਂ ਰੌਸ਼ਨ ਕਰਨ ਦੀ ਰਸਮ ਕਵੀ ਹਾਕਮ ਸਿੰਘ ਨੂਰ ਕਰਨਗੇ | ਇਸ ਮੌਕੇ 31ਵਾਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ ਭਗਵੰਤ ਰਸੂਲਪੁਰ (ਕਹਾਣੀਕਾਰ) ਨੂੰ  ਦਿੱਤਾ ਜਾਵੇਗਾ | ਲੋਕ ਕਵੀ ਚਰਨ ਦਾਸ ਨਿਧੜਕ ਪੁਰਸਕਾਰ ਪ੍ਰਸਿੱਧ ਕਵੀ-ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ  ਦਿੱਤਾ ਜਾਵੇਗਾ | ਮਾਸਟਰ ਮੱਖਣ ਕ੍ਰਾਂਤੀ ਐਵਾਰਡ ਮਾਸਟਰ ਮੋਹਣ ਲਾਲ (ਮੈਥ ਮਾਸਟਰ) ਨੂੰ  ਦਿੱਤਾ ਜਾਵੇਗਾ | ਇਸ ਮੌਕੇ ਆਰਟਿਸਟ ਕੁਲਪ੍ਰੀਤ ਰਾਣਾ (ਕੈਨੇਡਾ) ਦੀ ਪੁਸਤਕ ‘ਕੈਨਵਸ ਦੇ ਬੋਲ’ ਸਮੇਤ ਹੋਰ ਪੁਸਤਕਾਂ ਵੀ ਰੀਲੀਜ਼ ਕੀਤੀਆਂ ਜਾਣਗੀਆਂ | ਇਸ ਮੌਕੇ ਨਾਟਕ ‘ਉੱਠਣ ਦਾ ਵੇਲਾ’, ‘ਜਿੰਦਗੀ ਜਿੰਦਾਬਾਦ’, ਓਪੇਰਾ ‘ਵਿਰਾਂਗਨਾ ਫੂਲਨ ਦੇਵੀ’ ਤੇ ਕਈ ਸਮਾਜਿਕ ਤੇ ਇਨਕਲਾਬੀ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆਂ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਜਾਬ ਵਿੱਚ ਯੁਵਾ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ‘ਆਪ’ ਸਰਕਾਰ ਦੀ ਕਾਰਵਾਈ ਸ਼ਲਾਘਾਯੋਗ-ਚੇਅਰਮੈਨ ਸੁਖਦੀਪ ਅੱਪਰਾ
Next articleਬਸਪਾ ਵਲੋਂ ਨੌਜਵਾਨ ਆਗੂ ਖੁਸ਼ੀ ਰਾਮ ਸਾਬਕਾ ਸਰਪੰਚ ਨੰਗਲ ਜਿਲਾ ਜਲੰਧਰ ਦੇ ਪ੍ਰਭਾਰੀ ਤੇ ਹਲਕਾ ਫਿਲੌਰ ਦੇ ਇੰਚਾਰਜ ਨਿਯੁਕਤ