ਬੋਧੀ ਭਾਈਚਾਰੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ 3 ਮਾਰਚ ਨੂੰ ਦਿੱਤਾ ਜਾਵੇਗਾ
ਸਮਾਜ ਵੀਕਲੀ ਯੂ ਕੇ-
ਜਲੰਧਰ, (ਜੱਸਲ)- ਪੰਜਾਬ ਦੇ ਬੋਧੀ ਭਾਈਚਾਰੇ, ਅੰਬੇਡਕਰੀ ਸੰਸਥਾਵਾਂ, ਮਾਨਵਤਾਵਾਦੀ ਬੁੱਧੀਜੀਵੀਆਂ ਵਲੋਂ ਇਕੱਠੇ ਹੋ ਕੇ 3 ਮਾਰਚ 2025, ਦਿਨ ਸੋਮਵਾਰ, ਸਵੇਰੇ 11 ਵਜੇ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਜੀ ਨੂੰ ਮਾਨਯੋਗ ਰਾਸ਼ਟਰਪਤੀ ਜੀ, ਬਿਹਾਰ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਂ ‘ਤੇ ਇੱਕ ਮੈਮੋਰੰਡਮ ਦਿੱਤਾ ਜਾਵੇਗਾ। ਜਿਸ ਵਿੱਚ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਚੱਲ ਰਹੇ ਭੁੱਖ ਹੜਤਾਲ ‘ਤੇ ਬੈਠੇ ਬੋਧੀ ਭਿਖਸ਼ੂਆਂ ਨੂੰ ਬੋਧ ਗਯਾ ਜਿਲ੍ਹੇ ਦੇ ਪ੍ਰਸ਼ਾਸਨ ਵਲੋਂ ਭਿਖਸ਼ੂਆਂ ਨਾਲ ਜ਼ਬਰਦਸਤੀ ਧੱਕਾ ਕੀਤਾ ਗਿਆ। ਉਹਨਾਂ ਨੂੰ ਬੇਇੱਜਤ ਕੀਤਾ ਗਿਆ। ਉਹਨਾਂ ਨੂੰ ਉਥੋਂ ਉਠਾ ਕੇ ਕਿਸੇ ਅਣਪਛਾਤੀ ਜਗਾ ਲੈ ਗਏ। ਭਾਵ ਧਰਨੇ ਨੂੰ ਨਿਖੇੜਿਆ ਗਿਆ। ਇਸ ਦੀ ਬੋਧੀ ਉਪਾਸ਼ਕਾਂ ਅਤੇ ਬੋਧੀ ਭਿਖਸ਼ੂਆਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਦੂਸਰਾ ਬੋਧ ਗਿਆ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਮਹਾਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ।
ਉਪਰੋਤਕ ਇਕ ਸਾਂਝੇ ਬਿਆਨ ਵਿੱਚ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ, ਹੁਸਨ ਲਾਲ ਬੌਧ, ਚੰਚਲ ਬੌਧ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਅਤੇ ਬਲਦੇਵ ਰਾਜ ਭਾਰਦਵਾਜ ਨੇ ਜਲੰਧਰ ਡੀਸੀ ਦਫਤਰ ਦੇ ਬਾਹਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਕੋਲ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।
ਨਵੀਂਆਂ ਖਬਰਾਂ ਅਤੇ ਹੋਰ ਜਾਣਕਾਰੀ ਲਈ ਸਮਾਜ ਵੀਕਲੀ ਪੜੋ ਅਤੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



