ਪ੍ਰਦੀਪ ਬਾਂਸਲ ਟੈਕਸ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਣੇ ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇਨਕਮ ਟੈਕਸ ਬਾਰ ਐਸੋਸੀਏਸ਼ਨ ਸੰਗਰੂਰ ਦੀ ਸਾਲਾਨਾ ਚੋਣ ਅੱਜ ਹੋਟਲ ਡਾਊਨ ਟਾਊਨ ਵਿਖੇ ਹੋਈ । ਜਿਸ ਵਿੱਚ ਜ਼ਿਲੇ ਦੇ ਸਮੂਹ ਵਕੀਲਾਂ ਨੇ ਹਿੱਸਾ ਲਿਆ। ਸੰਗਰੂਰ ਦੇ ਸੀਨੀਅਰ ਵਕੀਲ ਸ੍ਰੀ ਅਸ਼ੋਕ ਬਾਂਸਲ ਨੇ ਨਵੇਂ ਪ੍ਰਧਾਨ ਲਈ ਸ਼੍ਰੀ ਪ੍ਰਦੀਪ ਬਾਂਸਲ ਦਾ ਨਾਮ ਹਾਊਸ ਵਿੱਚ ਰੱਖਿਆ ਜਿਸ ਤੇ ਵਕੀਲ ਜਤਿੰਦਰ ਸ਼ਰਮਾ ਅਤੇ ਸਮੂਹ ਵਕੀਲਾਂ ਨੇ ਤਾੜੀਆ ਮਾਰ ਕੇ ਨਾਮ ਦੀ ਤਾਈਦ ਕੀਤੀ । ਬਾਕੀ ਕਮੇਟੀ ਦੀ ਚੋਣ ਵੀ ਸਰਬ ਸੰਮਤੀ ਨਾਲ ਕੀਤੀ ਗਈ । ਜਿਸ ਵਿੱਚ ਮਨਮਨੋਹਰ ਗੁਪਤਾ ਉਪ ਪ੍ਰਧਾਨ, ਗੀਤੇਸ਼ ਜੈਨ ਸਕੱਤਰ, ਮਨੀਸ਼ ਸਿੰਗਲਾ ਖਜ਼ਾਨਚੀ ਅਤੇ ਸੰਜੀਵ ਕਾਂਸਲ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ । ਇਸ ਮੌਕੇ ਹੋਰਨਾਂ ਤੋ ਇਲਾਵਾ ਪੁਰਾਣੇ ਪ੍ਰਧਾਨ ਵਕੀਲ ਸੁਰੇਸ਼ ਜੈਨ, ਸਕੱਤਰ ਮਨੀਸ਼ ਬਾਂਸਲ ਸਮੇਤ ਸਮੂਹ ਪੁਰਾਣੀ ਐਸੋਸੀਏਸ਼ਨ ਹਾਜ਼ਰ ਸੀ । ਇਸ ਮੌਕੇ ਨਵੇਂ ਚੁਣੇ ਪ੍ਰਧਾਨ ਪ੍ਰਦੀਪ ਬਾਂਸਲ ਨੇ ਕਿਹਾ ਕਿ ਉਹ ਸਾਰੇ ਵਕੀਲਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾ ਸਾਰੇ ਵਕੀਲਾਂ ਦਾ ਆਉਣਾ ਉਪਰ ਭਰੋਸਾ ਦਿਖਾਉਣ ਤੇ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਜੀਵਨ ਦੀ ਅਸਲ ਜਾਂਚ*
Next articleਬੋਧੀ ਭਾਈਚਾਰੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ 3 ਮਾਰਚ ਨੂੰ ਦਿੱਤਾ ਜਾਵੇਗਾ